Ram Rahim ਦੀ ਪੈਰੋਲ 'ਤੇ ਭਗਵੰਤ ਮਾਨ ਬੋਲੇ-ਕਾਨੂੰਨ ਆਪਣਾ ਕੰਮ ਕਰ ਰਿਹੈ
Punjab Elections 2022 : ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕੋਰਟ ਆਪਣਾ ਕੰਮ ਕਰਦੀ ਹੈ। ਰਾਮ ਰਹੀਮ ਦਾ ਮਾਮਲਾ ਕੋਰਟ ਦਾ ਹੈ। ਪਹਿਲਾਂ ਰਾਮ ਰਹੀਮ ਦੀ ਜ਼ਮਾਨਤ ਨੂੰ ਕੋਰਟ ਨੇ ਨਾਕਾਰ ਵੀ ਦਿੱਤਾ ਹੈ।
Punjab Elections 2022 : ਹਰਿਆਣਾ ਸਰਕਾਰ ਦੇ ਰੇਪ ਤੇ ਹੱਤਿਆ ਦੇ ਦੋਸ਼ੀ ਰਾਮ ਰਹੀਮ (Ram Rahim) ਪੈਰੋਲ ਦੇਣ ਦੇ ਫੈਸਲੇ 'ਤੇ ਪੰਜਾਬ ਦੀ ਸਿਆਸਤ ਗਰਮ ਹੋ ਗਈ ਹੈ। ਅਜਿਹੇ ਕਿਆਸ ਲਾਏ ਜਾਏ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ (Bhagwant Mann) ਨੇ ਹਾਲਾਂਕਿ ਇਸ ਨੂੰ ਕਾਨੂੰਨ ਦਾ ਮਾਮਲਾ ਕਰਾਰ ਦਿੱਤਾ ਹੈ।
ਭਗਵੰਤ ਮਾਨ ਨੇ ਰਾਮ ਰਹੀਮ ਨੂੰ ਮਿਲੀ ਪੈਰੋਲ 'ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਹ ਕਾਨੂੰਨ ਦਾ ਮਾਮਲਾ ਹੈ। ਇਸ 'ਤੇ ਕੁਝ ਵੀ ਕਹਿਣਾ ਸਹੀ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਅਸੀਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦੇਣੀ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕੋਰਟ ਆਪਣਾ ਕੰਮ ਕਰਦੀ ਹੈ। ਰਾਮ ਰਹੀਮ ਦਾ ਮਾਮਲਾ ਕੋਰਟ ਦਾ ਹੈ। ਪਹਿਲਾਂ ਰਾਮ ਰਹੀਮ ਦੀ ਜ਼ਮਾਨਤ ਨੂੰ ਕੋਰਟ ਨੇ ਨਾਕਾਰ ਵੀ ਦਿੱਤਾ ਹੈ। ਕੋਰਟ ਨੇ ਹਾਲਾਂਕਿ ਮੈਡੀਕਲ ਗਰਾਊਂਡ 'ਤੇ ਰਾਮ ਰਹੀਮ ਨੂੰ ਇਕ ਵਾਰ ਜ਼ਮਾਨਤ ਦਿੱਤੀ ਹੈ। ਹੁਣ ਵੀ ਕੋਰਟ ਨੇ ਆਪਣੇ ਹਿਸਾਬ ਨਾਲ ਫੈਸਲਾ ਕੀਤਾ ਹੈ। ਅਸੀਂ ਕੋਰਟ ਦਾ ਸਨਮਾਨ ਕਰਦੇ ਹਾਂ।
ਬੇਅਦਬੀ ਦੇ ਲੱਗੇ ਦੋਸ਼
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਦੇ ਮੁਖੀ ਰਾਮ ਰਹੀਮ ਦਾ ਪੰਜਾਬ ਦੇ ਮਾਲਵਾ ਖੇਤਰ 'ਚ ਪ੍ਰਭਾਵ ਰਿਹਾ ਹੈ। ਪੰਜਾਬ ਦੇ ਹਿੰਦੂ ਵੋਟਰਜ਼ 'ਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਦੀ ਚੰਗੀ ਤਾਦਾਦ ਹੈ। ਹਾਲਾਂਕਿ ਰਾਮ ਰਹੀਮ ਪੰਜਾਬ 'ਚ ਵਿਵਾਦ ਦਾ ਵਿਸ਼ਾ ਵੀ ਹੈ। ਰਾਮ ਰਹੀਮ ਦੇ ਪੈਰੋਕਾਰਾਂ 'ਤੇ 2015 'ਚ ਬੇਅਦਬੀ ਦੇ ਦੋਸ਼ ਵੀ ਲੱਗੇ ਹਨ। ਰਾਮ ਰਹੀਮ ਨੂੰ ਵੀ ਬੇਅਦਬੀ ਮਾਮਲੇ ਦੀ ਜਾਂਚ 'ਚ ਦੋਸ਼ੀ ਬਣਾਇਆ ਗਿਆ ਹੈ।
2017 'ਚ ਰਾਮ ਰਹੀਮ ਨੂੰ ਰੇਪ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਰਾਮ ਰਹੀਮ ਨੂੰ ਪੱਤਰਕਾਰ ਦੀ ਹੱਤਿਆ ਦਾ ਦੋਸ਼ੀ ਵੀ ਪਾਇਆ ਗਿਆ ਹੈ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰੋਹਤਕ ਦੀ ਸੁਨਾਰਿਆ ਜੇਲ੍ਹ ਤੋਂ ਪੈਰੋਲ ਮਿਲਣ ਤੋਂ ਬਾਅਦ ਸਿਰਸਾ ਸਥਿਤ ਆਪਣੇ ਡੇਰੇ 'ਤੇ ਗਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904