(Source: ECI/ABP News/ABP Majha)
Punjab Weather: ਅੱਜ ਵੀ ਝੱਖੜ ਦੇ ਨਾਲ ਪੈਣਗੇ ਛਿੱਟੇ ! ਲੰਘੀ ਰਾਤ ਪਏ ਮੀਂਹ ਨੇ ਗਰਮੀ ਤੋਂ ਦਿੱਤੀ ਵਕਤੀ ਰਾਹਤ, ਹਨ੍ਹੇਰੀ ਨੇ ਕੀਤਾ ਨੁਕਸਾਨ
ਆਈਐਮਡੀ ਚੰਡੀਗੜ੍ਹ ਦੇ ਅਨੁਸਾਰ ਪੰਜਾਬ ਵਿੱਚ 28 ਮਈ ਤੱਕ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੇਗੀ। ਇਸ ਮੌਸਮ ਦੇ ਬਦਲਣ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਅਤੇ ਪੰਜਾਬ ਦੇ ਨੇੜੇ ਇੱਕ ਚੱਕਰਵਾਤੀ ਸਿਸਟਮ ਬਣ ਗਿਆ ਹੈ
Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਬੁੱਧਵਾਰ ਦੇਰ ਰਾਤ ਫਿਰ ਤੋਂ ਭਾਰੀ ਮੀਂਹ ਪਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵਕਤੀ ਰਾਹਤ ਜ਼ਰੂਰ ਮਿਲੀ ਹੈ। ਇਸ ਨਾਲ ਤਾਪਮਾਨ ਵਿੱਚ 10 ਡਿਗਰੀ ਦੀ ਗਿਰਾਵਟ ਦੇਖੀ ਗਈ ਹੈ। ਹਾਲਾਂਕਿ ਪੰਜਾਬ ਵਿੱਚ 25 ਮਈ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੀਂਹ ਤੇ ਝੱਖੜ ਨਾਲ ਹੋਇਆ ਨੁਕਸਾਨ
ਪੰਜਾਬ ਵਿੱਚ ਮੰਗਲਵਾਰ ਦੇਰ ਰਾਤ ਆਏ ਹਨੇਰੀ ਅਤੇ ਮੀਂਹ ਕਾਰਨ ਕਈ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ। ਸੰਗਰੂਰ ਵਿੱਚ ਇੱਕ ਉਸਾਰੀ ਅਧੀਨ ਮਕਾਨ ਦੀ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਵਿੱਚ ਆਈ ਤਬਦੀਲੀ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 10 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਗੁਆਂਢੀ ਸੂਬਿਆਂ ਦਾ ਹਾਲ
ਹਿਮਾਚਲ 'ਚ ਮੰਗਲਵਾਰ ਰਾਤ ਨੂੰ ਤੇਜ਼ ਤੂਫਾਨ, ਭਾਰੀ ਗੜੇਮਾਰੀ ਅਤੇ ਬਾਰਿਸ਼ ਹੋਈ, ਜਦਕਿ ਲਾਹੌਲ ਅਤੇ ਚੰਬਾ 'ਚ ਬੁੱਧਵਾਰ ਨੂੰ ਬਰਫਬਾਰੀ ਹੋਈ। ਦੂਜੇ ਪਾਸੇ ਦੇਰ ਰਾਤ ਅਤੇ ਬੁੱਧਵਾਰ ਤੜਕੇ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਕੁਝ ਇਲਾਕਿਆਂ 'ਚ ਗੜੇ ਵੀ ਪਏ। 30-40 ਕਿ.ਮੀ. ਇੱਕ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ। ਇਸ ਕਾਰਨ 455 ਦਰੱਖਤ ਅਤੇ 330 ਬਿਜਲੀ ਦੇ ਖੰਭੇ ਡਿੱਗ ਗਏ। ਸਿਰਸਾ ਵਿੱਚ ਵੀ 10 ਟਰਾਂਸਫਾਰਮਰ ਡਿੱਗ ਪਏ ਹਨ। ਇਸ ਕਾਰਨ ਕਈ ਘੰਟੇ ਬਿਜਲੀ ਸਪਲਾਈ ਠੱਪ ਰਹੀ।
28 ਮਈ ਤੱਕ ਮਿਲੇਗੀ ਗਰਮੀ ਤੋਂ ਰਾਹਤ
ਆਈਐਮਡੀ ਚੰਡੀਗੜ੍ਹ ਦੇ ਅਨੁਸਾਰ ਪੰਜਾਬ ਵਿੱਚ 28 ਮਈ ਤੱਕ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੇਗੀ। ਇਸ ਮੌਸਮ ਦੇ ਬਦਲਣ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਅਤੇ ਪੰਜਾਬ ਦੇ ਨੇੜੇ ਇੱਕ ਚੱਕਰਵਾਤੀ ਸਿਸਟਮ ਬਣ ਗਿਆ ਹੈ, ਜਿਸ ਕਾਰਨ ਇੱਥੇ ਬੱਦਲ ਬਣ ਜਾਣਗੇ ਅਤੇ ਹਵਾ ਵਿੱਚ ਨਮੀ ਹੋਣ ਕਾਰਨ ਮੀਂਹ ਪੈਂਦਾ ਨਜ਼ਰ ਆਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।