ਅੰਮ੍ਰਿਤਸਰ: ਪੁਲਿਸ ਨੇ ਰਾਣਾ ਕੰਦੋਵਾਲੀਆ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਗੋਲਡੀ ਨਾਲ ਮਿਲ ਕੇ ਮਹੀਨਾ ਪਹਿਲਾਂ ਪਲਾਨਿੰਗ ਸ਼ੁਰੂ ਕੀਤੀ ਸੀ।
ਵਾਰਦਾਤ ਲਈ ਤਿੰਨ ਬੰਦੇ ਗੋਲਡੀ ਨੇ ਮੁੱਹਈਆ ਕਰਵਾਏ ਤੇ ਤਿੰਨ ਬੰਦੇ ਜੱਗੂ ਨੇ ਦਿੱਤੇ ਸੀ। ਦੋ ਸ਼ੂਟਰ ਹਰਿਆਣਾ ਤੋਂ ਸਨ ਜਿਨ੍ਹਾਂ ਨੂੰ ਗੋਲਡੀ ਨੇ ਬੁਲਾਇਆ ਸੀ। ਮੁੱਖ ਸ਼ੂਟਰ ਹੈਪੀ ਤੇ ਗੁਰਪ੍ਰੀਤ ਗੋਪੀ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਗੱਗੜਭਾਣਾ ਤੋਂ ਗ੍ਰਿਫਤਾਰ ਕੀਤਾ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਨੇ ਮੰਨਿਆ ਹੈ ਕਿ ਰਾਣਾ 'ਤੇ ਦੋ ਵਾਰ ਪਹਿਲਾਂ ਵੀ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ। ਅਖੀਰ ਉਹ ਤੀਜੀ ਵਾਰੀ ਕਾਮਯਾਬ ਹੋ ਗਏ।
ਪਿਛਲੇ ਦਿਨੀਂ ਅੰਮ੍ਰਿਤਸਰ 'ਚ ਰਾਣਾ ਕੰਧੋਵਾਲਿਆ ਦਾ ਅੰਮ੍ਰਿਤਸਰ ਦੇ ਇਕ ਹਸਪਤਾਲ 'ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਸਨ। ਪੁਲਿਸ ਉਦੋਂ ਤੋਂ ਹੀ ਹਮਲਾਵਰਾਂ ਦੀ ਭਾਲ ਕਰ ਰਹੀ ਸੀ ਤੇ ਆਖਿਰ ਪੰਜਾਬ ਪੁਲਿਸ ਨੇ ਮੁੱਖ ਮੁਲਜ਼ਮ ਤਕ ਪਹੁੰਚ ਸੰਭਵ ਬਣਾ ਲਈ।
ਇਹ ਵੀ ਪੜ੍ਹੋ: Sidhu Moose Wala ਨਾਲ ਇੱਕ ਹੋਰ ਟ੍ਰੈਕ ਬਣਾਉਣਗੇ Bohemia, Amrit Maan ਦੀ ਹੋਏਗੀ ਅਹਿਮ ਭੂਮਿਕਾ
ਇਹ ਵੀ ਪੜ੍ਹੋ: ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ 'ਚ ਕਾਂਗਰਸੀ ਲੀਡਰਾਂ ਦੇ ਦਾਖਲੇ ‘ਤੇ ਬੈਨ
ਇਹ ਵੀ ਪੜ੍ਹੋ: Prakash Raj Accident: ਦਿੱਗਜ਼ ਬਾਲੀਵੁੱਡ ਐਕਟਰ ਪ੍ਰਕਾਸ਼ ਰਾਜ ਹਾਦਸੇ ਦਾ ਸ਼ਿਕਾਰ, ਹੈਦਰਾਬਾਦ 'ਚ ਹੋਵੇਗੀ ਸਰਜਰੀ
ਇਹ ਵੀ ਪੜ੍ਹੋ: Flight Fare: ਇਕਾਨਮੀ ਕਲਾਸ ਦੀ ਟਿਕਟ 4 ਲੱਖ ਰੁਪਏ, DGCA ਨੇ ਫਲਾਈਟ ਕਿਰਾਏ ਦਾ ਮੰਗਿਆ ਵੇਰਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904