Punjab Weather Today: ਪੰਜਾਬ ਮੌਸਮ ਅਪਡੇਟ, ਮਾਨਸੂਨ ਰੁਖਸਤ, ਅਗਲੇ 7 ਦਿਨ ਖੁਸ਼ਕ ਰਹੇਗਾ ਮੌਸਮ ਤੇ ਤਾਪਮਾਨ ਵੱਧ ਰਿਹਾ, ਜਾਣੋ ਠੰਡ ਕਦੋਂ ਦੇਏਗੀ ਦਸਤਕ!
ਇਸ ਵਾਰ ਮਾਨਸੂਨ ਨੇ ਖੂਬ ਕਹਿਰ ਮਚਾਇਆ। ਜਿਸ ਕਰਕੇ ਸੂਬਾ ਹੜ੍ਹਾਂ ਦੇ ਨਾਲ ਜੂਝ ਰਿਹਾ ਹੈ। ਹੁਣ ਪੰਜਾਬ ਤੋਂ ਮਾਨਸੂਨ ਰੁਖਸਤ ਹੋ ਰਿਹਾ ਹੈ। 5 ਦਿਨ ਇੱਕੋ ਜਗ੍ਹਾ ਟਿਕੇ ਰਹਿਣ ਤੋਂ ਬਾਅਦ ਸੋਮਵਾਰ ਨੂੰ ਮਾਨਸੂਨ ਅੱਧੇ ਸੂਬੇ ਤੋਂ ਵਾਪਸ ਚਲਾ ਗਿਆ ਹੈ

ਪੰਜਾਬ ਤੋਂ ਮਾਨਸੂਨ ਰੁਖਸਤ ਹੋ ਰਿਹਾ ਹੈ। 5 ਦਿਨ ਇੱਕੋ ਜਗ੍ਹਾ ਟਿਕੇ ਰਹਿਣ ਤੋਂ ਬਾਅਦ ਸੋਮਵਾਰ ਨੂੰ ਮਾਨਸੂਨ ਅੱਧੇ ਸੂਬੇ ਤੋਂ ਵਾਪਸ ਚਲਾ ਗਿਆ ਹੈ ਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਪੂਰੀ ਤਰ੍ਹਾਂ ਅਲਵਿਦਾ ਕਹਿ ਦੇਵੇਗਾ। ਇਸ ਵਾਰ ਸੂਬੇ ਵਿੱਚ ਮਾਨਸੂਨ ਆਮ ਤੋਂ 48 ਫੀਸਦੀ ਵੱਧ ਵਰਸਿਆ ਹੈ। ਇਸੇ ਦੌਰਾਨ ਸੂਬੇ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਮੁਤਾਬਕ 1 ਜੂਨ ਤੋਂ ਹੁਣ ਤੱਕ ਸੂਬੇ ਵਿੱਚ 621.4 ਮਿ.ਮੀ. ਬਾਰਿਸ਼ ਹੋਈ ਹੈ, ਜਦਕਿ ਆਮ ਤੌਰ 'ਤੇ 420.9 ਮਿ.ਮੀ. ਬਾਰਿਸ਼ ਦਰਜ ਹੁੰਦੀ ਹੈ। ਇਸ ਸਾਲ ਸੂਬਾ ਹੜ੍ਹ ਨਾਲ ਵੀ ਜੂਝ ਰਿਹਾ ਹੈ। ਇਸੇ ਵਿਚਕਾਰ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧਿਆ ਹੈ।
22 ਸਤੰਬਰ 2025 ਦੀ ਸਵੇਰ 6 ਵਜੇ ਦਰਜ ਕੀਤੀ ਜਾਣਕਾਰੀ ਮੁਤਾਬਕ, ਹਿਮਾਚਲ ਪ੍ਰਦੇਸ਼ ਦੇ ਪੋਂਗ ਡੈਮ ਦਾ ਜਲ ਪੱਧਰ 1391.84 ਫੁੱਟ ਰਿਹਾ। ਇਸ ਸਮੇਂ ਡੈਮ ਵਿੱਚ 17,786 ਕਿਊਸੈਕ ਪਾਣੀ ਦੀ ਆਮਦ ਹੋ ਰਹੀ ਸੀ, ਜਦਕਿ 55,134 ਕਿਊਸੈਕ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਸੀ। ਇਸੇ ਦਿਨ ਅਤੇ ਸਮੇਂ 'ਤੇ ਭਾਖੜਾ ਡੈਮ ਦਾ ਜਲ ਪੱਧਰ 1677.07 ਫੁੱਟ ਰਿਹਾ। ਇਸ ਵਿੱਚ 36,637 ਕਿਊਸੈਕ ਪਾਣੀ ਦੀ ਆਮਦ ਹੋਈ ਅਤੇ 45,000 ਕਿਊਸੈਕ ਪਾਣੀ ਛੱਡਿਆ ਗਿਆ।
7 ਦਿਨ ਬਾਰਿਸ਼ ਦੇ ਚਾਂਸ ਨਹੀਂ, ਮੌਸਮ ਸੁੱਕਾ ਰਹੇਗਾ
