ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

Panchayat Land : ਪੰਚਾਇਤੀ ਜ਼ਮੀਨ ਨੱਪਣ ਵਾਲਿਆਂ ਦੀ ਖੈਰ ਨਹੀਂ, ਅੱਜ ਇਸ ਜਿਲ੍ਹੇ ਤੋਂ ਛੁੱਡਵਾਇਆ 170 ਕਰੋੜ ਰੁਪਏ ਦਾ ਕਬਜ਼ਾ 

Panchayat land freed from illegal possession : ਪਿਛਲੇ ਸਾਲ ਸਰਕਾਰ ਵੱਲੋਂ ਕਰੀਬ 2709 ਕਰੋੜ ਰੁਪਏ ਮੁੱਲ ਦੀ 9030 ਏਕੜ ਜ਼ਮੀਨ ਨੂੰ ਕਬਜ਼ਾ-ਮੁਕਤ ਕਰਵਾਇਆ ਗਿਆ ਸੀ ਜਦਕਿ ਇਸ ਵਰ੍ਹੇ ਦੂਜੇ ਪੜਾਅ ਤਹਿਤ ਹੁਣ ਤੱਕ ਲਗਭਗ 2412 ਏਕੜ ਸਰਕਾਰੀ..

ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਛੁਡਵਾਉਣ ਲਈ ਚਲਾਈ ਹੋਈ ਮੁਹਿੰਮ ਦੇ ਦੂਸਰੇ ਗੇੜ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੁਣ ਤੱਕ ਦੇ ਸੱਭ ਤੋਂ ਵੱਡੇ ਰਕਬੇ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ ਹੈ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪਿੰਡ ਡਡਿਆਲ (ਬਲਾਕ ਦਸੂਹਾ) ਵਿੱਚ 850 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ।

 ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਜ਼ਮੀਨ ਦਾ ਬਾਜ਼ਾਰੀ ਮੁੱਲ ਕਰੀਬ 170 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੀ ਕੁੱਲ 1013 ਏਕੜ ਪੰਚਾਇਤੀ ਜ਼ਮੀਨ ਵਿੱਚੋਂ 115 ਏਕੜ ਰਕਬੇ ਦੇ ਕਾਬਜ਼ਕਾਰਾਂ ਵੱਲੋਂ ਪਹਿਲਾਂ ਹੀ ਸਵੈ-ਇੱਛਾ ਨਾਲ ਕਬਜ਼ਾ ਛੱਡਿਆ ਜਾ ਚੁੱਕਾ ਹੈ ਜਦਕਿ ਦੋ ਧਿਰਾਂ ਵੱਲੋਂ 49 ਏਕੜ ਪੰਚਾਇਤੀ ਜ਼ਮੀਨ ਸਬੰਧੀ ਕੇਸ ਅਦਾਲਤ ਵਿੱਚ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਅਦਾਲਤੀ ਮਾਮਲਿਆਂ ਦੇ ਨਿਪਟਾਰੇ ਸਬੰਧੀ ਪੈਰਵਾਈ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਅਤੇ ਰਹਿੰਦੀ ਜ਼ਮੀਨ ਨੂੰ ਵੀ ਛੇਤੀ ਕਾਬਜ਼ਕਾਰਾਂ ਤੋਂ ਮੁਕਤ ਕਰਵਾਇਆ ਜਾਵੇਗਾ।

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਸਰਕਾਰੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਖ਼ਾਸ ਤੌਰ 'ਤੇ ਕਿਹਾ ਕਿ ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਫਿਰ ਚਾਹੇ ਉਹ ਕਿੰਨਾ ਵੀ ਰਸੂਖਵਾਨ ਕਿਉਂ ਨਾ ਹੋਵੇ। 

