ਪੜਚੋਲ ਕਰੋ

'ਆਪ' ਦਾ ਬੀਬੀ ਖਾਲੜਾ ਨੂੰ ਖ਼ਾਸ ਆਫ਼ਰ, ਖਹਿਰਾ ਦੀ ਟਿਕਟ ਵਾਪਸ ਕਰਨ ਲਈ ਕਿਹਾ

ਅਮਨ ਅਰੋੜਾ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਪੀਲ ਕੀਤੀ ਹੈ ਕਿ ਉਹ ਖਹਿਰਾ ਦੀ ਪਾਰਟੀ ਦੀ ਟਿਕਟ ਵਾਪਸ ਕਰ ਦੇਣ। ਉਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਲਈ ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਬੀਬੀ ਖਾਲੜਾ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਨ ਲਈ ਵੀ ਅਪੀਲ ਕੀਤੀ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਸੁਖਪਾਲ ਸਿੰਘ ਖਹਿਰਾ 'ਤੇ ਗੰਭੀਰ ਇਲਜ਼ਾਮ ਲਾਏ।

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਅਮਨ ਅਰੋੜਾ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਪੀਲ ਕੀਤੀ ਹੈ ਕਿ ਉਹ ਖਹਿਰਾ ਦੀ ਪਾਰਟੀ ਦੀ ਟਿਕਟ ਵਾਪਸ ਕਰ ਦੇਣ। ਉਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਲਈ ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਬੀਬੀ ਖਾਲੜਾ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਨ ਲਈ ਵੀ ਅਪੀਲ ਕੀਤੀ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਸੁਖਪਾਲ ਸਿੰਘ ਖਹਿਰਾ 'ਤੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਖਹਿਰਾ ਆਪਣੇ ਨਿੱਜੀ ਸਿਆਸੀ ਲਾਹੇ ਲਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨਾਲ ਕੋਝਾ ਮਜ਼ਾਕ ਕਰ ਰਹੇ ਹਨ। ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ 'ਆਪ' ਵੱਲੋਂ ਉਮੀਦਵਾਰ ਵਾਪਸ ਲੈਣ ਵਾਲੀ ਕੋਈ ਗੱਲ ਨਹੀਂ, ਕੁਝ ਵਿਰੋਧੀ ਤਾਕਤਾਂ ਪਾਰਟੀ ਤੇ ਉਮੀਦਵਾਰ ਦਾ ਨੁਕਸਾਨ ਕਰਨ ਲਈ ਅਜਿਹੀਆਂ ਅਫ਼ਵਾਹਾਂ ਨੂੰ ਤੂਲ ਦੇ ਰਹੇ ਹਨ। ਉਨ੍ਹਾਂ ਬੀਬੀ ਖਾਲੜਾ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਇਨਸਾਫ਼ ਦੀ ਲੜਾਈ ਲੜਦਿਆਂ ਸਰਦਾਰ ਖਾਲੜਾ ਨੇ ਆਪਣਾ ਬਲੀਦਾਨ ਦਿੱਤਾ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਇਨਸਾਫ਼ ਪਸੰਦ ਭ੍ਰਿਸ਼ਟਾਚਾਰ ਤੇ ਮਾਫ਼ੀਆ ਮੁਕਤ ਨਿਜ਼ਾਮ ਦੀ ਸਿਰਜਣਾ ਕਰਨਾ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਹੈ। ਇਸ ਲਈ ਬੀਬੀ ਖਾਲੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ। ਦਰਅਸਲ ਅਮਨ ਅਰੋੜਾ ਤਰਨਤਾਰਨ ਵਿੱਚ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਦੇ ਚੋਣ ਪ੍ਰਚਾਰ ਲਈ ਪਹੁੰਚੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਨੇ ਕਿਹਾ ਕਿ ਖਹਿਰਾ ਜਸਵੰਤ ਸਿੰਘ ਖਾਲੜਾ ਦੇ ਬਲੀਦਾਨ ਦਾ ਸਿਆਸੀ ਮੁੱਲ ਵੱਟਣ ਦੀ ਤਾਕ ਵਿੱਚ ਹਨ, ਜਦਕਿ ਖਹਿਰਾ 1997 ਵਿੱਚ ਉਸੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਖ਼ਤਮ ਕਰ ਦਿੱਤਾ ਸੀ। ਉਨ੍ਹਾਂ ਸਵਾਲ ਕੀਤਾ ਕਿ ਖਾਲੜਾ ਦੇ ਬਲੀਦਾਨ ਤੋਂ ਤੁਰੰਤ ਬਾਅਦ ਕਾਂਗਰਸੀ ਬਣੇ ਖਹਿਰਾ ਦੀ ਅੱਜ 22 ਸਾਲ ਬਾਅਦ 'ਜ਼ਮੀਰ' ਕਿਵੇਂ ਜਾਗ ਪਈ? ਇਸ ਤੋਂ ਇਲਾਵਾ ਅਮਨ ਅਰੋੜਾ ਨੇ ਕਿਹਾ ਕਿ ਜੁਮਲੇਬਾਜ਼ੀ ਦੇ ਮਾਮਲੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਛਾੜ ਦਿੱਤਾ ਹੈ। ਇਸ ਲਈ ਅਸੀ ਇੱਕ ਪਾਸੇ ਕੈਪਟਨ ਤੇ ਨਰਿੰਦਰ ਮੋਦੀ ਦੀ ਜੁਮਲੇਬਾਜ਼ੀ ਦੂਜੇ ਪਾਸੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਚਾਰ ਸਾਲਾਂ ਦੇ ਕੰਮ ਤੇ ਭਗਵੰਤ ਮਾਨ ਵੱਲੋਂ ਸੰਸਦ ਵਿੱਚ ਦਲੇਰੀ ਨਾਲ ਉਠਾਏ ਮਸਲਿਆਂ ਦਾ ਘਰ-ਘਰ ਜਾ ਕੇ ਪ੍ਰਚਾਰ ਕਰਾਂਗੇ।

ਟਾਪ ਹੈਡਲਾਈਨ

ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
Holiday : ਪੰਜਾਬ ਦੇ ਇਸ ਜ਼ਿਲ੍ਹੇ 'ਚ 20 ਅਗਸਤ ਨੂੰ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ
Holiday : ਪੰਜਾਬ ਦੇ ਇਸ ਜ਼ਿਲ੍ਹੇ 'ਚ 20 ਅਗਸਤ ਨੂੰ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
Punjab 'ਚ ਬਿਨਾਂ ਲਾੜੀ ਵਾਪਸ ਪਰਤੀ ਬਰਾਤ ,ਦੁਲਹਨ ਨੇ ਲਾੜੇ ਦਾ ਮੂੰਹ ਦੇਖ ਕੇ ਵਿਆਹ ਕਰਵਾਉਣਾ ਤੋਂ ਕੀਤਾ ਇਨਕਾਰ 
Punjab 'ਚ ਬਿਨਾਂ ਲਾੜੀ ਵਾਪਸ ਪਰਤੀ ਬਰਾਤ ,ਦੁਲਹਨ ਨੇ ਲਾੜੇ ਦਾ ਮੂੰਹ ਦੇਖ ਕੇ ਵਿਆਹ ਕਰਵਾਉਣਾ ਤੋਂ ਕੀਤਾ ਇਨਕਾਰ 

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
Embed widget