ਪੜਚੋਲ ਕਰੋ

ਕਸ਼ਮੀਰ 'ਚ ਪੰਜਾਬੀਆਂ ਦੀ ਹੱਤਿਆ ਮਗਰੋਂ ਸੇਬ ਵਪਾਰੀਆਂ 'ਚ ਸਹਿਮ

ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿੱਚ ਸੇਬ ਦੇ ਵਪਾਰੀਆਂ ਤੇ ਮਜ਼ਦੂਰਾਂ ਉੱਪਰ ਹੋਏ ਅੱਤਵਾਦੀ ਹਮਲੇ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਕਸਬੇ ਦਾ ਮਜ਼ਦੂਰ ਚਰਨਜੀਤ ਚੰਨੀ ਮਾਰਿਆ ਗਿਆ। ਇਸ ਤੋਂ ਇਲਾਵਾ ਜ਼ਖ਼ਮੀ ਸੰਜੇ ਕੋਮਾ ਵਿੱਚ ਹੈ। ਇਸ ਘਟਨਾ ਮਗਰੋਂ ਸੇਬ ਵਪਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ।

ਗਗਨਦੀਪ ਸ਼ਰਮਾ ਅੰਮ੍ਰਿਤਸਰ: ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿੱਚ ਸੇਬ ਦੇ ਵਪਾਰੀਆਂ ਤੇ ਮਜ਼ਦੂਰਾਂ ਉੱਪਰ ਹੋਏ ਅੱਤਵਾਦੀ ਹਮਲੇ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਕਸਬੇ ਦਾ ਮਜ਼ਦੂਰ ਚਰਨਜੀਤ ਚੰਨੀ ਮਾਰਿਆ ਗਿਆ। ਇਸ ਤੋਂ ਇਲਾਵਾ ਜ਼ਖ਼ਮੀ ਸੰਜੇ ਕੋਮਾ ਵਿੱਚ ਹੈ। ਇਸ ਘਟਨਾ ਮਗਰੋਂ ਸੇਬ ਵਪਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਹਾਦਸੇ ਤੋਂ ਬਾਅਦ ਵਪਾਰੀਆਂ ਨੇ ਕਸ਼ਮੀਰ ਵਿੱਚ ਵਪਾਰ ਕਰਨ ਸਬੰਧੀ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਦੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਵਪਾਰੀ ਕਸ਼ਮੀਰ ਵਿੱਚ ਫਸੇ ਹਨ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਭਵਿੱਖ ਵਿੱਚ ਕਸ਼ਮੀਰ ਵਿੱਚ ਵਪਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਚੰਨੀ ਦੀ ਪਤਨੀ ਨੀਤੀ ਨੇ ਦੱਸਿਆ ਕਿ ਬੀਤੇ ਕੱਲ੍ਹ ਚਰਨਜੀਤ ਦਾ ਜਨਮ ਦਿਨ ਸੀ। ਉਸ ਨਾਲ ਗੱਲ ਹੋਈ ਸੀ। ਚੰਨੀ ਨੇ ਕਿਹਾ ਸੀ ਕਿ ਇੱਥੇ ਹਾਲਾਤ ਠੀਕ ਨਹੀਂ ਹਨ। ਉਹ ਕਸ਼ਮੀਰ ਤੋਂ 26 ਅਕਤੂਬਰ ਤੱਕ ਵਾਪਸ ਆ ਜਾਵੇਗਾ ਪਰ ਸ਼ਾਮ ਨੂੰ ਕੋਈ ਹੋਰ ਹੀ ਖ਼ਬਰ ਆ ਗਈ। ਚੰਨੀ ਦਾ ਸੱਤ ਸਾਲਾ ਪੁੱਤਰ ਪਿਤਾ ਦੀ ਘਰ ਵਾਪਸੀ ਬਾਰੇ ਵਾਰ ਵਾਰ ਪੁੱਛ ਰਿਹਾ ਹੈ। ਚੰਨੀ ਪਿਛਲੇ 8-10 ਸਾਲ ਤੋਂ ਸ਼ੋਪੀਆ ਜ਼ਿਲ੍ਹੇ ਵਿੱਚ ਸੇਬ ਦੇ ਮੌਸਮ ਦੌਰਾਨ ਜਾਂਦਾ ਸੀ। ਇਸ ਵਾਰ ਵੀ ਤਕਰੀਬਨ 20 ਦਿਨ ਪਹਿਲਾਂ ਸੋਫੀਆ ਗਿਆ ਸੀ। ਉੱਥੇ ਸੇਬ ਦੇ ਬਾਗ ਵਿੱਚ ਉਸ ਉੱਪਰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਚੰਨੀ ਦਾ ਪਰਿਵਾਰ ਕਾਫੀ ਗਰੀਬ ਹੈ ਤੇ ਸਾਰੇ ਜੀਅ ਚੰਨੀ ਉੱਪਰ ਹੀ ਨਿਰਭਰ ਕਰਦੇ ਸਨ। ਇਸ ਲਈ ਪਰਿਵਾਰ ਵੱਲੋਂ ਜੰਮੂ ਕਸ਼ਮੀਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਅੱਤਵਾਦੀ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਤੇ ਫਿਲਹਾਲ ਕੋਮਾ ਵਿੱਚ ਚੱਲ ਰਹੇ ਸੰਜੇ ਦੇ ਪਰਿਵਾਰ ਨੂੰ ਵੀ ਗਹਿਰਾ ਸਦਮਾ ਲੱਗਾ ਹੈ। ਸੰਜੇ ਦੇ ਪਰਿਵਾਰਕ ਮੈਂਬਰ ਸ੍ਰੀਨਗਰ ਲਈ ਅੱਜ ਸਵੇਰੇ ਹੀ ਰਵਾਨਾ ਹੋ ਗਏ। ਸੰਜੇ ਦੇ ਚਾਚਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੇਬ ਦਾ ਵਪਾਰ ਕਰ ਰਹੇ ਸਨ। ਸੰਜੇ ਉਨ੍ਹਾਂ ਦੇ ਮੁਲਾਜ਼ਮ ਵਜੋਂ ਹਰ ਸਾਲ ਕਸ਼ਮੀਰ ਵਿੱਚ ਜਾਂਦਾ ਸੀ। ਪ੍ਰਸ਼ਾਸਨ ਵੱਲੋਂ ਦੋਵਾਂ ਪਰਿਵਾਰਾਂ ਨਾਲ ਲਗਾਤਾਰ ਤਾਲਮੇਲ ਬਣਾਇਆ ਹੋਇਆ ਹੈ। ਅਧਿਕਾਰੀ ਦੋਵਾਂ ਘਰਾਂ ਵਿੱਚ ਲਗਾਤਾਰ ਆ ਰਹੇ ਹਨ। ਅਬੋਹਰ ਦੀ ਐਸਡੀਐਮ ਪੂਨਮ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਚੰਨੀ ਦੀ ਲਾਸ਼ ਫਾਜ਼ਿਲਕਾ ਵਿੱਚ ਪਹੁੰਚ ਜਾਏਗੀ।

