![ABP Premium](https://cdn.abplive.com/imagebank/Premium-ad-Icon.png)
ਰਵੀ ਸਿੰਘ ਖਾਲਸਾ ਦਾ ਟਵਿਟਰ ਬੈਨ ਹੋਣ 'ਤੇ ਗੁਰਨਾਮ ਚੜੂਨੀ ਨੇ ਬੋਲਿਆ ਭਾਜਪਾ 'ਤੇ ਹਮਲਾ
ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖਾਲਸਾ ਦਾ ਟਵਿਟਰ ਆਊਂਟ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ।ਇਸ 'ਤੇ ਗੁਰਨਾਮ ਚੜੂਨੀ ਦਾ ਵੀ ਬਿਆਨ ਸਾਹਮਣੇ ਆਇਆ ਹੈ।
![ਰਵੀ ਸਿੰਘ ਖਾਲਸਾ ਦਾ ਟਵਿਟਰ ਬੈਨ ਹੋਣ 'ਤੇ ਗੁਰਨਾਮ ਚੜੂਨੀ ਨੇ ਬੋਲਿਆ ਭਾਜਪਾ 'ਤੇ ਹਮਲਾ Ravi Singh Khalsa's Twitter banned, Gurnam Chaduni attacked BJP ਰਵੀ ਸਿੰਘ ਖਾਲਸਾ ਦਾ ਟਵਿਟਰ ਬੈਨ ਹੋਣ 'ਤੇ ਗੁਰਨਾਮ ਚੜੂਨੀ ਨੇ ਬੋਲਿਆ ਭਾਜਪਾ 'ਤੇ ਹਮਲਾ](https://feeds.abplive.com/onecms/images/uploaded-images/2022/01/19/03f855d2c679d36522632d326f602b24_original.jpg?impolicy=abp_cdn&imwidth=1200&height=675)
Ravi Singh Khalsa twitter ban: ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖਾਲਸਾ ਦਾ ਟਵਿਟਰ ਆਊਂਟ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ।ਇਸ 'ਤੇ ਗੁਰਨਾਮ ਚੜੂਨੀ ਦਾ ਵੀ ਬਿਆਨ ਸਾਹਮਣੇ ਆਇਆ ਹੈ।
ਗੁਰਨਾਮ ਚੜੂਨੀ ਨੇ ਕਿਹਾ, "ਜੇਕਰ ਭਾਜਪਾ ਸਰਕਾਰ ਨੂੰ ਸ਼ਰਮ ਆਉਂਦੀ ਹੈ ਤਾਂ ਆਪਣਾ ਨੱਕ ਪਾਣੀ ਵਿੱਚ ਡੋਬ ਲਵੇ, ਹੁਣ ਉਹ ਦਿਨ ਨੇੜੇ ਹੈ ਜਦੋਂ ਸਾਰਾ ਦੇਸ਼ ਤੁਹਾਡੀ ਬਗਾਵਤ ਅਤੇ ਖਿਲਾਫ਼ਤ ਲਈ ਉੱਠ ਖੜ੍ਹਾ ਹੋਵੇਗਾ।"
भाजपा सरकार शर्म है तो चुलु भर पानी में नाक़ ही डूबलो अब वो दिन नज़दीक ही हे जब पुरा देश तुम्हारी ख़िलाफ़त ओर बग़ावत करने के लिए खड़ा होगा pic.twitter.com/gWrOCOc5Vj
— Gurnam Singh Charuni (@GurnamsinghBku) July 2, 2022
ਸਿੱਧੂ ਮੂਸੇਵਾਲਾ ਦੇ ਗਾਣੇ SYL ਅਤੇ ਕਿਸਾਨਾਂ ਦੇ ਟਵਿਟਰ ਅਕਾਊਂਟ ਤੋਂ ਬਾਅਦ ਹੁਣ ਦੇਸ਼ ਵਿਦੇਸ਼ 'ਚ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖਾਲਸਾ ਦਾ ਟਵਿਟਰ ਆਊਂਟ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਖੁਦ ਰਵੀ ਸਿੰਘ ਖਾਲਸਾ ਵੱਲੋਂ ਹੀ ਦਿੱਤੀ ਗਈ ਹੈ । ਉਹਨਾਂ ਆਪਣੀ ਫੇਸਬੁੱਕ 'ਤੇ ਇੱਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਜਿਸ 'ਚ ਭਾਜਪਾ 'ਤੇ ਨਿਸ਼ਾਨਾ ਸਾਧਿਆ ਗਿਆ। ਇਸ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਨਿੰਦਾ ਕੀਤੀ ਹੈ।
ਸੰਧਵਾਂ ਨੇ ਟਵੀਟ ਕਰਕੇ ਲਿਖਿਆ, " ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਉਂਟ ਬੈਨ ਕਰਨਾ ਬੇਹੱਦ ਨਿੰਦਾਜਨਕ ਕਾਰਵਾਈ ਹੈ, ਟੈਕਨੋਲੋਜੀ ਦੇ ਇਸ ਯੁੱਗ ਚ ਵਿਚਾਰਾਂ ਦੀ ਆਜ਼ਾਦੀ ਕੁਚਲਣਾ ਕਿਸੇ ਵੀ ਲੋਕਤੰਤਰੀ ਦੇਸ ਲਈ ਸ਼ੋਭਾ ਨਹੀਂ ਦਿੰਦਾ।"
ਰਵੀ ਸਿੰਘ ਖਾਲਸਾ ਨੇ ਆਪਣੇ ਪੋਸਟ 'ਚ ਲਿਖਿਆ ਕਿ ਉਨ੍ਹਾਂ ਦਾ ਟਵਿਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਲਿਖਿਆ ਕਿ ਬੀਜੇਪੀ ਦੇ ਅਧੀਨ ਲੋਕਤੰਤਰ ਦਾ ਅਸਲੀ ਚਿਹਰਾ ਹੈ। ਸਿੱਖ ਸੋਸ਼ਲ ਮੀਡੀਆ ਅਕਾਊਂਟ ‘ਤੇ ਬੈਨ ਲਾਉਣ ਨਾਲ ਆਵਾਜ਼ਾਂ ਉੱਠਣ ਤੋਂ ਰੋਕਿਆ ਨਹੀਂ ਜਾ ਸਕਦਾ। ਅਸੀਂ ਹੋਰ ਉੱਚੀ ਆਵਾਜ਼ਾਂ ਉਠਾਵਾਂਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)