ਰਣਜੀਤ ਬਾਵਾ ਦੇ ਹੱਕ 'ਚ ਉੱਤਰੀ ਕੇਂਦਰੀ ਪੰਜਾਬੀ ਲੇਖਕ ਸਭਾ, ਗਾਣੇ ਦਾ ਵਿਰੋਧ ਕਰਨ ਵਾਲਿਆਂ ਨੂੰ ਨਸੀਹਤ
ਰਣਜੀਤ ਬਾਵਾ ਵੱਲੋਂ ਗਾਏ ਇਸ ਗੀਤ ਵਿਚ ਕਿਸੇ ਧਰਮ ਵਿਸ਼ੇਸ਼ ਬਾਰੇ ਕੋਈ ਨਾਂਹ-ਪੱਖੀ ਟਿੱਪਣੀ ਨਹੀਂ ਹੈ, ਸਗੋਂ ਉਸ ਨੇ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਵਿਚ ਆਈਆਂ ਕੁਰੀਤੀਆਂ ਤੇ ਪਾਖੰਡ ਤੇ ਵਿਅੰਗ ਕੱਸਦਿਆਂ ਧਰਮਾਂ ਦੀ ਅਸਲੀ ਆਤਮਾ ਅਤੇ ਵਿਚਾਰਧਾਰਾਵਾਂ ਨੂੰ ਅਪਣਾਉਣ ਦੀ ਨਸੀਹਤ ਦਿੱਤੀ ਹੈ।
ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਸੋਸ਼ਲ ਮੀਡੀਆ ਤੇ ਆਏ ਗੀਤ ‘ਮੇਰਾ ਕੀ ਕਸੂਰ’ ਬਾਰੇ ਛਿੜੇ ਵਿਵਾਦ ਤੇ ਚਿੰਤਾ ਪ੍ਰਗਟਾਈ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਰਣਜੀਤ ਬਾਵਾ ਦੇ ਗੀਤ ਦੀ ਭਾਵਨਾ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਗੀਤ ਬਾਰੇ ਛਿੜੇ ਵਿਵਾਦ ਨੂੰ ਬੇਲੋੜਾ ਤੇ ਮੰਦਭਾਗਾ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਰਣਜੀਤ ਬਾਵਾ ਵੱਲੋਂ ਗਾਏ ਇਸ ਗੀਤ ਵਿਚ ਕਿਸੇ ਧਰਮ ਵਿਸ਼ੇਸ਼ ਬਾਰੇ ਕੋਈ ਨਾਂਹ-ਪੱਖੀ ਟਿੱਪਣੀ ਨਹੀਂ ਹੈ, ਸਗੋਂ ਉਸ ਨੇ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਵਿਚ ਆਈਆਂ ਕੁਰੀਤੀਆਂ ਤੇ ਪਾਖੰਡ ਤੇ ਵਿਅੰਗ ਕੱਸਦਿਆਂ ਧਰਮਾਂ ਦੀ ਅਸਲੀ ਆਤਮਾ ਅਤੇ ਵਿਚਾਰਧਾਰਾਵਾਂ ਨੂੰ ਅਪਣਾਉਣ ਦੀ ਨਸੀਹਤ ਦਿੱਤੀ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਥਾਣੇਦਾਰ ਵੱਲੋਂ ਗੋਲ਼ੀਆਂ ਮਾਰ ਕੇ ਕਬੱਡੀ ਖਿਡਾਰੀ ਦਾ ਕਤਲ
ਗਾਣੇ ਤੇ ਵਿਵਾਦ ਛਿੜਨ ਮਗਰੋਂ ਰਣਜੀਤ ਬਾਵਾ ਵੱਲੋਂ ਮੰਗੀ ਮਾਫੀ ਤੇ ਕੇਂਦਰੀ ਸਭਾ ਦਾ ਕਹਿਣਾ ਹੈ ਕਿ ਗਾਇਕ ਨੇ ਫ਼ਿਰਕੂ ਤਾਕਤਾਂ ਦੇ ਦਬਾਅ ਹੇਠ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਤੰਗ ਫ਼ਿਰਕੂ ਸੋਚ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਿਚਾਰਾਂ ਦੇ ਵਖਰੇਵੇਂ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਭਾਰਤੀ ਪਰੰਪਰਾ ਦਾ ਸਤਿਕਾਰ ਕਰਨਾ ਸਿੱਖਣ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