Punjab Breaking News Live 26 August 2024: ਮਨਪ੍ਰੀਤ ਬਾਦਲ ਅਕਾਲੀ ਦਲ ਦੀ ਟਿਕਟ ਤੋਂ ਲੜਣਗੇ ਚੋਣ?,ਹੁਣ ਪੰਜਾਬ ਨਾਲ ਲਗਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਬੀਆਂ ਸਾਂਭਣਗੀਆਂ ਮੋਰਚਾ, ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ
Punjab Breaking News Live 26 August: ਮਨਪ੍ਰੀਤ ਬਾਦਲ ਅਕਾਲੀ ਦਲ ਦੀ ਟਿਕਟ ਤੋਂ ਲੜਣਗੇ ਚੋਣ? ਹੁਣ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਬੀਆਂ ਸਾਂਭਣਗੀਆਂ ਮੋਰਚਾ, BJP ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ
LIVE

Background
College ਦੀ Assignment ਰਾਹੀਂ ਮਿਲੇ ਪਿਓ-ਪੁੱਤ, ਜਾਪਾਨ ਤੋਂ ਪੰਜਾਬ ਆਇਆ ਨੌਜਵਾਨ, ਪੂਰੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਵੀ ਆ ਜਾਣਗੇ ਹੰਝੂ
Amritsar News: ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਰਹਿਣ ਵਾਲੇ ਸੁਖਪਾਲ ਸਿੰਘ ਨੂੰ ਘਰ ਤੋਂ ਫੋਨ ਆਇਆ। ਉਸ ਨੂੰ ਪਤਾ ਲੱਗਿਆ ਕਿ ਉਸ ਦਾ ਮੁੰਡਾ ਜਾਪਾਨ ਤੋਂ ਉਸ ਨੂੰ ਲੱਭਦਾ ਆਇਆ ਹੈ। ਕੁਝ ਹੀ ਸਕਿੰਟਾਂ ਵਿੱਚ ਸੁਖਪਾਲ ਸਿੰਘ ਦੀ 19 ਸਾਲ ਪਹਿਲਾਂ ਦੀ ਜ਼ਿੰਦਗੀ ਸਾਹਮਣੇ ਆ ਗਈ। ਸੁਖਪਾਲ ਸਿੰਘ ਕੁਝ ਹੀ ਮਿੰਟਾਂ ਵਿੱਚ ਘਰ ਪਹੁੰਚ ਗਿਆ। ਜਦੋਂ ਉਹ ਘਰ ਪਹੁੰਚਿਆ ਤਾਂ ਉਥੇ 22 ਸਾਲਾ ਰਿਨ ਤਾਕਾਹਾਤਾ ਖੜ੍ਹਾ ਸੀ। ਸੁਖਪਾਲ ਨੇ ਉਸ ਨੂੰ ਦੇਖਦੇ ਹੀ ਜੱਫੀ ਪਾ ਲਈ।
ਰਿਨ ਤਾਕਾਹਤਾ 19 ਅਗਸਤ ਨੂੰ ਹੀ ਅੰਮ੍ਰਿਤਸਰ ਪਹੁੰਚਿਆ ਸੀ। ਉਹ 19 ਸਾਲ ਪਹਿਲਾਂ ਦੀ ਆਪਣੇ ਪਿਤਾ ਦੀ ਫੋਟੋ ਚੁੱਕ ਕੇ ਫਤਿਹਗੜ੍ਹ ਚੂੜੀਆਂ ਰੋਡ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ। ਫਿਰ ਇਕ ਦੁਕਾਨਦਾਰ ਨੇ ਫੋਟੋ ਦੇਖ ਕੇ ਸੁਖਪਾਲ ਸਿੰਘ ਨੂੰ ਪਛਾਣ ਲਿਆ ਅਤੇ ਰਿੰਨ ਨੂੰ ਉਸ ਦੇ ਘਰ ਦਾ ਪਤਾ ਦੱਸਿਆ। ਰਿਨ ਤਾਕਾਹਾਤਾ ਨੇ ਦੱਸਿਆ ਕਿ ਉਹ ਓਸਾਕਾ ਯੂਨੀਵਰਸਿਟੀ ਆਫ ਆਰਟਸ ਵਿੱਚ ਪੜ੍ਹ ਰਿਹਾ ਹੈ। ਕਾਲਜ ਵੱਲੋਂ ਫੈਮਿਲੀ ਟ੍ਰੀ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਫੈਮਿਲੀ ਟ੍ਰੀ ਵਿੱਚ ਮਾਂ ਸਾਚੀ ਤਾਕਾਹਾਤਾ ਅਤੇ ਉਸਦੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਭਰ ਲਈ, ਪਰ ਉਸਨੂੰ ਆਪਣੇ ਪਿਤਾ ਅਤੇ ਉਸਦੇ ਪਰਿਵਾਰ ਬਾਰੇ ਕੁਝ ਨਹੀਂ ਪਤਾ ਸੀ।
