ਪੜਚੋਲ ਕਰੋ
(Source: ECI/ABP News)
ਨਿਰੰਕਾਰੀ ਡੇਰੇ 'ਤੇ ਹਮਲੇ ਮਗਰੋਂ ਪੁਲਿਸ ਦੀ ਸਖਤੀ, ਬਠਿੰਡਾ 'ਚੋਂ ਦੋ ਨੌਜਵਾਨ ਗ੍ਰਿਫਤਾਰ
![ਨਿਰੰਕਾਰੀ ਡੇਰੇ 'ਤੇ ਹਮਲੇ ਮਗਰੋਂ ਪੁਲਿਸ ਦੀ ਸਖਤੀ, ਬਠਿੰਡਾ 'ਚੋਂ ਦੋ ਨੌਜਵਾਨ ਗ੍ਰਿਫਤਾਰ rajasansi attack: police arrested two youth from bathinda ਨਿਰੰਕਾਰੀ ਡੇਰੇ 'ਤੇ ਹਮਲੇ ਮਗਰੋਂ ਪੁਲਿਸ ਦੀ ਸਖਤੀ, ਬਠਿੰਡਾ 'ਚੋਂ ਦੋ ਨੌਜਵਾਨ ਗ੍ਰਿਫਤਾਰ](https://static.abplive.com/wp-content/uploads/sites/5/2017/10/24180607/policemen-arrested-in-bribe-case.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਅੰਮ੍ਰਿਤਸਰ: ਰਾਜਾਸਾਂਸੀ ਨੇੜੇ ਡੇਰਾ ਨਿਰੰਕਾਰੀ 'ਤੇ ਹੋਏ ਹਮਲੇ ਮਗਰੋਂ ਪੁਲਿਸ ਨੇ ਫੜੋ-ਫੜੀ ਦਾ ਦੌਰ ਅਰੰਭਿਆ ਹੈ। ਇਸ ਸਬੰਧੀ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਪੀਜੀ ਵਿੱਚ ਛਾਪੇਮਾਰੀ ਕਰਕੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਬਾਹਰੋਂ ਆਏ ਵਿਦਿਆਰਥੀਆਂ ਬਾਰੇ ਪੁੱਛ ਪੜਤਾਲ ਕਰ ਰਹੀ ਹੈ।
ਸੂਤਰਾਂ ਮੁਤਾਬਕ ਇਹ ਕਾਰਵਾਈ ਰਾਜਾਸਾਂਸੀ ਬੰਬ ਧਮਾਕੇ ਸਬੰਧੀ ਹੀ ਕੀਤੀ ਜਾ ਰਹੀ ਹੈ ਪਰ ਪੁਲਿਸ ਦਾ ਕਹਿਣਾ ਕਿ ਇਹ ਰੂਟੀਨ ਜਾਂਚ ਹੈ। ਦਰਅਸਲ ਬਠਿੰਡਾ ਦੇ ਅਜੀਤ ਰੋਡ ਤੇ ਹੋਰ ਇਲਾਕਿਆਂ ਵਿੱਚ ਵੱਡੀ ਗਿਣਤੀ ਬਾਹਰੋਂ ਆਏ ਵਿਦਿਆਰਥੀ ਪੀਜੀ ਵਿੱਚ ਰਹਿੰਦੇ ਹਨ।
ਪਤਾ ਲੱਗਾ ਹੈ ਕਿ ਇਸ ਕਾਰਵਾਈ ਵਿੱਚ ਬਠਿੰਡਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਪੀਜੀ ਵਿੱਚ ਠਹਿਰੇ ਹੋਏ ਸਨ ਪਰ ਉਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਸਨ। ਉਹ ਨਾ ਹੀ ਪੁਲਿਸ ਨੂੰ ਦੱਸ ਸਕੇ ਕਿ ਉਹ ਪੀਜੀ ਵਿੱਚ ਕਿਉਂ ਠਹਿਰੇ ਹੋਏ ਹਨ।
ਬਠਿੰਡਾ ਰੇਂਜ ਦੇ ਆਈਜੀ ਐਮਐਫ ਫਾਰੂਕੀ ਨੇ ਸਿਰਫ ਇੰਨਾ ਦੱਸਿਆ ਹੈ ਕਿ ਦੋਵੇਂ ਨੌਜਵਾਨ ਪੰਜਾਬੀ ਹਨ। ਉਨ੍ਹਾਂ ਕੋਲੋਂ ਪੁੱਛਗਿਛ ਚੱਲ ਰਹੀ ਹੈ। ਫਿਲਹਾਲ ਇਨ੍ਹਾਂ ਦਾ ਅੰਮ੍ਰਿਤਸਰ ਨਾਲ ਕੋਈ ਸਬੰਧ ਨਹੀਂ ਮਿਲਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)