ਪੜਚੋਲ ਕਰੋ

Punjab Weather: ਪੰਜਾਬ 'ਚ ਸੋਕੇ ਦੀ ਮਾਰ! ਰੈੱਡ ਤੇ ਯੈਲੋ ਜ਼ੋਨ 'ਚ ਸੂਬੇ ਦੇ 19 ਜ਼ਿਲ੍ਹੇ, ਬਠਿੰਡਾ ਤੇ ਫਤਿਹਗੜ੍ਹ ਦਾ ਬੁਰਾ ਹਾਲ

ਪੰਜਾਬ 'ਚ ਇਸ ਵਾਰ ਮੌਨਸੂਨ ਮਿਹਰਬਾਨ ਨਹੀਂ ਹੋਈ। ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਸੂਬੇ ਵਿੱਚ 1 ਜੂਨ ਤੋਂ 19 ਅਗਸਤ ਤੱਕ 35 ਫੀਸਦੀ ਘੱਟ ਮੀਂਹ ਪਿਆ ਹੈ, ਜਿਸ ਕਾਰਨ ਚਿੰਤਾਵਾਂ ਵਧ ਗਈਆਂ ਹਨ। 

Punjab Weather Update: ਪੰਜਾਬ 'ਚ ਇਸ ਵਾਰ ਮੌਨਸੂਨ ਮਿਹਰਬਾਨ ਨਹੀਂ ਹੋਈ। ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਸੂਬੇ ਵਿੱਚ 1 ਜੂਨ ਤੋਂ 19 ਅਗਸਤ ਤੱਕ 35 ਫੀਸਦੀ ਘੱਟ ਮੀਂਹ ਪਿਆ ਹੈ, ਜਿਸ ਕਾਰਨ ਚਿੰਤਾਵਾਂ ਵਧ ਗਈਆਂ ਹਨ। 

ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਔਸਤਨ 318.2 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਹੁਣ ਤੱਕ ਸੂਬੇ ਵਿੱਚ ਸਿਰਫ਼ 208.1 ਮਿਲੀਮੀਟਰ ਮੀਂਹ ਹੀ ਪਿਆ ਹੈ। ਇਸ ਤੋਂ ਇਲਾਵਾ ਮਨੀਪੁਰ 'ਚ 31 ਫੀਸਦੀ, ਮਿਜ਼ੋਰਮ 'ਚ 25 ਫੀਸਦੀ, ਨਾਗਾਲੈਂਡ 'ਚ 26, ਬਿਹਾਰ 'ਚ 23, ਹਿਮਾਚਲ ਪ੍ਰਦੇਸ਼ 'ਚ 21 ਤੇ ਜੰਮੂ-ਕਸ਼ਮੀਰ 'ਚ 28 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਬਰਸਾਤ ਦੇ ਮੌਸਮ ਵਿੱਚ 1 ਜੂਨ ਤੋਂ 19 ਅਗਸਤ ਤੱਕ 19 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਰੈੱਡ ਤੇ ਯੈਲੋ ਜ਼ੋਨ ਵਿੱਚ ਰੱਖਿਆ ਹੈ। ਪੰਜਾਬ ਵਿੱਚ ਸਭ ਤੋਂ ਘੱਟ ਮੀਂਹ ਬਠਿੰਡਾ ਵਿੱਚ ਦਰਜ ਕੀਤਾ ਗਿਆ। ਇੱਥੇ 64 ਫੀਸਦੀ ਘੱਟ ਮੀਂਹ ਪਿਆ। 

ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਵਿੱਚ 60 ਫੀਸਦੀ, ਹੁਸ਼ਿਆਰਪੁਰ ਵਿੱਚ 52 ਫੀਸਦੀ, ਐਸਏਐਸ ਨਗਰ ਵਿੱਚ 59 ਫੀਸਦੀ, ਲੁਧਿਆਣਾ ਵਿੱਚ 44 ਫੀਸਦੀ, ਜਲੰਧਰ ਵਿੱਚ 44 ਫੀਸਦੀ ਤੇ ਪਟਿਆਲਾ ਵਿੱਚ 36 ਫੀਸਦੀ ਘੱਟ ਮੀਂਹ ਪਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ ਤੇ ਫਰੀਦਕੋਟ ਅਜਿਹੇ ਜ਼ਿਲ੍ਹੇ ਹਨ ਜਿੱਥੇ ਸਥਿਤੀ ਆਮ ਵਾਂਗ ਹੈ। ਪਠਾਨਕੋਟ ਤੇ ਤਰਨ ਤਾਰਨ ਵਿੱਚ ਆਮ ਨਾਲੋਂ 19 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ।

ਉਂਝ ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋਇਆ ਹੈ। ਮੌਸਮ ਵਿਭਾਗ ਨੇ ਤਿੰਨ ਜ਼ਿਲ੍ਹਿਆਂ ਪਟਿਆਲਾ, ਮੋਹਾਲੀ ਤੇ ਫਤਿਹਗੜ੍ਹ ਸਾਹਿਬ ਵਿੱਚ ਫਲੈਸ਼ ਅਲਰਟ ਜਾਰੀ ਕੀਤਾ ਹੈ। ਇਸ ਅਨੁਸਾਰ 2 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਹੋਈ ਬਾਰਸ਼ ਤੋਂ ਬਾਅਦ ਤਾਪਮਾਨ 'ਚ 1.3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ। 

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਪਠਾਨਕੋਟ ਵਿੱਚ 137 ਮਿਲੀਮੀਟਰ, ਲੁਧਿਆਣਾ ਵਿੱਚ 40 ਮਿਲੀਮੀਟਰ, ਬਠਿੰਡਾ ਵਿੱਚ 20 ਤੇ ਬਰਨਾਲਾ ਵਿੱਚ 26 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36.8 ਡਿਗਰੀ ਦਰਜ ਕੀਤਾ ਗਿਆ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ

Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'

Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ

AAP Candidates List: ਹਰਿਆਣਾ ਚੋਣਾਂ ਲਈ AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਲਿਸਟ, ਕਿਸ ਨੂੰ ਕਿੱਥੋਂ ਮਿਲੀ ਟਿਕਟ?

ABP Premium

ਵੀਡੀਓਜ਼

ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਖ਼ੁਸ਼ ਹੋਇਆ ਅੱਤਵਾਦੀ Pannun ?ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸਪੱਸ਼ਟੀਕਰਨਅਮਰੀਕਾ 'ਚ ਪੰਜਾਬੀ ਵਪਾਰੀ ਦਾ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ
Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ
Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'
Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'
Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ
Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ
AAP Candidates List: ਹਰਿਆਣਾ ਚੋਣਾਂ ਲਈ AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਲਿਸਟ, ਕਿਸ ਨੂੰ ਕਿੱਥੋਂ ਮਿਲੀ ਟਿਕਟ?
AAP Candidates List: ਹਰਿਆਣਾ ਚੋਣਾਂ ਲਈ AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਲਿਸਟ, ਕਿਸ ਨੂੰ ਕਿੱਥੋਂ ਮਿਲੀ ਟਿਕਟ?
Rahul Gandhi: ਰਾਹੁਲ ਗਾਂਧੀ ਦੀ ਖਾਲਿਸਤਾਨੀਆਂ ਨੂੰ ਹਮਾਇਤ? ਰਵਨੀਤ ਬਿੱਟੂ ਦਾ ਚੈਲੰਜ

Bank Holidays: ਲਗਾਤਾਰ ਛੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ

Punjab News: ਮਜੀਠੀਆ ਨੇ ਖੋਲ੍ਹ ਦਿੱਤੇ ਪੋਤੜੇ ਕਿਹਾ 'ਭਗਵੰਤ ਮਾਨ ਜੀ ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ'

Punjab Breaking News Live 12 September 2024 :ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ, ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ

Embed widget