ਮਾਨਸੂਨ ਦੇ ਵਾਪਸੀ ਨਾਲ ਹੀ ਅਗਲੇ ਦਿਨ ਸੂਬੇ ਦਾ ਮੌਸਮ ਸੁੱਕਾ ਰਹੇਗਾ। ਮੌਸਮ ਵਿਭਾਗ ਮੁਤਾਬਕ ਅਗਲੇ 7 ਦਿਨਾਂ ਤੱਕ ਸੂਬੇ ਵਿੱਚ ਕਿਤੇ ਵੀ ਬਾਰਿਸ਼ ਦੇ ਆਸਾਰ ਨਹੀਂ ਹਨ। ਪਿਛਲੇ ਕੁਝ ਦਿਨਾਂ ਤੋਂ ਵੀ ਸੂਬੇ ਵਿੱਚ ਬਾਰਿਸ਼ ਨਹੀਂ ਹੋ ਰਹੀ, ਜਿਸ ਨਾਲ ਮੌਸਮ ਸੁੱਕਾ ਬਣਿਆ ਹੋਇਆ ਹੈ। ਇਸ ਕਰਕੇ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਦੇਖਿਆ ਜਾ ਰਿਹਾ ਹੈ।
ਦਿਨ ਦਾ ਤਾਪਮਾਨ ਆਮ ਦੇ ਨੇੜੇ ਹੈ, ਜਦਕਿ ਰਾਤਾਂ ਠੰਢੀਆਂ ਹਨ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 36.8 ਡਿਗਰੀ ਲੁਧਿਆਣਾ ਦੇ ਸਮਰਾਲਾ ਵਿੱਚ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 34.8 ਡਿਗਰੀ, ਲੁਧਿਆਣਾ ਵਿੱਚ 35 ਡਿਗਰੀ, ਪਟਿਆਲਾ ਵਿੱਚ 35.4 ਡਿਗਰੀ, ਪਠਾਨਕੋਟ ਵਿੱਚ 34.7 ਡਿਗਰੀ ਅਤੇ ਬਠਿੰਡਾ ਵਿੱਚ 36.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ–
ਅੰਮ੍ਰਿਤਸਰ – ਅਸਮਾਨ ਸਾਫ਼ ਰਹੇਗਾ, ਤਾਪਮਾਨ ਵਿੱਚ ਬਹੁਤ ਘੱਟ ਬਦਲਾਅ ਹੋਵੇਗਾ। ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਜਲੰਧਰ – ਅਸਮਾਨ ਸਾਫ਼ ਰਹੇਗਾ, ਤਾਪਮਾਨ ਵਿੱਚ ਬਹੁਤ ਘੱਟ ਬਦਲਾਅ ਹੋਵੇਗਾ। ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਲੁਧਿਆਣਾ – ਅਸਮਾਨ ਸਾਫ਼ ਰਹੇਗਾ, ਤਾਪਮਾਨ ਵਿੱਚ ਬਹੁਤ ਘੱਟ ਬਦਲਾਅ ਹੋਵੇਗਾ। ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਪਟਿਆਲਾ – ਅਸਮਾਨ ਸਾਫ਼ ਰਹੇਗਾ, ਤਾਪਮਾਨ ਵਿੱਚ ਬਹੁਤ ਘੱਟ ਬਦਲਾਅ ਹੋਵੇਗਾ। ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਮੋਹਾਲੀ – ਅਸਮਾਨ ਸਾਫ਼ ਰਹੇਗਾ, ਤਾਪਮਾਨ ਵਿੱਚ ਬਹੁਤ ਘੱਟ ਬਦਲਾਅ ਹੋਵੇਗਾ। ਤਾਪਮਾਨ 26 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।






