ਟਾਪ ਹੈਡਲਾਈਨ

ਵੱਡੀ ਖ਼ਬਰ! ਮਹਿਲਾ ਸਰਪੰਚ 'ਤੇ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਹਮਲਾ, ਮੱਚਿਆ ਚੀਕ ਚੀਹਾੜਾ; ਜਾਣੋ ਪੂਰਾ ਮਾਮਲਾ
ਵੱਡੀ ਖ਼ਬਰ! ਮਹਿਲਾ ਸਰਪੰਚ 'ਤੇ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਹਮਲਾ, ਮੱਚਿਆ ਚੀਕ ਚੀਹਾੜਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਗੋਲੀਬਾਰੀ ਤੋਂ ਬਾਅਦ ਚੰਡੀਗੜ੍ਹ ਹਾਈ ਅਲਰਟ 'ਤੇ, ਪੂਰਾ ਸ਼ਹਿਰ ਸੀਲ, ਅੱਧੀ ਰਾਤ ਤੱਕ ਚੱਲੀ ਚੈਕਿੰਗ; ਸ਼ੱਕੀਆਂ ਤੋਂ ਕੀਤੀ ਪੁੱਛਗਿੱਛ
ਪੰਜਾਬ 'ਚ ਗੋਲੀਬਾਰੀ ਤੋਂ ਬਾਅਦ ਚੰਡੀਗੜ੍ਹ ਹਾਈ ਅਲਰਟ 'ਤੇ, ਪੂਰਾ ਸ਼ਹਿਰ ਸੀਲ, ਅੱਧੀ ਰਾਤ ਤੱਕ ਚੱਲੀ ਚੈਕਿੰਗ; ਸ਼ੱਕੀਆਂ ਤੋਂ ਕੀਤੀ ਪੁੱਛਗਿੱਛ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ; ਚੱਲਣਗੀਆਂ ਤੇਜ਼ ਹਵਾਵਾਂ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ; ਚੱਲਣਗੀਆਂ ਤੇਜ਼ ਹਵਾਵਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੂਨ 2026
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Embed widget