ਜੇਕਰ ਮੈਂ ਹਾਰ ਗਿਆ ਤਾਂ ਮੈਂ ਪ੍ਰਧਾਨਗੀ ਛੱਡ ਦੇਵਾਂਗਾ, ਜਿੱਥੋਂ ਸੁਨੀਲ ਜਾਖੜ ਚੋਣ ਲੜਨਗੇ ਮੈਂ ਵੀ ਉਥੋਂ ਚੋਣ ਲੜਾਂਗਾ, ਰਾਜਾ ਵੜਿੰਗ ਦਾ ਵੱਡਾ ਬਿਆਨ
Raja Warring Vs Sunil Jakhar: ਪੰਜਾਬ ਦੀ ਸਿਆਸਤ ਮੁੜ ਭਖਣੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ (Raja Warring) ਨੇ ਸੁਨੀਲ ਜਾਖੜ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ।

Raja Warring Vs Sunil Jakhar: ਪੰਜਾਬ ਦੀ ਸਿਆਸਤ ਮੁੜ ਭਖਣੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ (Raja Warring) ਨੇ ਸੁਨੀਲ ਜਾਖੜ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ। ਦਰਅਸਲ, ਰਾਜਾ ਵੜਿੰਗ ਨੇ ਭਾਜਪਾ ਆਗੂ ਸੁਨੀਲ ਜਾਖੜ (Sunil Jakhar) ਨੂੰ ਵੱਡੀ ਚੁਣੌਤੀ ਦਿੰਦਿਆਂ ਹੋਇਆਂ ਕਿਹਾ ਕਿ ਸੁਨੀਲ ਜਾਖੜ ਅਬੋਹਰ ਤੋਂ ਸੰਦੀਪ ਜਾਖੜ (Sandeep Jakhar) ਦਾ ਅਸਤੀਫ਼ਾ ਦਿਵਾਉਣ ਅਤੇ ਬਾਅਦ ਵਿਚ ਉਹ ਖ਼ੁਦ ਵਿਧਾਇਕ ਦੇ ਅਹੁਦੇ ਦੀ ਚੋਣ ਲੜਨ।
ਨਿੱਜੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਰਾਜਾ ਵੜਿੰਗ ਨੇ ਖੁੱਲ੍ਹੀ ਚੁਣੌਤੀ ਦਿੰਦੇ ਕਿਹਾ ਕਿ ਸੁਨੀਲ ਜਾਖੜ ਅਬੋਹਰ ਤੋਂ ਸੰਦੀਪ ਜਾਖੜ ਦਾ ਅਸਤੀਫ਼ਾ ਦਿਵਾ ਕੇ ਖ਼ੁਦ ਇਸ ਹਲਕੇ ਤੋਂ ਵਿਧਾਇਕੀ ਦੀ ਜ਼ਿਮਨੀ ਚੋਣ ਲੜਨ। ਉਨ੍ਹਾਂ ਕਿਹਾ ਕਿ ਜੇਕਰ ਸੰਦੀਪ ਜਾਖੜ ਦੇ ਅਸਤੀਫ਼ੇ ਮਗਰੋਂ ਇਸ ਹਲਕੇ 'ਤੇ ਜ਼ਿਮਨੀ ਚੋਣ ਹੁੰਦੀ ਹੈ ਤਾਂ ਮੈਂ ਵੀ ਅਬੋਹਰ ਤੋਂ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜਾਂਗਾ। ਰਾਜਾ ਵੜਿੰਗ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਮੈਂ ਹਾਰ ਗਿਆ ਤਾਂ ਮੈਂ ਪ੍ਰਧਾਨਗੀ ਛੱਡ ਦੇਵਾਂਗਾ। ਜਿੱਥੋਂ ਸੁਨੀਲ ਜਾਖੜ ਚੋਣ ਲੜਨਗੇ ਮੈਂ ਵੀ ਉਥੋਂ ਚੋਣ ਲੜਾਂਗਾ।
ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਪੰਜਾਬ ਵਿਚ ਲੋਕਾਂ ਨੂੰ ਚਿੱਟੇ ਤੋਂ ਦੂਰ ਕਰਨ ਲਈ ਚਿੱਟੇ ਦਾ ਬਦਲ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਅਫ਼ੀਮ-ਭੁੱਕੀ 'ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਜਿਹੜਾ ਮਰਜ਼ੀ ਹੋਵੇ, ਮਾੜਾ ਹੁੰਦਾ ਹੈ। ਨਸ਼ੇ ਦੀ ਜਿੰਨੀ ਦੇਰ ਤੱਕ ਡਿਮਾਂਡ ਰਹੇਗੀ, ਉਨੀ ਦੇਰ ਤੱਕ ਦੁਨੀਆ ਦੀ ਕੋਈ ਤਾਕਤ ਨਸ਼ੇ ਦੀ ਸਪਲਾਈ ਬੰਦ ਨਹੀਂ ਕਰ ਸਕਦੀ।
ਇਸੇ ਕਰਕੇ ਅਫ਼ੀਮ ਅਤੇ ਭੁੱਕੀ ਦੀ ਖੇਤੀ ਨੂੰ ਲੈ ਕੇ ਚਰਚਾ ਹੋਣੀ ਚਾਹੀਦੀ ਹੈ। ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਨਵੀਂ ਚਰਚਾ ਛਿੜ ਗਈ ਹੈ। ਇਥੇ ਇਹ ਦੱਸ ਦੇਈਏ ਕਿ ਜੇਕਰ ਰਾਜਾ ਵੜਿੰਗ ਚੋਣ ਲੜਦੇ ਹਨ ਤਾਂ ਜੇਕਰ ਜਿੱਤ ਹੁੰਦੀ ਹੈ ਤਾਂ ਉਨ੍ਹਾਂ ਦੀ ਲੁਧਿਆਣਾ ਤੋਂ ਮੈਂਬਰ ਆਫ਼ ਪਾਰਲੀਮੈਂਟ ਦੀ ਸੀਟ ਅਤੇ ਪ੍ਰਧਾਨਗੀ ਹੱਥੋਂ ਚਲੀ ਜਾਵੇਗੀ। ਚੋਣ ਜਿੱਤਣ ਤੋਂ ਬਾਅਦ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਦੀ ਸੀਟ ਛੱਡਣੀ ਪਵੇਗੀ।






















