ਪੜਚੋਲ ਕਰੋ

ਵਿਦਿਆਰਥੀ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ 'ਤੇ ਸੜਕ ਜਾਮ

Punjab News : ਵਿਦਿਆਰਥੀ ਖੁੱਲ੍ਹੇ ਆਸਮਾਨ ਹੇਠ ਕਲਾਸਾਂ ਲਗਾਉਣ ਲਈ ਮਜਬੂਰ ਹਨ। ਪ੍ਰੋਫ਼ੈਸਰਾਂ ਦਾ ਸਟਾਫ ਰੂਮ ਵੀ ਬੰਦ ਕੀਤਾ ਪਿਆ। ਇਸਦੇ ਰੋਸ ਵਜੋਂ ਅੱਜ ਸੜਕ ਜਾਮ ਕਰਨੀ ਪਈ।

ਸੰਗਰੂਰ : ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵੱਡੀ ਗਿਣਤੀ ਵਿਦਿਆਰਥੀਆਂ ਵੱਲੋਂ ਪ੍ਰਸ਼ਾਸਨ ਦੁਆਰਾ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਨੇੜਿਓਂ ਲੰਘਦੀ ਸੜਕ ਜਾਮ ਕੀਤੀ ਗਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੋਮਲ ਖਨੌਰੀ, ਰਮਨ ਸਿੰਘ ਕਾਲਾਝਾੜ ਅਤੇ ਸੁਖਚੈਨ ਸਿੰਘ ਪੁੰਨਾਵਾਲ ਨੇ ਕਿਹਾ ਕਿ ਵਿਦਿਆਰਥੀ ਪੰਦਰਾਂ ਦਿਨਾਂ ਤੋਂ ਕਾਲਜ 'ਚੋਂ ਵੋਟਿੰਗ ਮਸ਼ੀਨਾਂ ਚੁਕਵਾਉਣ ਦੀ ਮੰਗ ਕਰ ਰਹੇ ਹਨ, ਪਰ ਪ੍ਰਸ਼ਾਸਨ ਦੁਆਰਾ ਕੋਈ ਜਵਾਬਦੇਹੀ ਨਹੀਂ ਕੀਤੀ ਜਾ ਰਹੀ।

ਵਿਦਿਆਰਥੀ ਖੁੱਲ੍ਹੇ ਆਸਮਾਨ ਹੇਠ ਕਲਾਸਾਂ ਲਗਾਉਣ ਲਈ ਮਜਬੂਰ ਹਨ। ਪ੍ਰੋਫ਼ੈਸਰਾਂ ਦਾ ਸਟਾਫ ਰੂਮ ਵੀ ਬੰਦ ਕੀਤਾ ਪਿਆ। ਇਸਦੇ ਰੋਸ ਵਜੋਂ ਅੱਜ ਸੜਕ ਜਾਮ ਕਰਨੀ ਪਈ ਤਾਂ ਜੋ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਚੋਂ ਜਗਾਇਆ ਜਾ ਸਕੇ ਕਿਉਂਕਿ ਪ੍ਰਸ਼ਾਸਨ ਦੇ ਕੰਨ ਤੋਂ ਜੂ ਨਹੀਂ ਸਰਕ ਰਹੀ।

ਵਿਦਿਆਰਥੀਆਂ ਦੇ ਮੰਗ ਕੀਤੀ ਕਿ ਕਾਲਜ ਗੇਟ ਅੱਗੋਂ ਲੰਘਦੀਆਂ ਬੱਸਾਂ ਰੋਕੀਆਂ ਜਾਣ। ਕਾਲਜ ਅੱਗੇ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀਆ ਤੋਂ ਦੋ ਦੋ ਤਿੰਨ ਤਿੰਨ ਕਿਲੋਮੀਟਰ ਪੈਦਲ ਤੁਰ ਕੇ ਕਾਲਜ ਆਉਣਾ ਜਾਣਾ ਪੈਂਦਾ ਹੈ।

