ਪੜਚੋਲ ਕਰੋ

ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਖੁਸ਼ਖਬਰੀ!

ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ ਦੋ ਸੀਟਾਂ ਜਿੱਤੀਆਂ ਹਨ ਪਰ ਵੋਟਰ ਪਿਛਲੀ ਵਾਰ ਨਾਲੋਂ ਵੱਧ ਖਿੱਚਣ ਵਿੱਚ ਕਾਮਯਾਬ ਹੋਇਆ ਹੈ। ਅਕਾਲੀ ਦਲ ਨੇ 2014 ਵਿੱਚ 10 ਹਲਕਿਆਂ ਵਿੱਚੋਂ 36,36,148 ਵੋਟਾਂ ਹਾਸਲ ਕੀਤੀਆਂ ਸੀ। ਇਸ ਵਾਰ ਪਾਰਟੀ ਨੇ ਇਨ੍ਹਾਂ ਹੀ 10 ਹਲਕਿਆਂ ਵਿੱਚੋਂ 37,75,923 ਵੋਟਾਂ ਹਾਸਲ ਕੀਤੀਆਂ ਹਨ। ਇਸ ਦਾ ਭਾਵ ਹੈ ਕਿ ਪਾਰਟੀ ਨੇ ਸੰਕਟ ਵਿੱਚ ਹੋਣ ਦੇ ਬਾਵਜੂਦ 2014 ਨਾਲੋਂ 1,39,775 ਵੱਧ ਵੋਟਾਂ ਲਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ 27.5 ਪ੍ਰਤੀਸ਼ਤ ਵੋਟ ਮਿਲੀ ਹੈ। ਅਕਾਲੀ ਦਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਆਪਣੇ ਵੋਟ ਸ਼ੇਅਰ ’ਚ ਕਰੀਬ 2.3 ਫੀਸਦ ਵਾਧਾ ਕੀਤਾ ਹੈ।

