Rain in Punjab: ਤਰਨ ਤਾਰਨੀਆਂ 'ਤੇ ਇੰਦਰ ਦੇਵਤਾ ਮਿਹਰਬਾਨ! ਜ਼ਿਲ੍ਹੇ ਵਿੱਚ 80 ਫੀਸਦੀ ਵੱਧ ਮੀਂਹ
Rain in Punjab: ਇੰਦਰ ਦੇਵਤਾ ਇਸ ਵਾਰ ਤਰਨ ਤਾਰਨੀਆਂ 'ਤੇ ਕਾਫੀ ਮਿਹਰਬਾਨ ਦਿਖਾਈ ਦਿੱਤਾ। ਬੇਸ਼ੱਕ ਪੰਜਾਬ ਵਿੱਚ ਆਮ ਨਾਲੋਂ ਔਸਤਨ ਘੱਟ ਬਾਰਸ਼ ਹੋਈ ਪਰ ਤਰਨ ਤਾਰਨ ਵਿੱਚ 80 ਫੀਸਦੀ ਵੱਧ ਮੀਂਹ ਪਏ। ਇਹ ਖੁਲਾਸਾ ਮੌਸਮ ਵਿਭਾਗ ਦੇ ਅੰਕੜਿਆਂ ਵਿੱਚ...
Rain in Punjab: ਇੰਦਰ ਦੇਵਤਾ ਇਸ ਵਾਰ ਤਰਨ ਤਾਰਨੀਆਂ 'ਤੇ ਕਾਫੀ ਮਿਹਰਬਾਨ ਦਿਖਾਈ ਦਿੱਤਾ। ਬੇਸ਼ੱਕ ਪੰਜਾਬ ਵਿੱਚ ਆਮ ਨਾਲੋਂ ਔਸਤਨ ਘੱਟ ਬਾਰਸ਼ ਹੋਈ ਪਰ ਤਰਨ ਤਾਰਨ ਵਿੱਚ 80 ਫੀਸਦੀ ਵੱਧ ਮੀਂਹ ਪਏ। ਇਹ ਖੁਲਾਸਾ ਮੌਸਮ ਵਿਭਾਗ ਦੇ ਅੰਕੜਿਆਂ ਵਿੱਚ ਹੋਇਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਆਮ ਨਾਲੋਂ ਔਸਤਨ 5 ਫੀਸਦੀ ਘੱਟ ਬਾਰਸ਼ ਹੋਈ ਹੈ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਮੌਨਸੂਨ ਦੌਰਾਨ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਔਸਤ ਨਾਲੋਂ ਦੁੱਗਣੀ ਬਾਰਸ਼ ਹੋਈ ਜਦੋਂਕਿ ਪੰਜਾਬ ਦੇ ਤਰਨ ਤਾਰਨ ਵਿੱਚ 80 ਫੀਸਦੀ ਵੱਧ ਮੀਂਹ ਪਏ। ਮੌਨਸੂਨ 30 ਸਤੰਬਰ ਨੂੰ ਦੋਵਾਂ ਰਾਜਾਂ ਤੇ ਉਨ੍ਹਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਤੋਂ ਵਾਪਸੀ ਦੇ ਚਾਲੇ ਪਾ ਚੁੱਕਾ ਹੈ। ਦੋਵਾਂ ਰਾਜਾਂ ਵਿੱਚ ਜੁਲਾਈ ਮਹੀਨੇ ਭਾਰੀ ਬਾਰਸ਼ ਹੋਈ, ਜਿਸ ਕਾਰਨ ਕੁਝ ਹਿੱਸਿਆਂ ਵਿੱਚ ਹੜ੍ਹ ਆ ਗਏ ਸਨ।
ਰਿਪੋਰਟ ਮੁਤਾਬਕ ਜੁਲਾਈ ਦੀ ਨਿਸਬਤ ਅਗਸਤ ਮਹੀਨੇ ਦੋਵਾਂ ਰਾਜਾਂ ਵਿੱਚ ਘੱਟ ਮੀਂਹ ਪਏ, ਹਾਲਾਂਕਿ ਸਮੁੱਚੀ ਔਸਤ ਅਨੁਸਾਰ ਮੌਨਸੂਨ ਦਾ ਮੀਂਹ ਆਮ ਵਾਂਗ ਸੀ। ਪੰਜਾਬ ਵਿੱਚ ਮੌਨਸੂਨ 25 ਜੂਨ ਨੂੰ ਸੂਬੇ ਦੇ ਕੁਝ ਹਿੱਸਿਆਂ ’ਚ ਪਹੁੰਚਿਆ ਤੇ 2 ਜੁਲਾਈ ਤੱਕ ਪੂਰੇ ਸੂਬੇ ਨੂੰ ਕਵਰ ਕਰ ਲਿਆ। ਇਸ ਸਾਲ ਮੌਨਸੂਨ ਸੀਜ਼ਨ (1 ਜੂਨ-ਸਤੰਬਰ 30) ਦੌਰਾਨ, ਪੰਜਾਬ ਵਿੱਚ ਇਸ ਦੀ ਔਸਤਨ 438.8 ਮਿਲੀਮੀਟਰ ਦੇ ਮੁਕਾਬਲੇ 416.7 ਮਿਲੀਮੀਟਰ ਮੀਂਹ ਪਏ ਜੋ ਪੰਜ ਫੀਸਦ ਘੱਟ ਹੈ।
