ਬਾਰਸ਼ ਨੇ ਮਚਾਈ ਤਬਾਹੀ, ਫਸਲਾਂ ਦਾ ਵੱਡਾ ਨੁਕਸਾਨ, ਕਿਸਾਨਾਂ ਨੇ ਮੰਗਿਆ ਮੁਆਵਜ਼ਾ
Rain in Punjab: ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਿਛਲੇ ਚਾਰ ਦਿਨ ਤੋਂ ਮੀਂਹ ਪੈਣ ਨਾਲ ਕਿਸਾਨ ਪ੍ਰੇਸ਼ਾਨ ਹਨ। ਖੇਤਾਂ ਵਿੱਚ ਮੀਂਹ ਦਾ ਪਾਣੀ ਖੜ੍ਹ ਗਿਆ ਹੈ।
Rain in Punjab: ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਿਛਲੇ ਚਾਰ ਦਿਨ ਤੋਂ ਮੀਂਹ ਪੈਣ ਨਾਲ ਕਿਸਾਨ ਪ੍ਰੇਸ਼ਾਨ ਹਨ। ਖੇਤਾਂ ਵਿੱਚ ਮੀਂਹ ਦਾ ਪਾਣੀ ਖੜ੍ਹ ਗਿਆ ਹੈ। ਚਾਰ ਦਿਨ ਤੋਂ ਮੀਂਹ ਪੈਣ ਨਾਲ ਹਜ਼ਾਰਾਂ ਕਿਸਾਨਾਂ ਦੀ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ। ਸਬਜ਼ੀਆਂ ਦੀ ਫਸਲ ਵੀ ਖਰਾਬ ਹੋ ਗਈ ਹੈ। ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਮੀਂਹ ਦਾ ਪਾਣੀ ਫਸਲਾਂ ਵਿੱਚ ਤਿੰਨ ਤੋਂ ਚਾਰ ਫੁੱਟ ਖੜ੍ਹਾ ਹੈ ਤੇ ਝੋਨਾ ਪਾਣੀ ਵਿੱਚ ਡੁਬਿਆ ਹੋਇਆ ਹੈ। ਮੀਂਹ ਦਾ ਪਾਣੀ ਨਾ ਨਿਕਲਿਆ ਤਾਂ ਝੋਨੇ ਦੀ ਫਸਲ ਖਰਾਬ ਹੋ ਜਾਏਗੀ। ਉਧਰ, ਹਾਲੇ ਵੀ ਮੌਸਮ ਖਰਾਬ ਹੈ।
ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਪਹਾੜੀ ਇਲਾਕਿਆਂ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਕਿਸਾਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਫਿਰੋਜ਼ਪੁਰ ਸ਼ਹਿਰ ਹਲਕੇ ਦਿਹਾਤੀ ਹਲਕੇ, ਗੁਰੂਹਰਸਹਾਏ, ਜ਼ੀਰਾ ਹਲਕੇ ਵਿੱਚ ਕਾਫੀ ਤੇਜ਼ ਮੀਂਹ ਪੈਣ ਨਾਲ ਕਈ ਥਾਵਾਂ ਤੇ ਖੇਤਾਂ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਖੜ੍ਹਿਆ ਹੋਇਆ ਹੈ। ਇਸ ਨਾਲ ਝੋਨੇ ਦੀ ਫਸਲ ਪੂਰੀ ਪਾਣੀ ਵਿੱਚ ਡੁੱਬੀ ਹੋਈ ਹੈ।
ਫਿਰੋਜ਼ਪੁਰ ਦੇ ਪਿੰਡ ਹੁਸੈਨ ਵਾਲਾ ਤੇ ਮਮਦੋਟ ਸਰਹੱਦੀ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਪਿਛਲੇ ਚਾਰ ਦਿਨ ਤੋਂ ਮੀਂਹ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਮੀਂਹ ਦਾ ਪਾਣੀ ਫਸਲਾਂ ਵਿੱਚ ਤਿੰਨ ਤੋਂ ਚਾਰ ਫੁੱਟ ਖੜ੍ਹਾ ਹੈ। ਝੋਨਾ ਪਾਣੀ ਵਿੱਚ ਡੁਬਿਆ ਹੋਇਆ ਹੈ। ਝੋਨੇ ਦੀ ਫਸਲ ਸਾਰੀ ਖਰਾਬ ਹੋ ਗਈ ਹੈ। ਹਾਲੇ ਵੀ ਮੌਸਮ ਖਰਾਬ ਹੈ ਜੇ ਖੇਤਾਂ ਵਿੱਚੋਂ ਪਾਣੀ ਨਾ ਨਿਕਲਿਆ ਤਾਂ ਕਿਸਾਨਾਂ ਦੀ ਸਾਰੀ ਫਸਲ ਖਰਾਬ ਹੋ ਜਾਏਗੀ। ਕਿਸਾਨ ਨੇ ਤਾਂ ਅੱਗੇ ਕਰਜਾ ਲਿਆ ਹੋਇਆ ਹੈ। ਇਸ ਵਾਰ ਕੁਦਰਤ ਦੀ ਮਾਰ ਕਾਫੀ ਪੈ ਰਹੀ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ।