ਦੋ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰਾਜਾ ਵੜਿੰਗ ਦਾ ਆਮ ਆਦਮੀ ਪਾਰਟੀ 'ਤੇ ਵਾਰ, ਕਿਹਾ ਹਾਲਾਤ ਹੋਏ ਬਦ ਤੋਂ ਬਦਤਰ
ਨਸ਼ੇ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਵੜਿੰਗ ਨੇ ਕਿਹਾ ਕਿ ਆਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਲਾਤ ਸੁਧਰਨ ਦੀ ਥਾਂ ਹੋਏ ਬਦਤਰ।

ਚੰਡੀਗੜ੍ਹ: ਸੂਬੇ ਵਿੱਚ ਵਧ ਰਹੀਆਂ ਅਪਰਾਧਕ ਵਾਰਦਾਤਾਂ ਤੇ ਨਸ਼ੇ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੈੇ ਵਿਰੋਧੀ ਪੰਜਾਬ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਇਸ ਤਹਿਤ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਰਾਜਾ ਵੜਿੰਗ ਨੇ ਟਵੀਟ ਕਰ ਕਿਹਾ, "ਦੋ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਇੱਕ ਨਸ਼ੇੜੀ ਨੇ ਮਾਂ ਵੱਲੋਂ ਪੈਸੇ ਨਾ ਦੇਣ ਤੇ ਘਰ ਨੂੰ ਲਾਈ ਅੱਗ, ਹਰ ਰੋਜ਼ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ. ਆਮ ਆਦਮੀ ਪਾਰਟੀ ਨੇ 3-4 ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਹਲਾਤ ਹੁਣ ਬਦ ਤੋਂ ਬਦਤਰ ਹੋ ਗਏ ਹਨ।"
Two brothers die of drug overdose. An addict sets afire his own house as mother refuses money for drugs. Everyday we come across such tragic tales from across Punjab. @AamAadmiParty would claim, it will finish drugs in 3-4 months. In fact it has got worse, after it took over. pic.twitter.com/9vg6KXtWCS
— Amarinder Singh Raja Warring (@RajaBrar_INC) September 4, 2022
ਕੀ ਹੈ ਦੋ ਭਰਾਵਾਂ ਦੀ ਮੌਤ ਦਾ ਮਾਮਲਾ
ਦਰਅਸਲ, ਤਰਨਤਾਰਨ ਦੇ ਪਿੰਡ ਧੁੰਨ ਢਾਏ ਵਲਾ ਵਿੱਚ ਇੱਕੋ ਪਰਿਵਾਰ ਦੇ ਦੋ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਵੱਡੇ ਭਰਾ ਅੰਗਰੇਜ਼ ਸਿੰਘ ਦਾ ਭੋਗ ਪੈਣ ਤੋਂ ਪਹਿਲਾਂ ਹੀ ਛੋਟੇ ਭਰਾ ਗੁਰਮੇਲ ਸਿੰਘ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਹਈ। ਦੋਵੇਂ ਭਰਾ ਗੁਜਰਾਤ ਦੇ ਮੁੰਦਰਾ ਸ਼ਹਿਰ ਵਿੱਚ ਕੰਮ ਕਰਦੇ ਸੀ ਤੇ ਮਾੜੀ ਸੰਗਤ ਵਿੱਚ ਪੈ ਕੇ ਨਸ਼ੇ ਦੇ ਆਦੀ ਹੋ ਗਏ। ਅੰਗਰੇਜ਼ ਦੀ ਮੌਤ ਤੋਂ ਬਾਅਦ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਪਹਿਲਾ ਗੁਰਮੇਲ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Income Tax ਦੇ ਅਧਿਕਾਰੀ ਬਣ ਕਿਸਾਨ ਤੋਂ ਲੁੱਟੇ 25 ਲੱਖ, ਸੀਸੀਟੀਵੀ ਵਿੱਚ ਕੈਦ ਤਸਵੀਰਾਂ
ਆਖ਼ਰ ਨਸ਼ੇੜੀ ਨੇ ਕਿਓਂ ਸਾੜਿਆ ਆਪਣਾ ਘਰ ?
ਗੁਰਦਾਸਪੁਰ ਵਿੱਚ ਨਸ਼ੇੜੀ ਪੁੱਤ ਨੂੰ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਘਰ ਵਿੱਚ ਸਿਲੰਡਰ ਚ ਹੀ ਅੱਗ ਲਾ ਦਿੱਤੀ। ਪੀੜਤ ਮਾਂ ਮੁਤਾਬਕ, ਉਸ ਦਾ ਪੁੱਤਰ ਨਸ਼ੇ ਦਾ ਆਦੀ ਹੈ ਤੇ ਨਸ਼ੇ ਦੀ ਪੂਰਤੀ ਲਈ ਪੈਸੇ ਮੰਗਦਾ ਰਹਿੰਦਾ ਸੀ। ਪੈਸੇ ਦੇਣ ਤੋਂ ਇਨਕਾਰ ਕਰਨ ਤੇ ਝਗੜਾ ਵੀ ਕਰਦਾ ਸੀ। ਇੱਕ ਦਿਨ ਮਾਂ ਪੁੱਤਰ ਦੇ ਝਗੜੇ ਤੋਂ ਤੰਗ ਆ ਕੇ ਰਿਸ਼ਤੇਦਾਰਾਂ ਦੇ ਘਰ ਗਈ ਤਾਂ ਨਸ਼ੇੜੀ ਪੁੱਤ ਨੇ ਸਿਲੰਡਰ ਨੂੰ ਹੀ ਅੱਗ ਲਾ ਕੇ ਧਮਾਕਾ ਕਰ ਦਿੱਤਾ ਜਿਸ ਨਾਲ ਘਰ ਬੁਰੀ ਤਰ੍ਹਾਂ ਨਾਲ ਸੜ ਗਿਆ।
ਇਹ ਵੀ ਪੜ੍ਹੋ: ਰਾਜ ਬੱਬਰ ਵੀ ਕਰ ਰਹੇ ਨੇ ਭਾਜਪਾ ਵਿੱਚ ਜਾਣ ਦੀ ਤਿਆਰੀ ?





















