Parliament session: ਰਾਜਾ ਵੜਿੰਗ ਨੇ ਕੈਂਸਰ ਦਾ ਇਲਾਜ ਮੁਫ਼ਤ ਕਰਨ ਦਾ ਚੁੱਕਿਆ ਮੁੱਦਾ, ਜਾਣੋ ਸਿਹਤ ਮੰਤਰੀ ਨੇ ਕੀ ਦਿੱਤਾ ਜਵਾਬ
Parliament session: ਵੜਿੰਗ ਨੇ ਸਿਹਤ ਮੰਤਰੀ ਨੂੰ ਪੁੱਛਿਆ ਕਿ ਇਸ ਇਲਾਜ ਵਿੱਚ ਕਰੋੜਾਂ ਦਾ ਖਰਚਾ ਆਉਂਦਾ ਹੈ ਕਿ ਗ਼ਰੀਬਾਂ ਲਈ ਇਹ ਇਲਾਜ ਮੁਫਤ ਕੀਤਾ ਜਾ ਸਕਦਾ ਹੈ।
Parliament session: ਮਾਨਸੂਨ ਸੈਸ਼ਨ ਲਗਾਤਾਰ ਹੰਗਾਮੇ ਭਰਿਆ ਚੱਲ ਰਿਹਾ ਹੈ। ਇਸ ਮੌਕੇ ਪੰਜਾਬ ਦੇ ਨੁਮਾਇੰਦੇ ਵੀ ਸੂਬੇ ਨੂੰ ਲੈ ਕੇ ਆਪਣੇ ਸਵਾਲ ਚੱਕਦੇ ਰਹਿੰਦੇ ਹਨ। ਇਸ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਂਸਰ ਦੀਆਂ ਦਵਾਈਆਂ ਬਾਰੇ ਜ਼ਿਕਰ ਕਰਦਿਆਂ ਇਸ ਨੂੰ ਮੁਫ਼ਤ ਕਰਨ ਦੀ ਮੰਗ ਕੀਤੀ।
ਰਾਜਾ ਵੜਿੰਗ ਨੇ ਕੀ ਕਿਹਾ ?
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ, ਕੈਂਸਰ ਇੱਕ ਖ਼ਤਰਨਾਕ ਬਿਮਾਰੀ ਹੈ, ਪੂਰਾ ਦੇਸ਼ ਇਸ ਨੂੰ ਭੁਗਤ ਰਿਹਾ ਹੈ। ਵੜਿੰਗ ਨੇ ਪੁੱਛਿਆ ਕਿ, ਕੀ ਅਜਿਹਾ ਹੋ ਸਕਦਾ ਹੈ ਕਿ ਦੇਸ਼ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਲੋਕ, ਜਾਂ ਮਿਡਲ ਕਲਾਸ ਲੋਕ ਕੈਂਸਰ ਦਾ ਮੁਫ਼ਤ ਇਲਾਜ ਲੈ ਸਕਣ। ਵੜਿੰਗ ਨੇ ਸਿਹਤ ਮੰਤਰੀ ਨੂੰ ਪੁੱਛਿਆ ਕਿ ਇਸ ਇਲਾਜ ਵਿੱਚ ਕਰੋੜਾਂ ਦਾ ਖਰਚਾ ਆਉਂਦਾ ਹੈ ਕਿ ਗ਼ਰੀਬਾਂ ਲਈ ਇਹ ਇਲਾਜ ਮੁਫਤ ਕੀਤਾ ਜਾ ਸਕਦਾ ਹੈ।
पैसे की कमी की वजह से कैंसर का इलाज ना हो पाने के कारण लोग मर रहे हैं।एक तरफ़ @bjp4india सरकार बड़ी बड़ी बातें करती है के हम सबसे तेज़ बढ़ने वाली अर्थव्यवस्था हैं और दूसरी तरफ़ इलाज ना होने के कारण हमारे देशवासी मर रहे हैं।सरकार इसका इलाज फ्री क्यों नहीं कर रही? जब किसी के घर में… pic.twitter.com/CWhkuwbDqZ
— Amarinder Singh Raja Warring (@RajaBrar_INC) July 26, 2024
ਸਿਹਤ ਮੰਤਰੀ ਨੇ ਕੀ ਦਿੱਤਾ ਜਵਾਬ
ਇਸ ਦੇ ਜਵਾਬ ਵਿੱਚ ਕੇਂਦਰੀ ਸਿਹਤ ਮੰਤਰੀ ਜੇ.ਪੱ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਚੱਲਣ ਵਾਲੀ ਸਰਕਾਰ ਨੇ ਇਸ ਨੂੰ ਲੈ ਕੇ ਬਹੁਤ ਕਦਮ ਚੁੱਕੇ ਹਨ। ਮੰਤਰੀ ਨੇ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ 50 ਕਰੋੜ ਲੋਕਾਂ ਨੂੰ 5 ਲੱਖ ਤੱਕ ਦਾ ਮੁਫਤ ਇਲਾਜ ਦਿੱਤਾ ਜਾਂਦਾ ਹੈ। ਗ਼ਰੀਬਾਂ ਨੂੰ ਇਸ ਵਿੱਚ ਜੋੜ ਕੇ ਦੇਖਿਆ ਗਿਆ ਹੈ ਤਾਂ ਕਿ ਕੈਂਸਰ ਦਾ ਇਲਾਜ ਹੋ ਸਕੇ। ਮੰਤਰੀ ਨੇ ਕਿਹਾ ਕਿ ਇਸ ਨੂੰ ਲੈ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਲੈ ਕੇ ਯਤਨ ਕਰ ਰਹੀ ਹੈ।
ਕੀ ਕਹਿੰਦੇ ਨੇ ਆਂਕੜੇ
ਕੇਂਦਰੀ ਸਿਹਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ’ਚ ਵਰ੍ਹਾ 2020 ਦੌਰਾਨ ਕੈਂਸਰ ਨੇ ਕਰੀਬ 22,276 ਜਾਨਾਂ ਲਈਆਂ ਹਨ ਜਦੋਂ ਕਿ ਇਸ ਵਰ੍ਹੇ ਦੌਰਾਨ ਕੈਂਸਰ ਦੇ 38,636 ਨਵੇਂ ਕੇਸ ਸਾਹਮਣੇ ਆਏ ਹਨ। ਇਸ ਲਿਹਾਜ਼ ਨਾਲ ਪੰਜਾਬ ’ਚ ਰੋਜ਼ਾਨਾ ਔਸਤਨ 105 ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ। ਜਨਵਰੀ 2014 ਤੋਂ 31 ਦਸੰਬਰ 2020 ਤੱਕ ਦੇ ਸੱਤ ਵਰ੍ਹਿਆਂ ਦੌਰਾਨ ਪੰਜਾਬ ’ਚ ਕੈਂਸਰ ਨੇ 1.45 ਲੱਖ ਜਾਨਾਂ ਲੈ ਲਈਆਂ ਹਨ ਜਦੋਂ ਕਿ ਇਨ੍ਹਾਂ ਵਰ੍ਹਿਆਂ ’ਚ 2.52 ਲੱਖ ਕੈਂਸਰ ਦੇ ਕੇਸ ਸਾਹਮਣੇ ਆਏ ਹਨ। ਪੰਜਾਬ ਦੇ ਲੋਕ ਔਸਤਨ ਪ੍ਰਤੀ ਘੰਟਾ 10.41 ਲੱਖ ਰੁਪਏ ਕੈਂਸਰ ਦੇ ਇਲਾਜ ’ਤੇ ਖਰਚ ਕਰ ਰਹੇ ਹਨ ਅਤੇ ਔਸਤਨ ਰੋਜ਼ਾਨਾ ਕਰੀਬ ਢਾਈ ਕਰੋੋੜ ਰੁਪਏ ਕੈਂਸਰ ਦੇ ਇਲਾਜ ’ਤੇ ਖਰਚ ਹੋ ਰਹੇ ਹਨ।