ਪੜਚੋਲ ਕਰੋ
Advertisement
ਧਨਾਢ ਕਿਸਾਨਾਂ ਤੋਂ ਮੁਫਤ ਬਿਜਲੀ ਦੀ ਸਹੂਲਤ ਖੋਹਣ ਦੀ ਤਿਆਰੀ
ਧਨਾਢ ਕਿਸਾਨਾਂ ਕੋਲੋਂ ਮੁਫਤ ਬਿਜਲੀ ਦੀ ਸਹੂਲਤ ਖੋਹਣ ਦੀ ਚਰਚਾ ਮੁੜ ਛਿੜੀ ਹੈ। ਇਸ ਬਾਰੇ ਪਾਵਰਕੌਮ ਵੱਲੋਂ ਪਿਛਲੇ ਸਾਲ ਪੰਜਾਬ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਸੀ ਪਰ ਸਿਆਸੀ ਗਿਣਤੀਆਂ-ਮਿਣਤੀਆਂ ਨੂੰ ਵੇਖਦਿਆਂ ਸਰਕਾਰ ਨੇ ਦੜ੍ਹ ਵੱਟ ਲਿਆ ਸੀ। ਪਾਵਰਕੌਮ ਦਾ ਕਹਿਣਾ ਹੈ ਕਿ ਜਿਹੜੇ ਅਮੀਰ ਕਿਸਾਨ ਜਾਂ ਹੋਰ ਖਪਤਕਾਰ ਇਨਕਮ ਟੈਕਸ ਅਦਾ ਕਰਦੇ ਹਨ, ਘੱਟੋ-ਘੱਟ ਉਨ੍ਹਾਂ ਤੋਂ ਬਿਜਲੀ ਦੀ ਮੁਫ਼ਤ ਤੇ ਸਬਸਿਡੀ ਵਾਲੀ ਸਹੂਲਤ ਖੋਹ ਲੈਣੀ ਚਾਹੀਦੀ ਹੈ।
ਚੰਡੀਗੜ੍ਹ: ਧਨਾਢ ਕਿਸਾਨਾਂ ਕੋਲੋਂ ਮੁਫਤ ਬਿਜਲੀ ਦੀ ਸਹੂਲਤ ਖੋਹਣ ਦੀ ਚਰਚਾ ਮੁੜ ਛਿੜੀ ਹੈ। ਇਸ ਬਾਰੇ ਪਾਵਰਕੌਮ ਵੱਲੋਂ ਪਿਛਲੇ ਸਾਲ ਪੰਜਾਬ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਸੀ ਪਰ ਸਿਆਸੀ ਗਿਣਤੀਆਂ-ਮਿਣਤੀਆਂ ਨੂੰ ਵੇਖਦਿਆਂ ਸਰਕਾਰ ਨੇ ਦੜ੍ਹ ਵੱਟ ਲਿਆ ਸੀ। ਪਾਵਰਕੌਮ ਦਾ ਕਹਿਣਾ ਹੈ ਕਿ ਜਿਹੜੇ ਅਮੀਰ ਕਿਸਾਨ ਜਾਂ ਹੋਰ ਖਪਤਕਾਰ ਇਨਕਮ ਟੈਕਸ ਅਦਾ ਕਰਦੇ ਹਨ, ਘੱਟੋ-ਘੱਟ ਉਨ੍ਹਾਂ ਤੋਂ ਬਿਜਲੀ ਦੀ ਮੁਫ਼ਤ ਤੇ ਸਬਸਿਡੀ ਵਾਲੀ ਸਹੂਲਤ ਖੋਹ ਲੈਣੀ ਚਾਹੀਦੀ ਹੈ।
ਸੂਤਰਾਂ ਮੁਤਾਬਕ ਪਾਵਰਕੌਮ ਦੀ ਅਜਿਹੀ ਸਲਾਹ ’ਤੇ ਹੁਣ ਪੰਜਾਬ ਸਰਕਾਰ ਹਰਕਤ ’ਚ ਆਉਣ ਲੱਗੀ ਹੈ ਤੇ ਲੰਘੇ ਦਿਨੀਂ ਅਜਿਹੇ ਮਾਮਲੇ ’ਤੇ ਵਿਉਂਤਬੰਦੀ ਕਰਨ ਲਈ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਵੇਲੇ ਪਾਵਰਕੌਮ ਦੀ 4300 ਕਰੋੜ ਦੀ ਸਬਸਿਡੀ ਸਰਕਾਰ ਵੱਲ ਬਕਾਇਆ ਹੈ। ਪਹਿਲੀ ਜਨਵਰੀ ਨੂੰ 1300 ਕਰੋੜ ਦੇ ਕਰੀਬ ਹੋਰ ਸਬਸਿਡੀ ਦੀ ਬਕਾਇਆ ਰਕਮ ਜੁੜਨ ਨਾਲ ਇਹ ਰਾਸ਼ੀ 5600 ਕਰੋੜ ਹੋ ਜਾਵੇਗੀ।
