Punjab Weather Today: ਪੰਜਾਬ 'ਚ ਪਟਾਕਿਆਂ ਕਾਰਨ ਰਾਤ ਦਾ ਤਾਪਮਾਨ ਵਧਿਆ: ਵੈਸਟਰਨ ਡਿਸਟਰਬੈਂਸ ਐਕਟਿਵ, ਜਾਣੋ ਆਉਣ ਵਾਲੇ ਦਿਨਾਂ 'ਚ ਪੈ ਸਕਦਾ ਮੀਂਹ?
ਪਟਾਕਿਆਂ ਅਤੇ ਆਤਿਸ਼ਬਾਜ਼ੀਆਂ ਕਰਕੇ AQI ਦਾ ਪੱਧਰ ਵੱਧਿਆ ਹੈ। ਜਿਸ ਕਰਕੇ ਲੋਕਾਂ ਨੂੰ ਅੱਖਾਂ 'ਚ ਜਲਣ ਤੇ ਸਾਹ ਲੈਣ ਸੰਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਰਾਤ ਨੂੰ ਤਾਪਮਾਨ ਚ ਵਾਧਾ ਦਰਜ ਕੀਤਾ ਗਿਆ। ਆਓ ਜਾਣਦੇ ਹਾਂ ਮੌਸਮ..

ਪੰਜਾਬ ਵਿੱਚ ਤਾਪਮਾਨ ਵਿੱਚ ਸੋਮਵਾਰ ਦਿਨ ਦੇ ਸਮੇਂ ਕੋਈ ਖ਼ਾਸ ਬਦਲਾਅ ਨਹੀਂ ਦੇਖਣ ਨੂੰ ਮਿਲਿਆ, ਪਰ ਰਾਤ ਨੂੰ ਪਟਾਕਿਆਂ ਦੀ ਗਰਮੀ ਕਾਰਨ ਰਾਜ ਦਾ ਪਾਰਾ ਵਧ ਗਿਆ। ਮੰਗਲਵਾਰ ਸਵੇਰੇ ਤਾਪਮਾਨ ਵਿੱਚ 1.3 ਡਿਗਰੀ ਦੀ ਵਾਧੂ ਹੋਈ। ਇਸ ਤੋਂ ਬਾਅਦ ਰਾਤ ਦਾ ਤਾਪਮਾਨ ਸਧਾਰਣ ਤੋਂ 2.3 ਡਿਗਰੀ ਵੱਧ ਪਾਇਆ ਗਿਆ।
ਆਉਣ ਵਾਲੇ ਦਿਨਾਂ 'ਚ ਘੱਟੇਗਾ ਤਾਪਮਾਨ
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਨਵਾਂ Western Disturbance ਐਕਟਿਵ ਹੋ ਰਿਹਾ ਹੈ। ਪਰ ਇਸਦਾ ਅਸਰ ਸਿਰਫ਼ ਉੱਚੇ ਪਹਾੜੀ ਖੇਤਰਾਂ ਤੱਕ ਸੀਮਿਤ ਰਹੇਗਾ। ਹਾਲਾਂਕਿ, ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਹਲਕੇ ਬਦਲਾਅ ਵੀ ਦੇਖਣ ਨੂੰ ਮਿਲ ਸਕਦੇ ਹਨ। ਰਾਜ ਦੇ ਕਈ ਖੇਤਰਾਂ ਵਿੱਚ ਆਉਣ ਵਾਲੇ 4-5 ਦਿਨਾਂ ਵਿੱਚ ਰਾਤ ਦਾ ਤਾਪਮਾਨ 2 ਡਿਗਰੀ ਤੱਕ ਘੱਟ ਹੋ ਸਕਦਾ ਹੈ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ਦੇ ਔਸਤ ਵੱਧਤਮ ਤਾਪਮਾਨ ਵਿੱਚ 0.2 ਡਿਗਰੀ ਦੀ ਵਾਧੂ ਹੋਈ ਹੈ। ਜਦਕਿ ਬਠਿੰਡਾ ਦਾ ਮੰਗਲਵਾਰ ਸ਼ਾਮ ਨੂੰ 35 ਡਿਗਰੀ ਪਾਰ ਕਰ ਕੇ 35.5 ਡਿਗਰੀ ਤੱਕ ਪਹੁੰਚ ਗਿਆ। ਘੱਟੋ-ਘੱਟ ਤਾਪਮਾਨ ਵਿੱਚ ਕਮੀ ਆਈ ਹੈ। ਘੱਟੋ-ਘੱਟ ਤਾਪਮਾਨ 0.1 ਡਿਗਰੀ ਘਟ ਕੇ ਸਧਾਰਣ ਦੇ ਨੇੜੇ ਰਹਿਆ। ਸਭ ਤੋਂ ਘੱਟ ਤਾਪਮਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ 14.9 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ:
