Health: ਬੱਚੇਦਾਨੀ ਦਾ ਆਪਰੇਸ਼ਨ ਹੋਣ ਤੋਂ ਬਾਅਦ ਔਰਤਾਂ ਨੂੰ ਵਰਤਣੀਆਂ ਚਾਹੀਦੀਆਂ ਆਹ ਸਾਵਧਾਨੀਆਂ, ਰਿਕਵਰੀ ਲਈ ਬਹੁਤ ਜ਼ਰੂਰੀ
Health: ਬੱਚੇਦਾਨੀ ਦਾ ਆਪਰੇਸ਼ਨ ਇੱਕ ਵੱਡੀ ਸਰਜਰੀ ਹੈ, ਜਿਸ ਤੋਂ ਬਾਅਦ ਸਰੀਰ ਨੂੰ ਠੀਕ ਹੋਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ
Health: ਬੱਚੇਦਾਨੀ ਦਾ ਆਪਰੇਸ਼ਨ ਇੱਕ ਵੱਡੀ ਸਰਜਰੀ ਹੈ, ਜਿਸ ਤੋਂ ਬਾਅਦ ਸਰੀਰ ਨੂੰ ਠੀਕ ਹੋਣ ਲਈ ਕੁਝ ਸਮਾਂ ਚਾਹੀਦਾ ਹੁੰਦਾ ਹੈ। ਇਸ ਦੌਰਾਨ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ ਤਾਂ ਜੋ ਰਿਕਵਰੀ ਜਲਦੀ ਹੋ ਸਕੇ ਅਤੇ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਭਾਰੀ ਸਮਾਨ ਚੁੱਕਣ ਤੋਂ ਕਰਨਾ ਚਾਹੀਦਾ ਪਰਹੇਜ਼
ਅਪਰੇਸ਼ਨ ਤੋਂ ਬਾਅਦ ਸਰੀਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਆਰਾਮ ਦੀ ਲੋੜ ਹੁੰਦੀ ਹੈ। ਇਸ ਲਈ ਭਾਰੀ ਸਮਾਨ ਚੁੱਕਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਪੇਟ 'ਤੇ ਦਬਾਅ ਪੈਂਦਾ ਹੈ ਅਤੇ ਦਰਦ ਵੱਧ ਸਕਦਾ ਹੈ। ਇਸ ਤੋਂ ਇਲਾਵਾ, ਇਹ ਅੰਦਰੂਨੀ ਅੰਗਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਸਰੀਰਕ ਗਤੀਵਿਧੀ ਕਰਨ ਤੋਂ ਪਰਹੇਜ਼
ਆਪਰੇਸ਼ਨ ਤੋਂ ਤੁਰੰਤ ਬਾਅਦ ਬਹੁਤ ਜ਼ਿਆਦਾ ਸਰੀਰਕ ਗਤੀਵਿਧੀ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹੌਲੀ-ਹੌਲੀ ਆਪਣੀ ਗਤੀਵਿਧੀ ਵਧਾਓ। ਡਾਕਟਰ ਦੀ ਸਲਾਹ ਅਨੁਸਾਰ ਹੀ ਕਸਰਤ ਕਰੋ।
ਇਹ ਵੀ ਪੜ੍ਹੋ: 90 ਫੀਸਦੀ ਲੋਕ ਇਗਨੋਰ ਕਰ ਦਿੰਦੇ Heart Attack ਦੇ ਆਹ ਲੱਛਣ, ਸਵੇਰੇ ਉੱਠਦਿਆਂ ਹੀ ਮਹਿਸੂਸ ਹੋਣ ਲੱਗੇ ਤਾਂ ਹੋ ਜਾਓ ਸਾਵਧਾਨ
ਸੰਤੁਲਿਤ ਖੁਰਾਕ ਲੈਣਾ ਜ਼ਰੂਰੀ
ਸੰਤੁਲਿਤ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ। ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਫਲ, ਦਹੀਂ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ। ਫਾਈਬਰ ਨਾਲ ਭਰਪੂਰ ਭੋਜਨ ਕਬਜ਼ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਜੰਕ ਫੂਡ, ਤਲੇ ਹੋਏ ਭੋਜਨ ਅਤੇ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ।
ਨਿਯਮਤ ਚੈਕਅੱਪ ਕਰਵਾਉਣਾ ਬਹੁਤ ਜ਼ਰੂਰੀ
ਡਾਕਟਰ ਵਲੋਂ ਦੱਸੇ ਸਮੇਂ 'ਤੇ ਨਿਯਮਤ ਚੈਕਅੱਪ ਕਰਵਾਉਣਾ ਬਹੁਤ ਜ਼ਰੂਰੀ ਹੈ।
ਡਾਕਟਰ ਦੀ ਸਲਾਹ ਅਨੁਸਾਰ ਹੀ ਸਰੀਰਕ ਸਬੰਧ ਬਣਾਓ
ਡਾਕਟਰ ਦੀ ਸਲਾਹ ਅਨੁਸਾਰ ਹੀ ਸਰੀਰਕ ਸਬੰਧ ਬਣਾਓ। ਆਮ ਤੌਰ 'ਤੇ ਆਪਰੇਸ਼ਨ ਤੋਂ ਬਾਅਦ ਕੁਝ ਹਫ਼ਤਿਆਂ ਤੱਕ ਸਰੀਰਕ ਸਬੰਧ ਬਣਾਉਣ ਤੋਂ ਬਚਣਾ ਚਾਹੀਦਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: ਪਰਿਵਾਰ 'ਚ Cancer ਨਾਲ ਹੋਈ ਕਿਸੇ ਦੀ ਮੌਤ ਤਾਂ ਤੁਹਾਨੂੰ ਵੀ ਹੋ ਸਕਦਾ ਖਤਰਾ, ਇਦਾਂ ਕਰਾਓ ਚੈੱਕ
Check out below Health Tools-
Calculate Your Body Mass Index ( BMI )