ਇਸ ਵੇਲੇ ਪਾਵਰਕੌਮ ਸਭ ਤੋਂ ਵੱਧ ਖੇਤੀਬਾੜੀ ਟਿਊਬਵੈੱਲਾਂ ਦੀ ਸਬਸਿਡੀ ਦੇ ਬੋਝ ਹੇਠ ਹੈ। ਵੱਡੀ ਗੱਲ ਖੇਤੀਬਾੜੀ ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਦਾ ਵਧੇਰੇ ਲਾਹਾ ਅਮੀਰ ਕਿਸਾਨ ਲੈ ਰਹੇ ਹਨ। ਇਸ ਵੇਲੇ ਪੰਜਾਬ ਅੰਦਰ 14.5 ਲੱਖ ਖੇਤੀਬਾੜੀ ਟਿਊਬਵੈੱਲ ਹਨ, ਜਿਨ੍ਹਾਂ ’ਚੋਂ 81.52 ਫੀਸਦੀ ਦਰਮਿਆਨੇ ਤੇ ਵੱਡੇ ਕਿਸਾਨਾਂ ਦੇ ਹਨ। 18.48 ਫੀਸਦੀ ਤੱਕ ਉਹ ਕਿਸਾਨ ਹਨ ਜਿਨ੍ਹਾਂ ਕੋਲ 2.5 ਤੋਂ 5 ਏਕੜ ਤੱਕ ਜ਼ਮੀਨ ਹੈ।
ਮੌਜੂਦਾ ਦੌਰ ’ਚ ਪੰਜਾਬ ਸਰਕਾਰ 9674.50 ਕਰੋੜ ਰੁਪਏ ਦੀ ਸਬਸਿਡੀ ਅਦਾ ਕਰ ਰਹੀ ਹੈ ਤੇ ਇਸ ਵੱਡੀ ਰਕਮ ’ਚੋਂ 6060.27 ਕਰੋੜ ਰੁਪਏ ਦੀ ਸਬਸਿਡੀ ਖੇਤੀਬਾੜੀ ਖੇਤਰ ਦੇ ਹਿੱਸੇ ਲੱਗ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਦਨ ਕਰ ਵਿਭਾਗ ਕੋਲ ਇਨਕਮ ਟੈਕਸ ਅਦਾ ਕਰਨ ਵਾਲੇ ਵੱਡੀ ਗਿਣਤੀ ਅਜਿਹੇ ਕਿਸਾਨ ਹਨ ਜਿਹੜੇ ਖੇਤੀਬਾੜੀ ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਹਾਸਲ ਕਰ ਰਹੇ ਹਨ।
ਇੱਥੇ ਅਹਿਮ ਹੈ ਕਿ ਅਨੁਸੂਚਿਤ ਜਾਤੀ ਵਰਗ ਦੇ ਬਿਜਲੀ ਖਪਤਕਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ’ਚ ਬਕਾਇਦਾ ਸ਼ਰਤ ਹੈ ਕਿ ਅਜਿਹੇ ਖਪਤਕਾਰ ਆਮਦਨ ਟੈਕਸ ਅਦਾ ਨਹੀਂ ਕਰਦੇ ਹੋਣੇ ਚਾਹੀਦੇ, ਜਦੋਂਕਿ ਕਿਸਾਨਾਂ ਦੇ ਮਾਮਲੇ ’ਚ ਅਜਿਹੀ ਸ਼ਰਤ ਵੀ ਅੰਕਿਤ ਨਹੀਂ। ਸਮਝਿਆ ਜਾ ਰਿਹਾ ਹੈ ਕਿ ਅਜਿਹੀ ਵਿਉਂਤਬੰਦੀ ਨਾਲ ਸਰਕਾਰ ਤਿੰਨ ਤੋਂ ਚਾਰ ਹਜ਼ਾਰ ਕਰੋੜ ਰੁਪਏ ਬਚਾਉਣਾ ਚਾਹੁੰਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement