ਅੰਮ੍ਰਿਤਸਰ ਤੋਂ UAE ਜਾਣ ਵਾਲਿਆਂ ਲਈ ਵੱਡੀ ਸੁਵਿਧਾ
ਪਹਿਲਾਂ ਲੋਕਾਂ ਨੂੰ UAE ਦੇ ਹਵਾਈ ਅੱਢਿਆਂ 'ਤੇ ਪਹੁੰਚਣ ਤੋਂ ਬਾਅਦ ਟੈਸਟ ਕਰਵਾਉਣਾ ਹੁੰਦਾ ਸੀ। ਕਈ ਲੋਕ ਪਹਿਲਾਂ ਟੈਸਟ ਤੇ ਫਿਰ ਰਿਪੋਰਟ ਲਈ UAE ਦੇ ਹਵਾਈ ਅੱਡਿਆਂ 'ਤੇ 24 ਤੋਂ 48 ਘੰਟੇ ਇੰਤਜ਼ਾਰ ਕਰਦੇ ਸਨ।
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਸੰਯੁਕਤ ਅਰਬ ਅਮੀਰਾਤ (UAE) ਜਾਣ ਵਾਲੇ ਨਾਗਰਿਕਾਂ ਲਈ ਰੈਪਿਡ-PCRਟੈਸਟ ਜ਼ਰੂਰੀ ਹੈ। ਇਹ ਟੈਸਟ ਲੋਕਾਂ ਨੂੰ ਫਲਾਇਟ ਤੋਂ ਪਹਿਲਾਂ ਕਰਵਾਉਣਾ ਲਾਜ਼ਮੀ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਅੰਮ੍ਰਿਤਸਰ ਏਅਰਪੋਰਟ ਅਥਾਰਿਟੀ ਨੇ ਇਸ ਟੈਸਟ ਦੀ ਸੁਵਿਧਾ ਏਅਰਪੋਰਟ 'ਤੇ ਹੀ ਸ਼ੁਰੂ ਕਰ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਟੈਸਟ ਦੀ ਰਿਪੋਰਟ ਵੀ ਅੱਧੇ ਘੰਟੇ 'ਚ ਹੀ ਆ ਜਾਂਦੀ ਹੈ।
ਜਾਣਕਾਰੀ ਦੇ ਮੁਤਾਬਕ ਪਹਿਲਾਂ ਲੋਕਾਂ ਨੂੰ UAE ਦੇ ਹਵਾਈ ਅੱਢਿਆਂ 'ਤੇ ਪਹੁੰਚਣ ਤੋਂ ਬਾਅਦ ਟੈਸਟ ਕਰਵਾਉਣਾ ਹੁੰਦਾ ਸੀ। ਕਈ ਲੋਕ ਪਹਿਲਾਂ ਟੈਸਟ ਤੇ ਫਿਰ ਰਿਪੋਰਟ ਲਈ UAE ਦੇ ਹਵਾਈ ਅੱਡਿਆਂ 'ਤੇ 24 ਤੋਂ 48 ਘੰਟੇ ਇੰਤਜ਼ਾਰ ਕਰਦੇ ਸਨ। ਪਰ ਹੁਣ UAE ਨੇ ਫਾਲਇਟ ਦੀ ਉਡਾਣ ਤੋਂ ਪਹਿਲਾਂ ਕਰਵਾਏ ਟੈਸਟ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਲੋਕ ਉਡਾਣ ਭਰਨ ਤੋਂ ਪਹਿਲਾਂ ਏਅਰਪੋਰਟ ਤੇ ਇਹ ਟੈਸਟ ਕਰਵਾ ਸਕਦੇ ਹਨ।
ਹੋਰ ਹਵਾਈ ਅੱਢਿਆਂ ਤੋਂ ਘੱਟ ਕੀਮਤ
ਦਿੱਲੀ ਜਿਹੇ ਵੱਡੇ ਹਵਾਈ ਅੱਡਿਆਂ ਤੇ ਰੈਪਿਡ PCR ਟੈਸਟ ਲਈ 5000 ਰੁਪਏ ਤਕ ਵਸੂਲੇ ਜਾ ਰਹੇ ਹਨ। ਅੰਮ੍ਰਿਤਸਰ ਏਅਰਪੋਰਟ ਲੋਕਾਂ ਨੂੰ ਕਾਫੀ ਘੱਟ ਖਰਚ 'ਤੇ ਇਹ ਸੁਵਿਧਾ ਦੇ ਰਿਹਾ ਹੈ। ਇਹ ਟੈਸਟ ਅੰਮ੍ਰਿਤਸਰ ਏਅਰਪੋਰਟ 'ਤੇ 3300 ਰੁਪਏ 'ਚ ਉਪਲਬਧ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :