AAP ਛੱਡਣ ਵਾਲੇ ਸਾਂਸਦਾਂ 'ਤੇ ਰੇਡ ਨਾਲ ਮਚਿਆ ਘਮਾਸਾਨ , MP ਸਾਹਨੀ ਬੋਲੇ -ਟ੍ਰਾਈਡੈਂਟ ਅਤੇ LPU ਇੱਕ ਹੀ ਦਿਨ 'ਚ ਡਿਫਾਲਟਰ ਹੋ ਗਏ
Rajya Sabha MP Vikramjit Sahney : ਰਾਜ ਸਭਾ ਸੰਸਦ ਮੈਂਬਰ ਰਾਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ਦੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਨ੍ਹਾਂ ਦੇ ਟਿਕਾਣਿਆਂ 'ਤੇ ਰੇਡ ਕਰ ਦਿੱਤੀ ਹੈ।

Rajya Sabha MP Vikramjit Sahney : ਰਾਜ ਸਭਾ ਸੰਸਦ ਮੈਂਬਰ ਰਾਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ਦੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਨ੍ਹਾਂ ਦੇ ਟਿਕਾਣਿਆਂ 'ਤੇ ਰੇਡ ਕਰ ਦਿੱਤੀ ਹੈ। ਇਹ ਰੇਡ ਬਰਨਾਲਾ ਵਿੱਚ ਟ੍ਰਾਈਡੈਂਟ ਕੰਪਨੀ ਦੇ ਮਾਲਕ ਰਾਜਿੰਦਰ ਗੁਪਤਾ ਦੀ ਫੈਕਟਰੀ 'ਤੇ ਹੋਈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਵੀ ਦੇਰ ਰਾਤ ਰੇਡ ਦੀ ਖ਼ਬਰ ਆਈ। ਦੋਵੇਂ ਸੰਸਦ ਮੈਂਬਰ 'ਆਪ' ਛੱਡ ਕੇ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
'ਆਪ' ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਇਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪੁੱਛਿਆ, "ਜਿਵੇਂ ਹੀ ਪਾਰਟੀ ਬਦਲੀ, ਸਰਕਾਰੀ ਵਿਭਾਗਾਂ ਨੇ ਰੇਡ ਸ਼ੁਰੂ ਕਰ ਦਿੱਤੀ। ਕੀ ਉਹ ਇੱਕ ਦਿਨ ਵਿੱਚ ਡਿਫਾਲਟਰ ਹੋ ਗਏ? ਕੀ ਇੱਕ ਦਿਨ ਵਿੱਚ ਉਨ੍ਹਾਂ ਦੀਆਂ ਫੈਕਟਰੀਆਂ ਅਤੇ ਸੰਸਥਾਵਾਂ ਤੋਂ ਪ੍ਰਦੂਸ਼ਣ ਫੈਲਣ ਲੱਗਿਆ ?" 'ਆਪ' ਸਰਕਾਰ ਟ੍ਰਾਈਡੈਂਟ ਅਤੇ ਐਲਪੀਯੂ 'ਤੇ ਰੇਡ ਕਰਕੇ ਨਿਵੇਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੀ ਹੈ? ਉਨ੍ਹਾਂ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ।
ਨਿਵੇਸ਼ਕਾਂ ਨੂੰ ਪਰੇਸ਼ਾਨ ਕਰ ਰਹੀ ਹੈ 'ਆਪ' ਸਰਕਾਰ
ਵਿਕਰਮਜੀਤ ਸਿੰਘ ਸਾਹਨੀ ਨੇ ਸੋਸ਼ਲ ਮੀਡੀਆ (ਐਕਸ) 'ਤੇ ਲਿਖਿਆ - ਪੰਜਾਬ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸਰਕਾਰ ਨਵੇਂ ਨਿਵੇਸ਼ਕਾਂ ਨੂੰ ਲਿਆਉਣ ਦੀ ਗੱਲ ਕਰ ਰਹੀ ਹੈ ਜਦੋਂ ਕਿ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ ,ਜੋ ਪਹਿਲਾਂ ਹੀ ਇੱਥੇ ਨਿਵੇਸ਼ ਕਰ ਚੁੱਕੇ ਹਨ। ਟ੍ਰਾਈਡੈਂਟ-ਐਲਪੀਯੂ 'ਤੇ ਰੇਡ ਕਰਕੇ ਸਰਕਾਰ ਨਿਵੇਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ? ਟ੍ਰਾਈਡੈਂਟ ਗਰੁੱਪ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹਨ। ਜਿਵੇਂ ਹੀ ਉਨ੍ਹਾਂ ਨੇ ਪਾਰਟੀ ਬਦਲੀ, ਸਰਕਾਰ ਦੇ ਵਿਭਾਗਾਂ ਨੇ ਰੇਡ ਸ਼ੁਰੂ ਕਰ ਦਿੱਤੀ। ਕੀ ਉਹ ਇੱਕ ਦਿਨ 'ਚ ਹੀ ਡਿਫਾਲਟਰ ਹੋ ਗਏ? ਕੀ ਇੱਕ ਦਿਨ ਵਿੱਚ ਹੀ ਪ੍ਰਦੂਸ਼ਣ ਫੈਲਣ ਲੱਗ ਗਿਆ ਅਤੇ ਜੀਐਸਟੀ ਨਿਯਮਾਂ ਦੀ ਉਲੰਘਣਾ ਹੋਣ ਲੱਗੀ।
ਪੰਜਾਬ ਨੂੰ ਨੁਕਸਾਨ ਹੋਵੇਗਾ, ਸਰਕਾਰ ਨੂੰ ਸਿਆਣਪ ਦੀ ਉਮੀਦ
ਵਿਕਰਮਜੀਤ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਇਸ ਨਾਲ ਪੰਜਾਬ ਸਰਕਾਰ ਨੂੰ ਕਾਫ਼ੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਭਾਵਨਾ ਸੂਬੇ ਲਈ ਨੁਕਸਾਨਦੇਹ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਰਕਾਰ ਨੂੰ ਹੋਸ਼ ਆਵੇਗੀ। ਅਧਿਕਾਰੀ ਬੇਰਹਿਮੀ ਨਾਲ ਪੇਸ਼ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਤਾਂ ਸਿਰਫ਼ ਟ੍ਰੇਲਰ ਹੈ। ਅਜਿਹੇ ਬਿਆਨ ਦੇਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸਾਹਨੀ ਨੇ ਟ੍ਰਾਈਡੈਂਟ ਦੇ ਰਾਜੇਂਦਰ ਗੁਪਤਾ ਅਤੇ ਐਲਪੀਯੂ ਦੇ ਅਸ਼ੋਕ ਮਿੱਤਲ ਦਾ ਸਮਰਥਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਟੈਗ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਹ ਮਾਮਲਾ ਹੁਣ ਕੇਂਦਰ ਸਰਕਾਰ ਤੱਕ ਪਹੁੰਚ ਸਕਦਾ ਹੈ।
ਟ੍ਰੈਂਡਿੰਗ ਟੌਪਿਕ

