Pearl Group : 45 ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਮਾਸਟਰ ਮਾਈਂਡ ਪਰਲ ਗਰੁੱਪ ਦੇ ਮਾਲਕ ਦਾ ਦੇਹਾਂਤ
Nirmal Singh Bhangoo Passes away: ਪਰਲ ਗਰੁੱਪ ਦੇ ਮਾਲਕ ਅਤੇ 45 ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਮਾਸਟਰਮਾਈਂਡ ਨਿਰਮਲ ਸਿੰਘ ਭੰਗੂ ਦਾ ਐਤਵਾਰ ਰਾਤ ਦਿੱਲੀ ਵਿੱਚ ਦੇਹਾਂਤ ਹੋ ਗਿਆ। ਭੰਗੂ ਨੂੰ ਜਨਵਰੀ 2016 ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ। ਐਤਵਾਰ ਰਾਤ ਜਦੋਂ ਨਿਰਮਲ ਭੰਗੂ ਦੀ ਸਿਹਤ ਵਿਗੜ ਗਈ ਤਾਂ ਉਨ੍ਹਾਂ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਲਿਆਂਦਾ ਗਿਆ। ਸ਼ਾਮ 7.50 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Weather Update: ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Punjab Weather Update: ਪੰਜਾਬ ਵਿੱਚ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਪਰ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ 'ਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਮਾਨਸੂਨ ਫਿਰ ਤੋਂ ਸਰਗਰਮ ਹੋ ਸਕਦਾ ਹੈ। ਸੁਸਤ ਮਾਨਸੂਨ ਕਰਕੇ ਐਤਵਾਰ ਨੂੰ ਪੰਜਾਬ 'ਚ ਤਾਪਮਾਨ ਵੱਧ ਗਿਆ। ਸੂਬੇ ਦਾ ਔਸਤ ਤਾਪਮਾਨ 2.2 ਡਿਗਰੀ ਵੱਧ ਪਾਇਆ ਗਿਆ। ਇਸ ਦੇ ਨਾਲ ਹੀ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 38.7 ਡਿਗਰੀ ਦਰਜ ਕੀਤਾ ਗਿਆ।
Punjab News: 12 ਸਾਲ ਪਹਿਲਾਂ ਕੀਤੇ ਕਾਰੇ ਆਏ ਸਾਹਮਣੇ: ADGP ਅਤੇ AAP MLA ਨੂੰ ਸੰਮਨ ਜਾਰੀ: DSP ਦੇ ਨਿੱਕਲੇ ਵਾਰੰਟ
ਗੁਰਦਾਸਪੁਰ ਦੀ ਜ਼ਿਲ੍ਹਾ ਅਦਾਲਤ ਨੇ 12 ਸਾਲ ਪਹਿਲਾਂ ਇੰਪਰੂਵਮੈਂਟ ਟਰੱਸਟ ਦੀ ਸੱਤ ਨੰਬਰ 7 ਸਕੀਮ ਵਿੱਚ ਕੱਟੀ ਹੋਈ ਲਾਸ਼ ਮਿਲਣ ਦੇ ਮਾਮਲੇ ਵਿੱਚ ਏਡੀਜੀਪੀ ਰਾਮ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਤਤਕਾਲੀ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਉਸ ਸਮੇਂ ਦੇ ਡੀਐਸਪੀ ਯਾਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਕਈ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
