ਅਜੇ ਨੋਟਿਸ ਨਹੀਂ ਮਿਲਿਆ ਪਰ ਜਦੋਂ ਮਿਲਿਆ ਤਾਂ CM ਮਾਨ ਦੇ OSD ਰਾਜਬੀਰ ਘੁੰਮਣ ਦੇ ਭ੍ਰਿਸ਼ਟ ਕੁਕਰਮਾਂ ਦਾ ਢੁਕਵਾਂ ਜਵਾਬ ਦੇਵਾਂਗਾ- ਸੁਖਪਾਲ ਖਹਿਰਾ
ਇਸ ਤੋਂ ਪਹਿਲਾਂ ਮੈਂ OSD ਰਾਜਬੀਰ ਘੁੰਮਣ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਹ ਸਪੱਸ਼ਟ ਕਰੇ ਕਿ ਸੰਗਰੂਰ ਦੇ ਪਿੰਡ ਘਰਾਚੋਂ ਵਿੱਚ ਉਸਦੇ ਸ਼ਾਨਦਾਰ ਘਰ ਦਾ Source ਕੀ ਹੈe

Punjab News: ਪੰਜਾਬ ਵਿੱਚ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਨੂੰ ਲੈ ਕੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜ ਕੇ 72 ਘੰਟਿਆਂ ਦੇ ਅੰਦਰ ਜਨਤਕ ਅਤੇ ਲਿਖਤੀ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਹਾਲਾਂਕਿ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਨਹੀਂ ਮਿਲਿਆ ਹੈ।
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੈਨੂੰ ਕੇਜੀ ਮੀਡੀਆ (Keji Media) ਰਾਹੀਂ ਪਤਾ ਲੱਗਾ ਹੈ ਕਿ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਨੇ ਮੈਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ ਜੋ ਮੈਨੂੰ ਅਜੇ ਤੱਕ ਨਹੀਂ ਮਿਲਿਆ। ਇੱਕ ਵਾਰ ਜਦੋਂ ਮੈਨੂੰ ਫਰਜ਼ੀ ਨੋਟਿਸ ਮਿਲ ਜਾਂਦਾ ਹੈ ਤਾਂ ਮੈਂ ਉਸਦੇ ਭ੍ਰਿਸ਼ਟ ਕੁਕਰਮਾਂ ਦਾ ਢੁਕਵਾਂ ਜਵਾਬ ਦੇਵਾਂਗਾ ਜਿਸ ਬਾਰੇ ਮੈਨੂੰ ਪੁਖ਼ਤਾ ਜਾਣਕਾਰੀ ਹੈ।
I’ve learnt thru #KejiMedia that Rajbir Ghuman Osd to @BhagwantMann has sent me a defamation notice which I’ve not received as yet. Once i get the bogus notice i will give a befitting reply to his corrupt misdeeds about which i have extensive knowledge.
— Sukhpal Singh Khaira (@SukhpalKhaira) July 26, 2025
But before that i dare… pic.twitter.com/43niaoCYgQ
ਪਰ ਇਸ ਤੋਂ ਪਹਿਲਾਂ ਮੈਂ OSD ਰਾਜਬੀਰ ਘੁੰਮਣ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਹ ਸਪੱਸ਼ਟ ਕਰੇ ਕਿ ਸੰਗਰੂਰ ਦੇ ਪਿੰਡ ਘਰਾਚੋਂ ਵਿੱਚ ਉਸਦੇ ਸ਼ਾਨਦਾਰ ਘਰ ਦਾ Source ਕੀ ਹੈ ਅਤੇ ਕੀ ਚਮਕੌਰ ਸਾਹਿਬ ਦੇ ਪਿੰਡ ਬੱਲਾਂ ਵਿੱਚ ਉਸਦੇ ਦੋਸਤ PCA ਮੈਂਬਰ ਬੀਰਦਵਿੰਦਰ ਦੇ ਘਰ ਵਿੱਚ ਖੜੀ 3 ਕਰੋੜ ਦੀ (Rangerover) ਰੇਂਜ ਰੋਵਰ ਉਸਦੀ ਆਪਣੀ ਮਲਕੀਅਤ ਹੈ ਜਾਂ ਉਸਦੀ ਬੇਨਾਮੀ ਜਾਇਦਾਦ ਹੈ ?
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜ ਕੇ 72 ਘੰਟਿਆਂ ਦੇ ਅੰਦਰ ਜਨਤਕ ਅਤੇ ਲਿਖਤੀ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।
ਰਾਜਬੀਰ ਸਿੰਘ ਦਾ ਕਹਿਣਾ ਹੈ ਕਿ ਖਹਿਰਾ ਨੇ ਉਨ੍ਹਾਂ ਵਿਰੁੱਧ ਝੂਠੇ, ਬੇਬੁਨਿਆਦਤੇ ਮਨਘੜਤ ਦੋਸ਼ ਲਗਾਏ ਹਨ, ਜਿਸ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਸੋਮਵਾਰ ਤੱਕ ਮੁਆਫ਼ੀ ਨਾ ਮੰਗੀ ਗਈ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਖਹਿਰਾ ਲਗਾਤਾਰ 'ਆਪ' ਸਰਕਾਰ ਅਤੇ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ ਸਾਧ ਰਹੇ ਹਨ।





















