ਪੰਜਾਬ ਦੇ ਸਿਆਸੀ ਲੀਡਰਾਂ ਨੇ ਛੇੜੀ 'ਘੋੜਿਆਂ ਦੀ ਲੜਾਈ', ਰਾਜਾ ਵੜਿੰਗ ਨੇ ਬਿੱਟੂ ਨੂੰ ਕਿਹਾ-ਅਕ੍ਰਿਤਘਣ ਘੋੜਾ, ਜਾਣੋ ਕਿਵੇਂ ਸ਼ੁਰੂ ਹੋਇਆ ਵਿਵਾਦ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਬਿੱਟੂ ਜੀ ਤੁਸੀਂ ਇਕ ਹੋਰ ਘੋੜਿਆਂ ਦੀ ਕਿਸਮ ਬਾਰੇ ਦੱਸਣਾ ਭੁੱਲ ਗਏ ਹੋ - ਅਕ੍ਰਿਤਘਣ ਘੋੜੇ ਤੁਸੀਂ ਇਸ ਨਸਲ ਦੇ ਘੋੜਿਆਂ ਦੀ ਕਤਾਰ ਵਿੱਚ ਸਭ ਤੋਂ ਅੱਗੇ ਜਾਪਦੇ ਹੋਂ !
Punjab News: ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਕੱਲ੍ਹ ਯਾਨੀ ਸੋਮਵਾਰ ਨੂੰ ਪੰਜਾਬ ਪਹੁੰਚ ਰਹੇ ਹਨ ਤਾਂ ਜੋ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ। ਰਾਹੁਲ ਗਾਂਧੀ ਦਾ ਇਹ ਦੌਰਾ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਸਾਬਕਾ ਕਾਂਗਰਸੀ ਤੇ ਮੌਜੂਦ ਮੰਤਰੀ ਰਵਨੀਤ ਬਿੱਟੂ ਵੱਲੋਂ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਹੈ ਜਿਸ ਦਾ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋੜਵਾਂ ਜਵਾਬ ਦਿੱਤਾ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਬਿੱਟੂ ਜੀ ਤੁਸੀਂ ਇਕ ਹੋਰ ਘੋੜਿਆਂ ਦੀ ਕਿਸਮ ਬਾਰੇ ਦੱਸਣਾ ਭੁੱਲ ਗਏ ਹੋ - ਅਕ੍ਰਿਤਘਣ ਘੋੜੇ ਤੁਸੀਂ ਇਸ ਨਸਲ ਦੇ ਘੋੜਿਆਂ ਦੀ ਕਤਾਰ ਵਿੱਚ ਸਭ ਤੋਂ ਅੱਗੇ ਜਾਪਦੇ ਹੋਂ !
ਬਿੱਟੂ ਜੀ ਤੁਸੀਂ ਇਕ ਹੋਰ ਘੋੜਿਆਂ ਦੀ ਕਿਸਮ ਬਾਰੇ ਦੱਸਣਾ ਭੁੱਲ ਗਏ ਹੋਂ - ਅਕ੍ਰਿਤਘਣ ਘੋੜੇ
— Amarinder Singh Raja Warring (@RajaBrar_INC) September 14, 2025
ਤੁਸੀਂ ਇਸ ਨਸਲ ਦੇ ਘੋੜਿਆਂ ਦੀ ਕਤਾਰ ਵਿੱਚ ਸਭ ਤੋਂ ਅੱਗੇ ਜਾਪਦੇ ਹੋਂ! @RavneetBittu
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕਹਿੰਦੇ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਹਨ ! ਰਾਹੁਲ ਗਾਂਧੀ ਅਕਸਰ ਕਹਿੰਦੇ ਹਨ ਕਿ ਕਾਂਗਰਸ ਕੋਲ ਵੱਖ-ਵੱਖ ਤਰ੍ਹਾਂ ਦੇ ਘੋੜੇ ਹਨ - ਦੌੜ ਦੇ ਘੋੜੇ, ਵਿਆਹ ਦੇ ਘੋੜੇ, ਇੱਥੋਂ ਤੱਕ ਕਿ ਲੰਗੜੇ ਘੋੜੇ ਵੀ। ਪਰ ਰਾਹੁਲ ਜੀ, ਤੁਸੀਂ ਜਾ ਤੁਹਾਡੀ ਪਾਰਟੀ ਦੇ ਨੇਤਾ ਖਾਸ ਤੌਰ ਤੇ ਪੰਜਾਬ ਦੇ ਨੇਤਾ ਲੋਕਾਂ ਨੂੰ ਦੱਸ ਸਕਦੇ ਹਨ ਕਿ ਤੁਸੀਂ ਕਿਸ ਨਸਲ ਦੇ ਘੋੜੇ ਹੋ?
ਕਹਿੰਦੇ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਹਨ!
— Ravneet Singh Bittu (@RavneetBittu) September 14, 2025
ਰਾਹੁਲ ਗਾਂਧੀ ਅਕਸਰ ਕਹਿੰਦੇ ਹਨ ਕਿ ਕਾਂਗਰਸ ਕੋਲ ਵੱਖ-ਵੱਖ ਤਰ੍ਹਾਂ ਦੇ ਘੋੜੇ ਹਨ - ਦੌੜ ਦੇ ਘੋੜੇ, ਵਿਆਹ ਦੇ ਘੋੜੇ, ਇੱਥੋਂ ਤੱਕ ਕਿ ਲੰਗੜੇ ਘੋੜੇ ਵੀ। ਪਰ ਰਾਹੁਲ ਜੀ, ਤੁਸੀਂ ਜਾ ਤੁਹਾਡੀ ਪਾਰਟੀ ਦੇ ਨੇਤਾ ਖਾਸ ਤੌਰ ਤੇ ਪੰਜਾਬ ਦੇ ਨੇਤਾ ਲੋਕਾਂ ਨੂੰ ਦੱਸ ਸਕਦੇ ਹਨ ਕਿ ਤੁਸੀਂ ਕਿਸ ਨਸਲ ਦੇ ਘੋੜੇ ਹੋ?…
ਜਦੋਂ ਉਪ ਰਾਸ਼ਟਰਪਤੀ ਲਈ ਚੋਣਾਂ ਹੋ ਰਹੀਆਂ ਸਨ, ਤੁਸੀਂ ਛੁੱਟੀਆਂ ਦਾ ਆਨੰਦ ਮਾਣਨ ਵਿੱਚ ਰੁੱਝੇ ਹੋਏ ਸੀ ਅਤੇ ਜਦੋਂ ਪੰਜਾਬ ਡੁੱਬ ਰਿਹਾ ਸੀ ਅਤੇ ਲੋਕ ਰੋ ਰਹੇ ਸਨ, ਓਦੋਂ ਤੁਸੀਂ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ! ਇਹ ਦੌਰੇ ਲੋਕਾਂ ਦਾ ਦਰਦ ਮਿਟਾਉਣ ਲਈ ਨਹੀਂ, ਸਿਆਸੀ ਸਟੇਜ ਤੇ ਡਰਾਮੇਬਾਜ਼ੀ ਕਰਨ ਲਈ ਹੀ ਜਾਪਦੇ ਹਨ।




















