ਕਾਂਗਰਸ 'ਚ ਬਗਾਵਤ: ਸਤਵਿੰਦਰ ਬਿੱਟੀ ਦੀ ਟਿਕਟ ਕੱਟੇ ਜਾਣ 'ਤੇ ਪ੍ਰਿਅੰਕਾ ਗਾਂਧੀ ਨੂੰ ਸਵਾਲ, ਕਿੱਥੇ ਗਏ 'ਬੇਟੀ ਹਾਂ ਲੜ ਸਕਦੀ ਹਾਂ' ਸਲੋਗਨ ਦੇ ਦਾਅਵੇ
ਸਤਵਿੰਦਰ ਬਿੱਟੀ ਨੇ ਪ੍ਰਿਅੰਕਾ ਗਾਂਧੀ ਨੂੰ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਦਾ 'ਬੇਟੀ ਹਾਂ ਲੜ ਸਕਦੀ ਹਾਂ' ਸਲੋਗਨ ਸੀ, ਹੁਣ ਉਹ ਕਿੱਥੇ ਗਿਆ ਜਾਂ ਫਿਰ ਸਲੋਗਨ ਸਿਰਫ ਉੱਤਰ ਪ੍ਰਦੇਸ਼ ਦੇ ਚੋਣ ਲਈ ਹੀ ਹੈ।
ਰਵਨੀਤ ਕੌਰ
ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਜਾਰੀ ਚੋਣ ਉਮੀਦਵਾਰਾਂ ਦੀ ਦੂਜੀ ਲਿਸਟ ਆਉਣ ਤੋਂ ਬਾਅਦ ਬਗਾਵਤ ਹੋਣ ਲੱਗ ਗਈ ਹੈ। ਇੱਥੋਂ ਪਾਰਟੀ ਨੇ ਬੀਬੀ ਰਜਿੰਦਰ ਕੌਰ ਭੱਠਲ ਤੇ ਜਵਾਈ ਬਿਕਰਮ ਬਾਜਵਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ 'ਤੇ 2017 ਦੀ ਚੋਣ ਲੜ ਚੁੱਕੀ ਉਮੀਦਵਾਰ ਸਤਵਿੰਦਰ ਬਿੱਟੀ ਨੇ ਪਾਰਟੀ ਖਿਲਾਫ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ।
ਸਤਵਿੰਦਰ ਬਿੱਟੀ ਨੇ ਪ੍ਰਿਅੰਕਾ ਗਾਂਧੀ ਨੂੰ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਦਾ 'ਬੇਟੀ ਹਾਂ ਲੜ ਸਕਦੀ ਹਾਂ' ਸਲੋਗਨ ਸੀ, ਹੁਣ ਉਹ ਕਿੱਥੇ ਗਿਆ ਜਾਂ ਫਿਰ ਸਲੋਗਨ ਸਿਰਫ ਉੱਤਰ ਪ੍ਰਦੇਸ਼ ਦੇ ਚੋਣ ਲਈ ਹੀ ਹੈ।
ਸਤਵਿੰਦਰ ਬਿੱਟੀ ਨੇ ਕਿਹਾ ਕਿ ਕਾਂਗਰਸ ਨੇ ਮਹਿਲਾਵਾਂ ਨੂੰ ਬੁਰੀ ਤਰ੍ਹਾਂ ਨਾਲ ਇੰਗਨੌਰ ਕੀਤਾ ਹੈ। ਪਿਛਲੀ ਵਾਰ 15 ਦਿਨ ਪਹਿਲਾਂ ਟਿਕਟ ਦੇ ਦਿੱਤੀ ਗਈ ਤੇ ਇਹ ਪਾਰਟੀ ਦਾ ਆਦੇਸ਼ ਦਾ ਮੰਨ ਕੇ ਚੋਣ ਵੀ ਲੜੀ ਤੇ ਸਖਤ ਟੱਕਰ ਦਿੱਤੀ। ਹੁਣ ਉਹ ਜਿੱਤਣ ਦਾ ਦਮ ਰੱਖਦੀ ਹੈ ਤਾਂ ਜਾਨ ਬੁੱਝ ਕੇ ਟਿਕਟ ਕੱਟ ਦਿੱਤੀ ਗਈ।
ਕਾਂਗਰਸ 'ਚ ਪਰਿਵਾਰਵਾਦ ਭਾਰੀ ਹੋ ਗਿਆ ਹੈ। ਮੇਰਾ ਕਸੂਰ ਬਸ ਏਨਾ ਹੈ ਕਿ ਮੇਰੀ ਸੱਸ ਰਜਿੰਦਰ ਕੌਰ ਭੱਠਲ ਨਹੀਂ ਹੈ ਜੋ ਪੰਜਾਬ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਮੈਂ ਤਾਂ ਪਾਰਟੀ ਲਈ ਅਮਰੀਕਾ ਛੱਡ ਆਈ ਸੀ ਤੇ ਕੰਮ ਕੀਤਾ ਹੈ। ਹੁਣ ਸਿੱਧੇ ਤੌਰ 'ਤੇ ਪਾਰਟੀ ਨੇ ਸਾਹਨੇਵਾਲ ਦੀ ਸੀਟ ਸ਼੍ਰੋਅਦ ਦੇ ਸਾਹਮਣੇ ਸਿਰੰਡਰ ਕਰ ਦਿੱਤਾ ਹੈ।
ਕਿਉਂਕਿ ਅਕਾਲੀ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਕਾਂਗਰਸ ਦੇ ਕਈ ਆਗੂਆਂ ਨਾਲ ਸੈਟਿੰਗ ਹੈ। ਚੋਣ ਲੜਣ ਬਾਰੇ ਪੁੱਛੇ ਜਾਣ 'ਤੇ ਸਤਵਿੰਦਰ ਕੌਰ ਬਿੱਟੀ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਆਪਣੇ ਪਾਰਟੀ ਵਰਕਰਾਂ ਤੇ ਸਹਿਯੋਗੀਆਂ ਨਾਲ ਗੱਲ ਕਰੇਗੀ ਤੇ ਉਨ੍ਹਾਂ ਦਾ ਹਰ ਫੈਸਲਾ ਮੰਨਿਆ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin