ਮੋਹਾਲੀ 'ਚ ਗਾਇਕਾਂ ਵਿਚਾਲੇ ਗੋਲੀਬਾਰੀ! ਪ੍ਰਿੰਸ ਰੰਧਾਵਾ ਤੇ ਪ੍ਰਤਾਪ ਰੰਧਾਵਾ ਦਾ ਵਿਵਾਦ, ਵੱਡਾ ਖੁਲਾਸਾ!
Mohali News: ਮੋਹਾਲੀ ਵਿੱਚ ਗਾਇਕ ਪ੍ਰਿੰਸ ਰੰਧਾਵਾ ਅਤੇ ਪ੍ਰਤਾਪ ਰੰਧਾਵਾ ਵਿਚਕਾਰ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਫਾਈਰਿੰਗ ਵੀ ਕੀਤੀ ਗਈ।

Mohali News: ਮੋਹਾਲੀ ਵਿੱਚ ਗਾਇਕ ਪ੍ਰਿੰਸ ਰੰਧਾਵਾ ਅਤੇ ਪ੍ਰਤਾਪ ਰੰਧਾਵਾ ਵਿਚਕਾਰ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਫਾਈਰਿੰਗ ਵੀ ਕੀਤੀ ਗਈ। ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਗਾਇਕ ਬਹਿਸ ਕਰਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਸਿਟੀ-2 ਹਰਮਿਸਰਨ ਸਿੰਘ ਬੱਲ ਨੇ ਕਿਹਾ, "ਅਸੀਂ ਮਾਮਲੇ ਦੀ ਜਾਂਚ ਵਿੱਚ ਲੱਗ ਹੋਏ ਹਾਂ।"
ਇਹ ਘਟਨਾ 25 ਅਕਤੂਬਰ ਦੀ ਰਾਤ ਨੂੰ ਫੇਜ਼ 11 ਦੇ ਬੈਸਟੈੱਕ ਮਾਲ ਨੇੜੇ ਵਾਪਰੀ। ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਅਤੇ ਪ੍ਰਤਾਪ ਰੰਧਾਵਾ ਵਿਚਕਾਰ ਰੋਡਰੇਜ਼ ਤੋਂ ਬਾਅਦ ਵਿਵਾਦ ਹੋ ਗਿਆ। ਪਤਾ ਲੱਗਾ ਹੈ ਕਿ ਪ੍ਰਤਾਪ ਰੰਧਾਵਾ ਆਪਣੀ ਮਰਸੀਡੀਜ਼ ਕਾਰ ਵਿੱਚ ਪਰਿਵਾਰ ਨਾਲ ਫਿਲਮ ਦੇਖ ਕੇ ਨਿਕਲੇ ਸੀ। ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਕਾਰ ਨੇ ਉਸ ਨੂੰ ਟੱਚ ਕਰ ਲਿਆ, ਜਿਸ ਕਰਕੇ ਇਹ ਵਿਵਾਦ ਹੋ ਗਿਆ।
ਇਸ ਤੋਂ ਬਾਅਦ ਦੋਵਾਂ ਧਿਰਾਂ ਨੇ ਆਪਣੇ-ਆਪਣੇ ਆਦਮੀਆਂ ਨੂੰ ਸੱਦਿਆ। ਦੋਸ਼ ਹੈ ਕਿ ਇਸ ਦੌਰਾਨ ਪ੍ਰਿੰਸ ਰੰਧਾਵਾ ਨੇ ਫਾਈਰਿੰਗ ਕੀਤੀ। ਪੁਲਿਸ ਅਨੁਸਾਰ ਜਿਵੇਂ ਹੀ ਗੋਲੀਬਾਰੀ ਹੋਈ, ਉਸ ਨੂੰ ਕਾਫੀ ਲੋਕਾਂ ਨੇ ਘੇਰ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਬੰਧਤ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਪੁੱਛਗਿੱਛ ਕੀਤੀ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