ਇਸ ਤੋਂ ਪਹਿਲਾਂ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਇਤਿਹਾਸਕ ਪਹਿਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਬਲਾਕ ਮਾਜਰੀ ਵਿੱਚ ਸਭ ਤੋਂ ਵੱਡੇ ਰਕਬੇ 2828 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਉਣ ਦੀ ਮੁਹਿੰਮ ਦੀ ਵਾਗਡੋਰ ਖ਼ੁਦ ਸੰਭਾਲੀ ਸੀ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੁਣ ਤੱਕ ਵਿਭਾਗ ਵੱਲੋਂ ਕੁੱਲ 11442 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾਇਆ ਜਾ ਚੁੱਕਾ ਹੈ ਜਿਸ ਵਿੱਚੋਂ ਪਿਛਲੇ ਸਾਲ ਸਰਕਾਰ ਵੱਲੋਂ ਕਰੀਬ 2709 ਕਰੋੜ ਰੁਪਏ ਮੁੱਲ ਦੀ 9030 ਏਕੜ ਜ਼ਮੀਨ ਨੂੰ ਕਬਜ਼ਾ-ਮੁਕਤ ਕਰਵਾਇਆ ਗਿਆ ਸੀ ਜਦਕਿ ਇਸ ਵਰ੍ਹੇ ਦੂਜੇ ਪੜਾਅ ਤਹਿਤ ਹੁਣ ਤੱਕ ਲਗਭਗ 2412 ਏਕੜ ਸਰਕਾਰੀ ਜ਼ਮੀਨ ਦਾ ਕਬਜ਼ਾ ਛੁਡਾਇਆ ਜਾ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਅੱਗੇ ਆ ਕੇ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੱਡਣ ਤਾਂ ਜੋ ਇਸ ਜ਼ਮੀਨ ਤੋਂ ਇਕੱਠਾ ਹੁੰਦਾ ਮਾਲੀਆ ਪੰਜਾਬ ਦੀ ਭਲਾਈ ਲਈ ਵਰਤਿਆ ਜਾ ਸਕੇ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਕੰਮ ਕਰ ਰਹੇ ਵਿਭਾਗ ਦੇ ਸ਼ਾਮਲਾਤ ਸੈੱਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛੁਡਾਉਣ ਵਿੱਚ ਕੋਈ ਦਿੱਕਤ ਨਾ ਆਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
Punjab News: ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  
ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  
Punjab Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ, ਭਿਆਨਕ ਤੂਫਾਨ ਮਚਾਏਗਾ ਤਬਾਹੀ, ਮੀਂਹ ਦਾ ਅਲਰਟ, ਜਾਣੋ IMD ਦੀ ਅਪਡੇਟ
ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ, ਭਿਆਨਕ ਤੂਫਾਨ ਮਚਾਏਗਾ ਤਬਾਹੀ, ਮੀਂਹ ਦਾ ਅਲਰਟ, ਜਾਣੋ IMD ਦੀ ਅਪਡੇਟ
Advertisement
ABP Premium

ਵੀਡੀਓਜ਼

ਰੈਸਟੋਰੈਂਟ 'ਚ ਹੋਇਆ ਧਮਾਕਾ, ਲੱਗੀ ਭਿਆਨਕ ਅੱਗ |Bathinda|ਬਠਿੰਡਾ 'ਚ ਪ੍ਰਸ਼ਾਸਨ ਅਤੇ ਕਿਸਾਨਾਂ 'ਚ ਤਣਾਅ ਦੀ ਸਿਥਤੀ ਤੋਂ ਬਾਅਦ ਹੁਣ ਕੀ ਹਾਲਾਤBy election Result | ਕਿਉਂ ਹੋਈ ਮਨਪ੍ਰੀਤ ਬਾਦਲ ਦੀ ਜ਼ਮਾਨਤ ਜ਼ਬਤ ਮਨਪ੍ਰੀਤ ਬਾਦਲ ਨੇ ਕੀਤਾ ਖ਼ੁਲਾਸਾ! |Abp SanjhaBig Breaking|Punjab ਰੋਡਵੇਜ਼ ਦੀਆਂ ਬੱਸਾਂ ਦੀ ਦਿੱਲੀ 'ਚ ਐਂਟਰੀ ਬੈਨ,ਏਅਰਪੋਰਟ ਜਾਣ ਵਾਲੇ ਯਾਤਰੀ ਹੋ ਰਹੇ ਖੱਜਲ|PRTC

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
Punjab News: ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  
ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  
Punjab Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ, ਭਿਆਨਕ ਤੂਫਾਨ ਮਚਾਏਗਾ ਤਬਾਹੀ, ਮੀਂਹ ਦਾ ਅਲਰਟ, ਜਾਣੋ IMD ਦੀ ਅਪਡੇਟ
ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ, ਭਿਆਨਕ ਤੂਫਾਨ ਮਚਾਏਗਾ ਤਬਾਹੀ, ਮੀਂਹ ਦਾ ਅਲਰਟ, ਜਾਣੋ IMD ਦੀ ਅਪਡੇਟ
Ludhiana News: ਲੁਧਿਆਣਾ 'ਚ ਅੱਜ ਈ-ਰਿਕਸ਼ਾ ਦੀ ਐਂਟਰੀ ਪੂਰੀ ਤਰ੍ਹਾਂ ਰਹੇਗੀ ਬੰਦ, ਜਾਣੋ ਟ੍ਰੈਫਿਕ ਪੁਲਿਸ ਨੇ ਕਿਉਂ ਚੁੱਕਿਆ ਇਹ ਕਦਮ?
ਲੁਧਿਆਣਾ 'ਚ ਅੱਜ ਈ-ਰਿਕਸ਼ਾ ਦੀ ਐਂਟਰੀ ਪੂਰੀ ਤਰ੍ਹਾਂ ਰਹੇਗੀ ਬੰਦ, ਜਾਣੋ ਟ੍ਰੈਫਿਕ ਪੁਲਿਸ ਨੇ ਕਿਉਂ ਚੁੱਕਿਆ ਇਹ ਕਦਮ?
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
Embed widget