ਅੱਜ ਬੱਦਲ ਛਾਏ ਰਹਿਣ ਦੀ ਸੰਭਾਵਨਾ
ਪੰਜਾਬ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅੱਜ ਧੁੱਪ ਦੇ ਨਾਲ-ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 52 ਤੇ ਘੱਟੋ-ਘੱਟ ਤਾਪਮਾਨ 34 ਰਹਿਣ ਦੀ ਸੰਭਾਵਨਾ ਹੈ। ਬੱਦਲ ਛਾਏ ਰਹਿਣ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿੱਚ ਆਏ ਬਦਲਾਅ ਕਾਰਨ ਸਵੇਰੇ-ਸ਼ਾਮ ਠੰਢ ਮਹਿਸੂਸ ਹੋਣ ਲੱਗੀ ਹੈ। ਤਾਪਮਾਨ 'ਚ ਉਤਰਾਅ-ਚੜ੍ਹਾਅ ਕਾਰਨ ਲੋਕ ਬਿਮਾਰ ਵੀ ਹੋ ਰਹੇ ਹਨ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲੀ ਖਬਰ! ਮਾਪਿਆਂ ਘਰ 14 ਸਾਲ ਬਾਅਦ ਹੋਇਆ ਬੱਚਾ ਹਸਪਤਾਲ 'ਚੋਂ ਕੀਤਾ ਅਗਵਾ
ਸਤੰਬਰ ਦਾ ਮਹੀਨਾ ਖ਼ਤਮ ਹੁੰਦੇ ਹੀ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ। ਸਵੇਰੇ-ਸ਼ਾਮ ਠੰਢ ਪੈਣੀ ਸ਼ੁਰੂ ਹੋ ਗਈ ਹੈ। ਝੋਨੇ ਦੀ ਕਟਾਈ ਵੀ ਸ਼ੁਰੂ ਹੋ ਗਈ ਹੈ। ਅਜਿਹੇ 'ਚ ਮੌਸਮ 'ਚ ਬਦਲਾਅ ਅਤੇ ਵਾਢੀ ਕਾਰਨ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਨੱਕ ਨਾਲ ਐਲਰਜੀ (ਐਲਰਜੀਕ ਰਾਈਨਾਈਟਿਸ) ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਪਿਛਲੇ ਇੱਕ ਹਫ਼ਤੇ ਤੋਂ ਹਸਪਤਾਲਾਂ ਦੀ ਓਪੀਡੀ ਵਿੱਚ ਰੋਜ਼ਾਨਾ ਨੱਕ ਦੀ ਐਲਰਜੀ ਤੋਂ ਪੀੜਤ 40 ਤੋਂ 50 ਮਰੀਜ਼ ਆ ਰਹੇ ਹਨ। ਜਦੋਂ ਕਿ ਇੱਕ ਮਹੀਨਾ ਪਹਿਲਾਂ ਤੱਕ ਨੱਕ ਦੀ ਐਲਰਜੀ ਦੇ ਮਰੀਜ਼ਾਂ ਦੀ ਗਿਣਤੀ 15 ਤੋਂ 20 ਦੇ ਵਿਚਕਾਰ ਸੀ।
ਇਹ ਵੀ ਪੜ੍ਹੋ: Gold Silver Price: ਹਫਤੇ ਦੇ ਪਹਿਲੇ ਦਿਨ ਵਧੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਦੀਆਂ ਕੀਮਤਾਂ ਸਥਿਰ, ਜਾਣੋ ਸੋਨੇ-ਚਾਂਦੀ ਦੀ ਕੀਮਤ