ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਦੇ ਵਾਸੀ ਦੋ ਛੋਟੇ ਬੱਚਿਆਂ ਨੇ ਅਜਿਹੀ ਖੋਜ ਕੀਤੀ ਹੈ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਂਦੇ ਸਮੇਂ 'ਚ ਇਨ੍ਹਾਂ ਨਿੱਕੇ ਨਿੱਕੇ ਹੱਥਾਂ ਨਾਲ ਅਜਿਹੀਆਂ ਖੋਜਾਂ ਵੀ ਹੋਣਗੀਆਂ ਜਿਸ 'ਤੇ ਦੇਸ਼ ਨੂੰ ਮਾਣ ਹੋਵੇਗਾ।
ਦਰਅਸਲ, ਇਹ ਬੱਚਿਆਂ ਨੇ ਆਪਣੇ ਦਿਮਾਗ ਨਾਲ ਕਮਰੇ 'ਚ ਦਾਖਲ ਹੋਣ 'ਤੇ ਲਾਈਟ ਦੇ ਆਪਣੇ ਆਪ ਜਗ ਜਾਣ ਤੇ ਕਮਰੇ ਤੋਂ ਬਾਹਰ ਆਉਣ ਦੇ ਬਾਅਦ ਲਾਈਟ ਦੇ ਬੰਦ ਹੋਣ ਵਾਲੀ ਇੱਕ ਡਿਵਾਈਸ ਤਿਆਰ ਕੀਤੀ ਹੈ। ਇਨ੍ਹਾਂ ਦੇ ਦਿਮਾਗ 'ਚ ਅਜਿਹੀ ਖੋਜ ਦੀ ਸੋਚ ਕੋਰੋਨਾ ਦੀ ਇਸ ਮਹਾਮਾਰੀ ਤੋਂ ਬਚਣ ਦੇ ਦੱਸੇ ਗਏ ਤਰੀਕਿਆਂ ਤੋਂ ਆਈ ਤੇ ਇਨ੍ਹਾਂ ਨੇ ਉਸ ਤੇ ਕੰਮ ਕੀਤਾ ਤੇ ਆਖ਼ਰ ਸਫਲਤਾ ਪ੍ਰਾਪਤ ਕਰ ਹੀ ਲਈ।
ਇਸ ਬਾਰੇ 9ਵੀਂ ਜਮਾਤ ‘ਚ ਪੜ੍ਹਦੇ ਅਸੀਮ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਇਸ ਖੋਜ ਦੇ ਪਿਛੇ ਦਾ ਕਾਰਣ ਵੀ ਇਹੀ ਰਿਹਾ ਹੈ। ਅਸੀਮ ਨੇ ਕਿਹਾ ਕਿ ਕੋਰੋਨਾ ਦੇ ਪ੍ਰਸਾਰ ਤੋਂ ਬਚਣ ਲਈ ਕੁਝ ਅਜਿਹਾ ਬਣਾਉਣ ਦੀ ਲੋੜ ਸੀ ਜਿਸ ਨਾਲ ਲਾਇਟ ਚਾਲੂ ਕਰਨ ਲਈ ਸਵਿਚ ਨੂੰ ਹੱਥ ਨਾ ਲਾਉਣਾ ਪਵੇ। ਉਨ੍ਹਾਂ ਕਿਹਾ ਕਿ ਅਸੀਂ ਸੈਂਸਰ ਲਾ ਕੇ ਇਸ ਡਿਵਾਈਸ ਨੂੰ ਤਿਆਰ ਕੀਤਾ ਹੈ ਤੇ ਇਸੇ ਤਰੀਕੇ ਨਾਲ ਅਸੀਂ ਇੱਕ ਡਸਟਬਿਨ ਵੀ ਬਣਿਆ ਹੈ।
ਇਸ ਬਾਰੇ ਅਸੀਮ ਦੇ ਛੋਟੇ ਭਰਾ ਪਰਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਜਿਹਾ ਕੁਝ ਅਲੱਗ ਕਰਨ ਦਾ ਸੋਚਿਆ ਤਾਂ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਬਿਨ੍ਹਾਂ ਹੱਥ ਤੇ ਪੈਰ ਲਾਏ ਖੁੱਲ੍ਹਣ ਵਾਲੇ ਡਸਟਬਿਨ ਤੋਂ ਅਸੀਂ ਇਸਦੀ ਸ਼ੁਰੁਆਤ ਕੀਤੀ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੋਰੋਨਾਵਾਇਰਸ ਤੋਂ ਬਚਣ ਲਈ ਪੰਜਾਬ ਦੇ ਬੱਚਿਆਂ ਨੇ ਕੱਢੀ ਕਮਾਲ ਦੀ ਕਾਢ
ਏਬੀਪੀ ਸਾਂਝਾ
Updated at:
30 Jun 2020 02:16 PM (IST)
ਇਹ ਬੱਚਿਆਂ ਨੇ ਆਪਣੇ ਦਿਮਾਗ ਨਾਲ ਕਮਰੇ 'ਚ ਦਾਖਲ ਹੋਣ 'ਤੇ ਲਾਈਟ ਦੇ ਆਪਣੇ ਆਪ ਜਗ ਜਾਣ ਤੇ ਕਮਰੇ ਤੋਂ ਬਾਹਰ ਆਉਣ ਦੇ ਬਾਅਦ ਲਾਈਟ ਦੇ ਬੰਦ ਹੋਣ ਵਾਲੀ ਇੱਕ ਡਿਵਾਈਸ ਤਿਆਰ ਕੀਤੀ ਹੈ।
- - - - - - - - - Advertisement - - - - - - - - -