Punjab News: ਰਾਜੌਰੀ ਤੋਂ ਤਿਰੰਗੇ 'ਚ ਲਿਪਟ ਕੇ ਆਇਆ ਪੰਜਾਬ ਦਾ ਇੱਕ ਹੋਰ ਲਾਲ, ਇੱਕ ਸਾਲ ਪਹਿਲਾਂ ਹੋਇਆ ਸੀ ਵਿਆਹ, ਇਲਾਕੇ ਵਿੱਚ ਸੋਗ ਦੀ ਲਹਿਰ
ਪਰਿਵਾਰਕ ਮੈਂਬਰਾਂ ਅਨੁਸਾਰ ਸ਼ਹੀਦ ਬਲਜੀਤ ਸਿੰਘ ਫੋਰਸ 'ਚ ਵਿਸ਼ੇਸ਼ ਵਾਹਨ 'ਤੇ ਮਸ਼ੀਨ ਗੰਨ 'ਤੇ ਡਿਊਟੀ ਨਿਭਾ ਰਿਹਾ ਸੀ। ਗਸ਼ਤ ਦੌਰਾਨ ਉਸ ਦਾ ਸਾਹਮਣਾ ਦੁਸ਼ਮਣਾਂ ਨਾਲ ਹੋ ਗਿਆ ਤੇ ਘਟਨਾ ਵਿੱਚ ਉਸ ਦੀ ਗੱਡੀ 200 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ ਜਿਸ 'ਚ ਬਲਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ
Punjab News: ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਝੱਜ ਦਾ ਰਹਿਣ ਵਾਲਾ ਫੌਜੀ ਬਲਜੀਤ ਸਿੰਘ ਮੰਗਲਵਾਰ ਨੂੰ ਰਾਜੌਰੀ ਸੈਕਟਰ ਵਿੱਚ ਸ਼ਹੀਦ ਹੋ ਗਿਆ। ਸ਼ਹੀਦ ਬਲਜੀਤ ਸਿੰਘ ਤੇ ਉਨ੍ਹਾਂ ਦੇ ਨਾਲ ਚਾਰ ਹੋਰ ਜਵਾਨ ਵਿਸ਼ੇਸ਼ ਸਰਚ ਅਭਿਆਨ ਦੌਰਾਨ ਦੁਸ਼ਮਣਾਂ ਦੀ ਭਾਲ ਲਈ ਗਸ਼ਤ 'ਤੇ ਸਨ।
ਪਰਿਵਾਰਕ ਮੈਂਬਰਾਂ ਅਨੁਸਾਰ ਸ਼ਹੀਦ ਬਲਜੀਤ ਸਿੰਘ ਫੋਰਸ 'ਚ ਵਿਸ਼ੇਸ਼ ਵਾਹਨ 'ਤੇ ਮਸ਼ੀਨ ਗੰਨ 'ਤੇ ਡਿਊਟੀ ਨਿਭਾ ਰਿਹਾ ਸੀ। ਗਸ਼ਤ ਦੌਰਾਨ ਉਸ ਦਾ ਸਾਹਮਣਾ ਦੁਸ਼ਮਣਾਂ ਨਾਲ ਹੋ ਗਿਆ ਤੇ ਘਟਨਾ ਵਿੱਚ ਉਸ ਦੀ ਗੱਡੀ 200 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ ਜਿਸ 'ਚ ਬਲਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਚਾਰ ਹੋਰ ਸਾਥੀ ਗੰਭੀਰ ਜ਼ਖਮੀ ਹੋ ਗਏ।
ਅੱਜ ਸਵੇਰੇ ਜਦੋਂ ਚੰਡੀ ਮੰਦਰ ਹੈੱਡ ਕੁਆਟਰ ਤੋਂ ਫੋਰਸ ਤੇ ਜਵਾਨਾਂ ਦੀ ਵਿਸ਼ੇਸ਼ ਟੁਕੜੀ ਉਸ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਪੁੱਜੀ ਤਾਂ ਪੂਰੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦੀ ਅੰਤਿਮ ਯਾਤਰਾ ਨੂਰਪੁਰ ਬੇਦੀ ਤੋਂ ਉਨ੍ਹਾਂ ਦੇ ਪਿੰਡ ਨੂੰ ਗਈ। ਉਨ੍ਹਾਂ ਹੰਝੂ ਭਰੀਆਂ ਅੱਖਾਂ ਨਾਲ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਦੇ ਨਾਅਰੇ ਲਾਏ। ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਸ਼ਹੀਦ ਨੂੰ ਅੰਤਿਮ ਸਲਾਮੀ ਦਿੱਤੀ।
ਦੱਸ ਦੇਈਏ ਕਿ ਸ਼ਹੀਦ ਬਲਜੀਤ ਸਿੰਘ ਦੇ ਪਿਤਾ ਸੰਤੋਖ ਸਿੰਘ ਦਾ ਕਰੀਬ ਇੱਕ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਸ਼ਹੀਦ ਦੇ ਚਚੇਰੇ ਭਰਾ ਸਰਬਜੀਤ ਨੇ ਦੱਸਿਆ ਕਿ ਸਾਡੀ ਬਲਜੀਤ ਸਿੰਘ ਨਾਲ ਇੱਕ ਦਿਨ ਪਹਿਲਾਂ ਗੱਲ ਹੋਈ ਸੀ। ਉਸ ਨੇ ਦੱਸਿਆ ਕਿ ਭਾਰੀ ਡਿਊਟੀ ਪੂਰੀ ਕਰਨ ਤੋਂ ਬਾਅਦ ਅਧਿਕਾਰੀਆਂ ਵੱਲੋਂ ਹਲਕੀ ਡਿਊਟੀ ਦੇਣ ਦੀ ਬਜਾਏ ਇਸ ਇਲਾਕੇ ਵਿੱਚ ਡਿਊਟੀ ਕਰਨ ਲਈ ਜ਼ੋਰ ਪਾਇਆ। ਬਲਜੀਤ ਸਿੰਘ ਦੇ ਵਿਆਹ ਨੂੰ ਅਜੇ ਇਕ ਸਾਲ ਪੂਰਾ ਹੋਇਆ ਹੈ। ਉਸ ਦੀ ਪਤਨੀ ਅਮਨਦੀਪ ਕੌਰ ਵਿਆਹ ਤੋਂ ਬਾਅਦ ਵੀ ਪੜ੍ਹਾਈ ਕਰ ਰਹੀ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।