ਇਸ ਨਾਲ ਹੀ ਛੇਤੀ ਤੋਂ ਛੇਤੀ ਸਪੀਡ ਬਰੇਕਰ ਲਗਾਉਣ ਦੀ ਮੰਗ ਕੀਤੀ ਕਿਉਂਕਿ ਸੈਂਕੜੇ ਵਿਦਿਆਰਥੀ ਤੇ ਪ੍ਰੋਫੈਸਰ ਹਰ ਰੋਜ਼ ਸੜਕ ਪਾਰ ਕਰਦੇ ਹਨ ਕਾਲਜ ਅੱਗੋਂ ਲੰਘਦੇ ਵਾਹਨ ਬਹੁਤ ਤੇਜ਼ ਹੁੰਦੇ ਹਨ।  ਰਫ਼ਤਾਰ ਨਾਲ ਗੁਜ਼ਰਦੇ ਹਨ ਜਿਸ ਕਾਰਨ  ਦੁਰਘਟਨਾਵਾਂ ਵੀ ਹੋ ਸਕਦੀਆਂ ਹਨ।

ਵਿਦਿਆਰਥੀਆਂ ਨੇ ਮੰਗ ਕੀਤੀ ਕਿ ਬੱਸ ਪਾਸ ਕਾਲਜ 'ਚ ਹੀ ਬਣਾਏ ਜਾਣ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂ ਗੁਰਪ੍ਰੀਤ ਜੱਸਲ ਵੀ ਹਾਜ਼ਰ ਸਨ।
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਵੀਰਪਾਲ ਕੌਰ ਨੇ ਨਿਭਾਈ। ਅੱਜ ਦੇ ਇੱਕਠ 'ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੰਗਰੂਰ ਬਲਾਕ ਦੇ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ,ਹੋਰ ਵਿਦਿਆਰਥੀ ਜਸ਼ਨ ਚੰਗਾਲ, ਵਰਿੰਦਰ ਸਿੰਘ ਕਣਕਵਾਲ ਭੰਗੂਆਂ, ਗੁਰਸੇਵਕ ਸਿੰਘ ਫਤਿਹਗੜ੍ਹ ਗੰਢੂਆਂ, ਸਿਮਰਨ ਖੁਰਾਣਾ, ਗਗਨ ਬੇਗਮ, ਲਵਪ੍ਰੀਤ ਸਿੰਘ ਮਹਿਲਾ, ਗੁਰਜਿੰਦਰ ਸਿੰਘ ਲਾਡਵੰਜਾਰਾ, ਵਿਸ਼ਾਲ ਧੂਰੀ, ਜਗਸੀਰ ਸਿੰਘ ਆਦਿ ਹਾਜ਼ਰ ਸਨ।


ਵਿਦਿਆਰਥੀਆਂ ਦੀ ਸੰਘਰਸ਼ ਸਰਗਰਮੀਆਂ ਤੋਂ ਬਾਅਦ ਕਾਲਜ ਪ੍ਰਸ਼ਾਸਨ ਵੱਲੋਂ ਮੰਗਾਂ ਬਾਰੇ ਅਗਲੀ ਕਾਰਵਾਈ ਲਈ ਵੱਖ-ਵੱਖ ਮਹਿਕਮਿਆਂ ਨੂੰ ਲਿਖ ਦਿੱਤਾ ਗਿਆ ਹੈ। ਵਿਦਿਆਰਥੀਆਂ ਜੱਥੇਬੰਦੀ ਨੇ ਐਲਾਨ ਕੀਤਾ ਹੈ ਕਿ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇਗਾ।

ਟਾਪ ਹੈਡਲਾਈਨ

Punjab Lottery Winner : ਧੀ ਦੇ ਜਨਮ ਨਾਲ ਪਰਿਵਾਰ ਦੀ ਚਮਕੀ ਕਿਸਮਤ, 200 ਰੁਪਏ ਦੀ ਲਾਟਰੀ ਨੇ ਜਿਤਾਏ ਡੇਢ ਕਰੋੜ
Punjab Lottery Winner : ਧੀ ਦੇ ਜਨਮ ਨਾਲ ਪਰਿਵਾਰ ਦੀ ਚਮਕੀ ਕਿਸਮਤ, 200 ਰੁਪਏ ਦੀ ਲਾਟਰੀ ਨੇ ਜਿਤਾਏ ਡੇਢ ਕਰੋੜ
ਪੰਜਾਬ 'ਚ ਇਸ ਮਹੀਨੇ ਹੋਵੇਗਾ ਵਿਧਾਨ ਸਭਾ ਚੋਣਾਂ ਦਾ ਐਲਾਨ! ਪਹਿਲੇ ਹਫਤੇ...
ਪੰਜਾਬ 'ਚ ਇਸ ਮਹੀਨੇ ਹੋਵੇਗਾ ਵਿਧਾਨ ਸਭਾ ਚੋਣਾਂ ਦਾ ਐਲਾਨ! ਪਹਿਲੇ ਹਫਤੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ ਦੇ ਸੰਕੇਤ, ਸੀਨੀਅਰ ਆਗੂ ਦੀ ਇਸ ਦਿਨ 'ਸ਼੍ਰੋਮਣੀ ਅਕਾਲੀ ਦਲ' 'ਚ ਹੋਏਗੀ ਵਾਪਸੀ? ਬਾਗ਼ੀ ਧੜੇ ਨੂੰ ਲੱਗੇਗਾ ਝਟਕਾ...
ਪੰਜਾਬ ਸਿਆਸਤ 'ਚ ਵੱਡੀ ਹਲਚਲ ਦੇ ਸੰਕੇਤ, ਸੀਨੀਅਰ ਆਗੂ ਦੀ ਇਸ ਦਿਨ 'ਸ਼੍ਰੋਮਣੀ ਅਕਾਲੀ ਦਲ' 'ਚ ਹੋਏਗੀ ਵਾਪਸੀ? ਬਾਗ਼ੀ ਧੜੇ ਨੂੰ ਲੱਗੇਗਾ ਝਟਕਾ...
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
Punjab News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਪੰਜਾਬ ਦਾ ਖਤਰਨਾਕ ਗੈਂਗਸਟਰ ਇਥਯੋਪੀਆ ਤੋਂ ਡਿਪੋਰਟ, ਕਈ ਮਾਮਲਿਆਂ 'ਚ ਸੀ ਵਾਂਟੇਡ
ਪੰਜਾਬ ਦਾ ਖਤਰਨਾਕ ਗੈਂਗਸਟਰ ਇਥਯੋਪੀਆ ਤੋਂ ਡਿਪੋਰਟ, ਕਈ ਮਾਮਲਿਆਂ 'ਚ ਸੀ ਵਾਂਟੇਡ
Body Warning Signs Of Infection: ਪਿਸ਼ਾਬ 'ਚ ਹੁੰਦੀ ਜਲਨ ਨੂੰ ਮੰਨਦੇ ਮਾਮੂਲੀ? ਨਜ਼ਰਅੰਦਾਜ਼ ਕੀਤਾ ਤਾਂ ਖਰਾਬ ਹੋ ਸਕਦੀ ਕਿਡਨੀ!
Body Warning Signs Of Infection: ਪਿਸ਼ਾਬ 'ਚ ਹੁੰਦੀ ਜਲਨ ਨੂੰ ਮੰਨਦੇ ਮਾਮੂਲੀ? ਨਜ਼ਰਅੰਦਾਜ਼ ਕੀਤਾ ਤਾਂ ਖਰਾਬ ਹੋ ਸਕਦੀ ਕਿਡਨੀ!
Embed widget