ਕੋਰੋਨਾ ਦਾ ਕਹਿਰ, ਚੰਡੀਗੜ੍ਹ ਪ੍ਰਸ਼ਾਸਨ ਨੇ ਵਧਾਈ ਸਖ਼ਤੀ
ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ ਹੈ।ਨਵੇਂ ਹੁਕਮਾਂ ਮੁਤਾਬਿਕ ਰੌਕ ਗਾਰਡਨ ਸੈਲਾਨੀਆਂ ਲਈ ਅਗਲੇ ਹੁਕਮਾਂ ਤੱਕ ਬੰਦ ਰਹੇਗਾ।ਸੁਖਨਾ ਲੇਕ ਦਾ ਇਲਾਕਾ ਵੀ ਵੀਕਐਂਡ ਉੱਤੇ ਬੰਦ ਰਹੇਗਾ।
ਚੰਡੀਗੜ੍ਹ: ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ ਹੈ।ਨਵੇਂ ਹੁਕਮਾਂ ਮੁਤਾਬਿਕ ਰੌਕ ਗਾਰਡਨ ਸੈਲਾਨੀਆਂ ਲਈ ਅਗਲੇ ਹੁਕਮਾਂ ਤੱਕ ਬੰਦ ਰਹੇਗਾ।ਸੁਖਨਾ ਲੇਕ ਦਾ ਇਲਾਕਾ ਵੀ ਵੀਕਐਂਡ ਉੱਤੇ ਬੰਦ ਰਹੇਗਾ।
ਇਸ ਤੋਂ ਇਲਾਵਾ ਨਾਇਟ ਕਰਫਿਊ ਦਾ ਸਮਾਂ ਵੀ ਬਦਲਿਆ ਗਿਆ ਹੈ ਹੁਣ ਰਾਤ 10ਵਜੇ ਤੋਂ ਸਵੇਰ 5 ਵਜੇ ਤੱਕ ਨਾਇਟ ਕਰਫਿਊ ਰਹੇਗਾ।ਇਸ ਦੇ ਨਾਲ ਹੀ ਸਾਰੀ ਗੈਰ ਜ਼ਰੂਰੀ ਆਵਾਜਾਈ ਵੀ ਬੰਦ ਰਹੇਗੀ।ਇਸ ਦੇ ਨਾਲ ਹੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਇਕੱਠ ਦੀ ਸੀਮਾ ਆਊਟਡੋਰ ਵਾਸਤੇ 200 ਅਤੇ ਇਨਡੋਰ ਵਾਸਤੇ 100 ਤੱਕ ਸੀਮਤ ਹੋਵੇਗੀ।
ਨਵੇਂ ਨਿਯਮਾਂ ਮੁਤਾਬਿਕ ਸਿਰਫ 50% ਸਮਰੱਥਾ ਨਾਲ ਮਾਲ, ਰੈਸਟੋਰੈਂਟ / ਹੋਟਲ ਰਾਤ ਚੱਲਣਗੇ ਅਤੇ 9:30 ਵਜੇ ਤੱਕ ਬੰਦ ਕਰਨੇ ਪੈਣਗੇ, ਅੱਜ ਰਾਤ 10 ਵਜੇ ਤੋਂ ਇਹ ਆਦੇਸ਼ ਲਾਗੂ ਹੋਣਗੇ।
Restaurants/ hotels including eating joints/food courts in malls to run only with 50% capacity, have to close by 9:30pm, order to come into effect from 10pm tonight: Chandigarh Administration
— ANI (@ANI) April 13, 2021
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