ਪੜਚੋਲ ਕਰੋ

Punjab Election: ਜੇ ਇਸ ਵਾਰ ਮੋਦੀ ਨੂੰ ਨਾ ਹਰਾਇਆ ਤਾਂ ਦੇਸ਼ ਪਾਕਿਸਤਾਨ, ਬੰਗਲਾਦੇਸ਼ ਵਰਗਾ ਬਣ ਜਾਵੇਗਾ-ਕੇਜਰੀਵਾਲ

ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਇਸੇ ਲਈ ਅੱਜ ਮੈਂ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਤੁਹਾਡੇ ਵਿਚਕਾਰ ਆਇਆ ਹਾਂ। ਅੱਜ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ਵਿੱਚ ਹੈ। ਇਸ ਨੂੰ ਬਚਾਉਣ ਲਈ ਤੁਹਾਨੂੰ ਦੁਬਾਰਾ ਅੱਗੇ ਆਉਣਾ ਪਵੇਗਾ

Punjab Election: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਫ਼ਿਰੋਜ਼ਪੁਰ ਵਿੱਚ ਵਪਾਰੀਆਂ ਨਾਲ ਮੀਟਿੰਗ ਕੀਤੀ। ਕੇਜਰੀਵਾਲ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। 

ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆੜ੍ਹਤੀਆਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਵਿਚੋਲਾ ਕਹਿੰਦੇ ਹਨ ਪਰ ਅਸੀਂ ਤੁਹਾਨੂੰ ਆਪਣੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਦੇ ਹਾਂ। ਸਾਡੇ ਮਨ ਵਿਚ ਤੁਹਾਡੇ ਲਈ ਬਹੁਤ ਮਾਨ-ਸਨਮਾਨ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਅਤੇ ਮਜ਼ਦੂਰ ਅਹਿਮ ਹਨ, ਉਸੇ ਤਰ੍ਹਾਂ ਵਪਾਰੀ, ਕਾਰੋਬਾਰੀ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ।

ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਇੰਡਸਟਰੀ ਦੀ ਹਾਲਤ ਬਹੁਤ ਖ਼ਰਾਬ ਸੀ। ਪੰਜਾਬ ਦੀ ਇੰਡਸਟਰੀ 75 ਸਾਲਾਂ ਤੋਂ ਭਾਈ-ਭਤੀਜਾਵਾਦ ਦਾ ਸ਼ਿਕਾਰ ਰਹੀ ਹੈ। ਵਪਾਰੀ ਰਾਜ ਛੱਡ ਕੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਆਦਿ ਰਾਜਾਂ ਵਿੱਚ ਜਾ ਰਹੇ ਸਨ, ਪਰ ਪਿਛਲੇ ਦੋ ਸਾਲਾਂ ਤੋਂ ਉਦਯੋਗਾਂ ਦਾ ਰਾਜ ਛੱਡਣ ਦਾ ਰੁਝਾਨ ਘੱਟ ਹੋ ਗਿਆ ਹੈ ਅਤੇ ਉਹ ਵਾਪਸ ਪੰਜਾਬ ਆ ਰਹੇ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਤੇਜ਼ੀ ਨਾਲ ਵਿਕਾਸ ਲਈ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਅਸੀਂ ਤੁਹਾਨੂੰ ਸਾਡੇ ਹੱਥ ਮਜ਼ਬੂਤ ਕਰਨ ਲਈ ਬੇਨਤੀ ਕਰਦੇ ਹਾਂ। ਜੇਕਰ ਤੁਸੀਂ ਸਾਨੂੰ 13 ਸੀਟਾਂ ਦਿੰਦੇ ਹੋ ਤਾਂ ਕੇਂਦਰ ਵਿਚ ਸਾਡੀ ਤਾਕਤ ਵਧ ਜਾਵੇਗੀ। ਫਿਰ ਪੰਜਾਬ ਦੇ ਫ਼ੰਡਾਂ ਨੂੰ ਕੋਈ ਨਹੀਂ ਰੋਕ ਸਕੇਗਾ ਅਤੇ ਰਾਜਪਾਲ ਵੀ ਪੰਜਾਬ ਦਾ ਕੋਈ ਬਿੱਲ ਨਹੀਂ ਰੋਕ ਸਕੇਗਾ। ਇਸ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ 8.5 ਹਜ਼ਾਰ ਕਰੋੜ ਰੁਪਏ ਰੋਕ ਲਏ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਅਸੀਂ ਲੋਕ ਸਭਾ ਵਿਚ ਕਮਜ਼ੋਰ ਹਾਂ।

ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਇਸੇ ਲਈ ਅੱਜ ਮੈਂ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਤੁਹਾਡੇ ਵਿਚਕਾਰ ਆਇਆ ਹਾਂ। ਅੱਜ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ਵਿੱਚ ਹੈ। ਇਸ ਨੂੰ ਬਚਾਉਣ ਲਈ ਤੁਹਾਨੂੰ ਦੁਬਾਰਾ ਅੱਗੇ ਆਉਣਾ ਪਵੇਗਾ। ਜੇਕਰ ਅਸੀਂ ਇਸ ਵਾਰ ਨਰਿੰਦਰ ਮੋਦੀ ਨੂੰ ਨਾ ਹਰਾਇਆ ਤਾਂ ਦੇਸ਼ ਦਾ ਲੋਕਤੰਤਰ ਅਤੇ ਸੰਵਿਧਾਨ ਨਹੀਂ ਬਚੇਗਾ। ਫਿਰ ਦੇਸ਼ ਪਾਕਿਸਤਾਨ, ਬੰਗਲਾਦੇਸ਼ ਅਤੇ ਰੂਸ ਵਰਗਾ ਹੋਵੇਗਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਚੋਣਾਂ ਦੌਰਾਨ ਇਮਰਾਨ ਖਾਨ ਨੂੰ ਜੇਲ੍ਹ 'ਚ ਪਾ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਸੀਟਾਂ ਘੱਟ ਗਈਆਂ। ਬੰਗਲਾ ਦੇਸ਼ ਵਿੱਚ ਵੀ ਸ਼ੇਖ ਹਸੀਨਾ ਨੇ ਚੋਣਾਂ ਸਮੇਂ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ, ਜਿਸ ਕਾਰਨ ਉਹ ਮੁੜ ਪ੍ਰਧਾਨ ਮੰਤਰੀ ਬਣ ਗਈ। ਇਸੇ ਤਰ੍ਹਾਂ ਰੂਸ ਵਿਚ ਰਾਸ਼ਟਰਪਤੀ ਪੁਤਿਨ ਨੇ ਵਿਰੋਧੀ ਨੇਤਾਵਾਂ ਨੂੰ ਜਾਂ ਤਾਂ ਜੇਲ੍ਹ ਵਿਚ ਡੱਕਿਆ ਜਾਂ ਮਾਰ ਦਿੱਤਾ, ਫਿਰ ਉਹ 87 ਫ਼ੀਸਦੀ ਵੋਟਾਂ ਨਾਲ ਰਾਸ਼ਟਰਪਤੀ ਬਣੇ। ਅੱਜ ਭਾਰਤ ਦੀ ਸਥਿਤੀ ਵੀ ਅਜਿਹੀ ਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
Advertisement
ABP Premium

ਵੀਡੀਓਜ਼

Happy New Year 2025 : ਨਵੇਂ ਸਾਲ 2025 ਦੀ ਇਲਾਹੀ ਸ਼ੁਰੂਆਤਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
Punjab News: ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਲਈ ਬਣੀ ਸੰਕਟ! ਇਸ ਚੀਜ਼ ਲਈ ਤਰਸ ਜਾਣਗੇ ਲੋਕ...
Punjab News: ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਲਈ ਬਣੀ ਸੰਕਟ! ਇਸ ਚੀਜ਼ ਲਈ ਤਰਸ ਜਾਣਗੇ ਲੋਕ...
Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
Embed widget