ਰੇਡ ਕਰਨ ਗਈ ਪੁਲਿਸ 'ਤੇ ਹਮਲਾ, ਚਾਰ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਨਸ਼ਾਂ ਤਸਕਰਾਂ ਨੂੰ ਛੁਡਵਾਇਆ
ਖੈਰਾ ਦੀਨਕੇ ਵਿੱਚ ਨਾਰਕੋਟਿਕਸ ਸੈੱਲ ਦੀ ਟੀਮ ਨੂੰ ਕੁਝ ਲੋਕਾਂ ਨੇ ਲਹੂਲੁਹਾਨ ਕਰ ਦੋ ਨਸ਼ਾ ਤਸਕਰਾਂ ਨੂੰ ਬਚਾ ਲਿਆ। ਜਾਣਕਾਰੀ ਮੁਤਾਬਕ ਕਰੀਬ 20 ਬਦਮਾਸ਼ਾਂ ਨੇ ਟੀਮ 'ਤੇ ਹਮਲਾ ਕੀਤਾ ਜਿਸ 'ਚ 4 ਐਸਆਈ ਸਣੇ 2 ਪੁਲਿਸ ਕਰਮਚਾਰੀ ਜ਼ਖ਼ਮੀ ਹੋਏ।
ਤਰਨਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਝਬਾਲ ਅਧੀਨ ਆਉਂਦੀ ਦੀ ਐਂਟੀ ਨਾਰਕੋਟਿਕਸ ਟੀਮ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪਿੰਡ ਖੈਰਾ ਦੀਨਕੇ 'ਚ ਬਦਮਾਸ਼ਾਂ ਨੂੰ ਫੜਣ ਗਈ। ਇਸ ਦੌਰਾਨ ਤਸਕਰਾਂ ਦੇ ਸਾਥੀਆਂ ਨੇ ਟੀਮ 'ਤੇ ਚਾਕੂਆਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਦੋ ਐਸਆਈ ਸਮੇਤ 4 ਕਰਮਚਾਰੀ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਦੋਸ਼ੀ ਦੋਵਾਂ ਤਸਕਰਾਂ ਨੂੰ ਪੁਲਿਸ ਦੀ ਹਿਰਾਸਤ ਚੋਂ ਛੁਡਾਉਣ ਤੋਂ ਬਾਅਦ ਫਰਾਰ ਹੋ ਗਏ।
ਹਮਲੇ ਦੀ ਜਾਣਕਾਰੀ ਮਿਲਣ 'ਤੇ ਨਾਰਕੋਟਿਕਸ ਸੈੱਲ ਤੋਂ ਪਹੁੰਚੇ ਕਰਮਚਾਰੀਆਂ ਨੇ ਜ਼ਖਮੀਆਂ ਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਐਂਟੀ ਨਾਰਕੋਟਿਕਸ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਤਸਕਰ ਲਾਡਾ ਅਤੇ ਕਾਟੋ ਪਿੰਡ ਖੈਰਾ ਦੀਨਕੇ ਵਿੱਚ ਨਸ਼ਿਆਂ ਦੀ ਖੇਪ ਰੱਖ ਰਹੇ ਹਨ। ਇਸ 'ਤੇ ਏਐਸਆਈ ਕਰਤਾਰ ਸਿੰਘ ਇੱਕ ਏਐਸਆਈ ਅਤੇ ਤਿੰਨ ਕਾਂਸਟੇਬਲ ਦੇ ਨਾਲ ਕਾਰ 'ਚ ਸਵਾਰ ਹੋ ਗਏ ਅਤੇ ਸ਼ਾਮ ਚਾਰ ਵਜੇ ਪਿੰਡ ਖੈਰਾ ਦੀਨਕੇ 'ਤੇ ਛਾਪਾ ਮਾਰ ਕੇ ਦੋਵੇਂ ਤਸਕਰਾਂ ਨੂੰ ਕਾਬੂ ਕਰ ਲਿਆ।
ਜਦੋਂ ਇਸ ਟੀਮ ਨੇ ਲਾਡਾ ਅਤੇ ਕਟੋ ਨੂੰ ਫੜ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਮੁਲਜ਼ਮ ਦੇ 20 ਦੇ ਕਰੀਬ ਸਾਥੀਆਂ ਨੇ ਟੀਮ 'ਤੇ ਡੰਡਿਆਂ ਅਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਿਸ ਮੁਲਾਜ਼ਮ ਤੇਜਬੀਰ ਸਿੰਘ, ਜਤਿੰਦਰ ਸਿੰਘ ਸਣੇ 4 ਕਰਮਚਾਰੀ ਜ਼ਖ਼ਮੀ ਹੋਏ। ਇਸਦਾ ਫਾਇਦਾ ਉਠਾਉਂਦਿਆਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਦੱਸ ਦਈਏ ਕਿ ਮੁਲਜ਼ਮਾਂ ਨੇ ਪੁਲਿਸ ਦੀ ਕਾਰ ਦਾ ਸ਼ੀਸ਼ਾ ਵੀ ਤੋੜ ਦਿੱਤਾ। ਥਾਣਾ ਝਬਾਲ ਦੇ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Benefits of Dry fruits: ਰੋਜ਼ਾਨਾ ਇੱਕ ਮੁੱਠੀ ਡ੍ਰਾਈ ਫਰੂਟ ਖਾਣ ਨਾਲ ਦੂਰ ਰਹਿਣਗੀਆਂ ਦਿਲ ਦੀ ਬਿਮਾਰੀਆਂ ਅਤੇ ਕੈਂਸਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin