ਪੜਚੋਲ ਕਰੋ

Weather Update: ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਵਰ੍ਹੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

Punjab Weather Update: ਪੰਜਾਬ ਵਿੱਚ ਮੌਸਮ ਅੱਜ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਆਓ ਜਾਣਦੇ ਹਾਂ ਅੱਜ ਦੇ ਮੌਸਮ ਦੀ ਅਪਡੇਟ

Punjab Weather Update: ਪੰਜਾਬ ਵਿੱਚ ਮੌਸਮ ਅੱਜ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਪਰ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਅਤੇ ਸੂਬੇ ਦਾ ਔਸਤ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਤਾਪਮਾਨ 25 ਤੋਂ 36 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ।  

ਚੰਡੀਗੜ੍ਹ, ਮੋਹਾਲੀ ਅਤੇ ਪਟਿਆਲਾ 'ਚ ਸ਼ਨੀਵਾਰ ਸ਼ਾਮ ਨੂੰ ਮੌਸਮ 'ਚ ਬਦਲਾਅ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 'ਚ 0.4 ਡਿਗਰੀ ਦਾ ਵਾਧਾ ਦੇਖਿਆ ਗਿਆ। ਜਿਸ ਤੋਂ ਬਾਅਦ ਸੂਬੇ ਅਤੇ ਚੰਡੀਗੜ੍ਹ ਦਾ ਤਾਪਮਾਨ ਆਮ ਵਾਂਗ ਦੇਖਣ ਨੂੰ ਮਿਲਿਆ। ਜਦੋਂ ਕਿ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ, ਲੁਧਿਆਣਾ ਵਿੱਚ 36.2 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਸਭ ਤੋਂ ਵੱਧ ਤਾਪਮਾਨ 32.6 ਡਿਗਰੀ ਦਰਜ ਕੀਤਾ ਗਿਆ।

ਸਤੰਬਰ ਦੇ ਅੱਧ ਤੱਕ ਪੰਜਾਬ ਵਿੱਚ ਮਾਨਸੂਨ ਹੋਰ ਮਹੀਨਿਆਂ ਵਾਂਗ ਸੁਸਤ ਰਿਹਾ ਹੈ। 15 ਸਤੰਬਰ ਤੱਕ ਪੰਜਾਬ ਵਿੱਚ 31 ਫੀਸਦੀ ਘੱਟ ਮੀਂਹ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਇਸ ਸੀਜ਼ਨ ਵਿੱਚ 10 ਫੀਸਦੀ ਘੱਟ ਮੀਂਹ ਪਿਆ ਹੈ।

ਪੰਜਾਬ ਵਿੱਚ ਸਤੰਬਰ ਦੇ ਪਹਿਲੇ 15 ਦਿਨਾਂ ਵਿੱਚ 47.6 ਮਿਲੀਮੀਟਰ ਮੀਂਹ ਪੈ ਜਾਂਦਾ ਹੈ, ਜਦੋਂ ਕਿ ਇਸ ਸਾਲ ਇਨ੍ਹਾਂ ਦਿਨਾਂ ਵਿੱਚ ਸਿਰਫ਼ 33 ਮਿਲੀਮੀਟਰ ਮੀਂਹ ਹੀ ਪਿਆ ਹੈ। ਚੰਡੀਗੜ੍ਹ 'ਚ ਆਮ ਤੌਰ 'ਤੇ ਇਨ੍ਹਾਂ 15 ਦਿਨਾਂ 'ਚ 99.2 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਜਦਕਿ ਚੰਡੀਗੜ੍ਹ 'ਚ ਹੁਣ ਤੱਕ ਸਿਰਫ 88.9 ਮਿਲੀਮੀਟਰ ਬਾਰਿਸ਼ ਹੀ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ 66 ਤੋਂ 90 ਫੀਸਦੀ ਘੱਟ ਮੀਂਹ ਪਿਆ ਹੈ।

ਇਹ ਵੀ ਪੜ੍ਹੋ: ਪਰਿਵਾਰ 'ਚ Cancer ਨਾਲ ਹੋਈ ਕਿਸੇ ਦੀ ਮੌਤ ਤਾਂ ਤੁਹਾਨੂੰ ਵੀ ਹੋ ਸਕਦਾ ਖਤਰਾ, ਇਦਾਂ ਕਰਾਓ ਚੈੱਕ 

ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ

ਚੰਡੀਗੜ੍ਹ- ਸ਼ਨੀਵਾਰ ਨੂੰ ਤਾਪਮਾਨ 32 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 24 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਮੋਹਾਲੀ- ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.5 ਡਿਗਰੀ ਦਰਜ ਕੀਤਾ ਗਿਆ। ਹਲਕੇ ਬੱਦਲ ਹੋਣਗੇ। ਤਾਪਮਾਨ 24 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਪਟਿਆਲਾ- ਬੀਤੀ ਸ਼ਾਮ ਤਾਪਮਾਨ 32.6 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 24 ਤੋਂ 34 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਅੰਮ੍ਰਿਤਸਰ- ਸ਼ਨੀਵਾਰ ਨੂੰ ਸ਼ਹਿਰ ਦਾ ਤਾਪਮਾਨ 32 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਜਲੰਧਰ- ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਲੁਧਿਆਣਾ- ਸ਼ਨੀਵਾਰ ਸ਼ਾਮ ਨੂੰ ਤਾਪਮਾਨ 33.4 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਇਹ ਵੀ ਪੜ੍ਹੋ: Health: ਬੱਚੇਦਾਨੀ ਦਾ ਆਪਰੇਸ਼ਨ ਹੋਣ ਤੋਂ ਬਾਅਦ ਔਰਤਾਂ ਨੂੰ ਵਰਤਣੀਆਂ ਚਾਹੀਦੀਆਂ ਆਹ ਸਾਵਧਾਨੀਆਂ, ਰਿਕਵਰੀ ਲਈ ਬਹੁਤ ਜ਼ਰੂਰੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
ਪੰਜਾਬ ਵਾਲਿਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲ ਗਈ ਆਹ ਵੱਡੀ ਸਹੂਲਤ
ਪੰਜਾਬ ਵਾਲਿਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲ ਗਈ ਆਹ ਵੱਡੀ ਸਹੂਲਤ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
Advertisement
ABP Premium

ਵੀਡੀਓਜ਼

ਅਸੀਂ ਕੌਮ ਨੂੰ ਜਵਾਬ ਦਿਆਂਗੇ, ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਇੰਨਬਿੰਨ ਪਾਲਨਾ ਕਰਾਂਗੇਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਬਾਕੀ ਤਖ਼ਤ ਸਾਹਿਬਾਨ ਨਾਲ ਜੋੜਨ ਦੀ ਮੰਗਜੇ ਹਿਮਾਚਲ ਵਾਲਿਆਂ ਪੰਜਾਬ ਵੜਨਾ ਤਾਂ ਵਾਹਨਾਂ 'ਤੇ ਸੰਤ ਭਿੰਡਰਾਵਾਲਾ ਦੇ ਪੋਸਟਰ ਲਾ ਕੇ ਆਓSukhbir Badal| ਧਾਮੀ ਨੂੰ ਮਨਾਉਣ ਪਹੁੰਚੇ ਸੁਖਬੀਰ ਬਾਦਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
ਪੰਜਾਬ ਵਾਲਿਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲ ਗਈ ਆਹ ਵੱਡੀ ਸਹੂਲਤ
ਪੰਜਾਬ ਵਾਲਿਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲ ਗਈ ਆਹ ਵੱਡੀ ਸਹੂਲਤ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
ਵੱਡੀ ਖ਼ਬਰ! ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਲਿਆ ਵਾਪਸ, ਕਿਹਾ- ਦੋ ਚਾਰ ਦਿਨਾਂ 'ਚ ਸਾਂਭਣਗੇ...
ਵੱਡੀ ਖ਼ਬਰ! ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਲਿਆ ਵਾਪਸ, ਕਿਹਾ- ਦੋ ਚਾਰ ਦਿਨਾਂ 'ਚ ਸਾਂਭਣਗੇ...
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਮੀਟਿੰਗ ਦਾ ਸੱਦਾ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਮੀਟਿੰਗ ਦਾ ਸੱਦਾ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ
Amritsar News: ਮੈਂਬਰਸ਼ਿੱਪ ਸ਼ੁਰੂ ਕਰਨ ਤੋਂ ਪਹਿਲਾਂ ਭਰਤੀ ਕਮੇਟੀ ਨੂੰ ਜਥੇਦਾਰ ਗੜਗੱਜ ਨੇ ਦਿੱਤਾ ਸੱਦਾ, ਚੱਲ ਰਹੇ ਵਿਵਾਦ 'ਤੇ ਹੋਵੇਗੀ ਚਰਚਾ, ਅਕਾਲੀ ਦਲ ਨੇ ਵੀ ਚੁੱਕੇ ਸਵਾਲ
Amritsar News: ਮੈਂਬਰਸ਼ਿੱਪ ਸ਼ੁਰੂ ਕਰਨ ਤੋਂ ਪਹਿਲਾਂ ਭਰਤੀ ਕਮੇਟੀ ਨੂੰ ਜਥੇਦਾਰ ਗੜਗੱਜ ਨੇ ਦਿੱਤਾ ਸੱਦਾ, ਚੱਲ ਰਹੇ ਵਿਵਾਦ 'ਤੇ ਹੋਵੇਗੀ ਚਰਚਾ, ਅਕਾਲੀ ਦਲ ਨੇ ਵੀ ਚੁੱਕੇ ਸਵਾਲ
Bhindranwala Poster: ਸੰਤ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ...ਹਿਮਾਚਲ 'ਚ ਪੋਸਟਰ ਉਤਾਰਣਾ ਬਰਦਾਸ਼ਤ ਨਹੀਂ, ਜਥੇਦਾਰ ਗੜਗੱਜ ਦਾ ਵੱਡਾ ਐਲਾਨ
Bhindranwala Poster: ਸੰਤ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ...ਹਿਮਾਚਲ 'ਚ ਪੋਸਟਰ ਉਤਾਰਣਾ ਬਰਦਾਸ਼ਤ ਨਹੀਂ, ਜਥੇਦਾਰ ਗੜਗੱਜ ਦਾ ਵੱਡਾ ਐਲਾਨ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.