ਅੰਮ੍ਰਿਤਸਰ ਵਿੱਚ ਵੱਧਤਮ ਤਾਪਮਾਨ 31.3 ਡਿਗਰੀ, ਲੁਧਿਆਣਾ 32.6 ਡਿਗਰੀ, ਪਟਿਆਲਾ 33.7 ਡਿਗਰੀ, ਪਠਾਨਕੋਟ 31.9 ਡਿਗਰੀ, ਬਠਿੰਡਾ 35.5 ਡਿਗਰੀ, ਮੋਹਾਲੀ 32.7 ਡਿਗਰੀ ਅਤੇ ਗੁਰਦਾਸਪੁਰ 30.9 ਡਿਗਰੀ ਰਿਹਾ।
ਹੌਲੀ-ਹੌਲੀ ਠੰਡ ਵਧਣ ਲੱਗੇਗੀ
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਜੇ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਦੇਖਣ ਨੂੰ ਮਿਲ ਰਿਹਾ। ਪਰ ਹੁਣ ਰਾਤ ਦੇ ਤਾਪਮਾਨ ਵਿੱਚ ਹੌਲੀ-ਹੌਲੀ ਕਮੀ ਵੇਖਣ ਨੂੰ ਮਿਲੇਗੀ। ਆਉਣ ਵਾਲੇ 4 ਦਿਨਾਂ ਵਿੱਚ ਤਾਪਮਾਨ 4 ਡਿਗਰੀ ਤੱਕ ਘੱਟਣ ਦੇ ਸੰਕੇਤ ਹਨ, ਜਿਸ ਤੋਂ ਬਾਅਦ ਸਵੇਰੇ-ਸ਼ਾਮ ਦੇ ਸਮੇਂ ਠੰਡ ਹੌਲੀ-ਹੌਲੀ ਵਧੇਗੀ।
ਵੈਸਟਨ ਡਿਸਟਰਬਨ ਦਾ ਅਸਰ ਪੰਜਾਬ 'ਤੇ ਨਹੀਂ ਹੋਵੇਗਾ। 26 ਅਕਤੂਬਰ ਤੱਕ ਰਾਜ ਵਿੱਚ ਮੌਸਮ ਸੁੱਕਾ ਰਹਿਣ ਦਾ ਅੰਦਾਜ਼ਾ ਹੈ ਅਤੇ ਵਰਖਾ ਦੇ ਸੰਕੇਤ ਬਹੁਤ ਘੱਟ ਹਨ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ – ਅਸਮਾਨ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ 19 ਤੋਂ 31 ਡਿਗਰੀ ਦਰਮਿਆਨ ਰਹੇਗਾ।
ਜਲੰਧਰ – ਅਸਮਾਨ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ 19 ਤੋਂ 31 ਡਿਗਰੀ ਦਰਮਿਆਨ ਰਹੇਗਾ।
ਲੁਧਿਆਣਾ – ਅਸਮਾਨ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ 18 ਤੋਂ 32 ਡਿਗਰੀ ਦਰਮਿਆਨ ਰਹੇਗਾ।
ਪਟਿਆਲਾ – ਅਸਮਾਨ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ 18 ਤੋਂ 33 ਡਿਗਰੀ ਦਰਮਿਆਨ ਰਹੇਗਾ।
ਮੋਹਾਲੀ – ਅਸਮਾਨ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ 18 ਤੋਂ 33 ਡਿਗਰੀ ਦਰਮਿਆਨ ਰਹੇਗਾ।






