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ ਦੋ ਸੀਟਾਂ ਜਿੱਤੀਆਂ ਹਨ ਪਰ ਵੋਟਰ ਪਿਛਲੀ ਵਾਰ ਨਾਲੋਂ ਵੱਧ ਖਿੱਚਣ ਵਿੱਚ ਕਾਮਯਾਬ ਹੋਇਆ ਹੈ। ਅਕਾਲੀ ਦਲ ਨੇ 2014 ਵਿੱਚ 10 ਹਲਕਿਆਂ ਵਿੱਚੋਂ 36,36,148 ਵੋਟਾਂ ਹਾਸਲ ਕੀਤੀਆਂ ਸੀ। ਇਸ ਵਾਰ ਪਾਰਟੀ ਨੇ ਇਨ੍ਹਾਂ ਹੀ 10 ਹਲਕਿਆਂ ਵਿੱਚੋਂ 37,75,923 ਵੋਟਾਂ ਹਾਸਲ ਕੀਤੀਆਂ ਹਨ। ਇਸ ਦਾ ਭਾਵ ਹੈ ਕਿ ਪਾਰਟੀ ਨੇ ਸੰਕਟ ਵਿੱਚ ਹੋਣ ਦੇ ਬਾਵਜੂਦ 2014 ਨਾਲੋਂ 1,39,775 ਵੱਧ ਵੋਟਾਂ ਲਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ 27.5 ਪ੍ਰਤੀਸ਼ਤ ਵੋਟ ਮਿਲੀ ਹੈ। ਅਕਾਲੀ ਦਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਆਪਣੇ ਵੋਟ ਸ਼ੇਅਰ ’ਚ ਕਰੀਬ 2.3 ਫੀਸਦ ਵਾਧਾ ਕੀਤਾ ਹੈ। ਸਭ ਤੋਂ ਅਹਿਮ ਗੱਲ ਹੈ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਬੇਹੱਦ ਕਸੂਤਾ ਘਿਰਿਆ ਹੋਇਆ ਹੈ। ਇਸ ਦੇ ਬਾਵਜੂਦ ਪਾਰਟੀ ਦੀ ਵੋਟ 2014 ਦੇ ਮੁਕਾਬਲੇ 2019 ਵਿੱਚ ਵਧਣੀ ਸਪਸ਼ਟ ਕਰਦੀ ਹੈ ਕਿ ਬੇਅਦਬੀ ਮਾਮਲਾ ਅਕਾਲੀ ਦਲ ਨੂੰ ਜ਼ਿਆਦਾ ਖੋਰਾ ਨਹੀਂ ਲਾ ਸਕਿਆ। ਇਸ ਤੋਂ ਇਲਾਵਾ ਕਈ ਟਕਸਾਲੀ ਲੀਡਰ ਵੀ ਪਾਰਟੀ ਨੂੰ ਅਲਵਿਦਾ ਕਹਿ ਗਏ ਹਨ। ਇਸ ਦਾ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਹਾਸਲ ਅੰਕੜਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ 2014 ’ਚ ਪਟਿਆਲਾ ਤੋਂ 3,40,109, ਖਡੂਰ ਸਾਹਿਬ ਤੋਂ 4,67,332, ਜਲੰਧਰ ਤੋਂ 3,09,498, ਸ੍ਰੀ ਆਨੰਦਪੁਰ ਸਾਹਿਬ ਤੋਂ 3,47,394, ਲੁਧਿਆਣਾ ਤੋਂ 2,56,590, ਸ੍ਰੀ ਫਤਿਹਗੜ੍ਹ ਸਾਹਿਬ ਤੋਂ 3,12,815, ਫ਼ਰੀਦਕੋਟ ਤੋਂ 2,78,235, ਫ਼ਿਰੋਜ਼ਪੁਰ ਤੋਂ 4,87,932, ਬਠਿੰਡਾ ਤੋਂ 5,14,727 ਤੇ ਸੰਗਰੂਰ ਤੋਂ 3,21,516 ਵੋਟਾਂ ਹਾਸਲ ਕੀਤੀਆਂ ਸਨ। ਇਸ ਵਾਰ 2019 ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਪਟਿਆਲਾ ਤੋਂ 3,69,309, ਸੰਗਰੂਰ ਤੋਂ 2,63,429 ਬਠਿੰਡਾ ਤੋਂ 4,92,824, ਫ਼ਿਰੋਜ਼ਪੁਰ ਤੋਂ 6,33,427, ਫ਼ਰੀਦਕੋਟ ਤੋਂ 3,34,674, ਸ੍ਰੀ ਆਨੰਦਪੁਰ ਸਾਹਿਬ ਤੋਂ 3,81,161, ਖਡੂਰ ਸਾਹਿਬ ਤੋਂ 3,17,690, ਲੁਧਿਆਣਾ ਤੋਂ 2,99,435, ਜਲੰਧਰ ਤੋਂ 3,66,221 ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ 3,17,753 ਵੋਟਾਂ ਹਾਸਲ ਕੀਤੀਆਂ ਹਨ। ਇਸ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਵਿਚਲੇ ਆਧਾਰ ਨੂੰ ਕੋਈ ਫ਼ਰਕ ਨਹੀਂ ਪਿਆ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਦੀ ਬੇਰੁਖ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵੋਟਾਂ ਦੀ ਵੱਧ ਰਹੀ ਗਿਣਤੀ ਇਸ ਦੇ ਉਲਟ ਸੰਕੇਤ ਦੇ ਰਹੀ ਹੈ। ਦੂਜੇ ਪਾਸੇ ਇਨ੍ਹਾਂ 10 ਹਲਕਿਆਂ ਵਿੱਚ ਕਾਂਗਰਸ ਦੀ ਵੋਟ ਵਧੀ ਹੈ। 2014 ਵਿੱਚ ਕਾਂਗਰਸ ਦੀ ਵੋਟ 34,13,752 ਸੀ ਜਦੋਂਕਿ 2019 ਵਿੱਚ 43,29,135 ਵੋਟ ਮਿਲੀ ਹੈ, ਜੋ 2014 ਨਾਲੋਂ 9,15,383 ਵੋਟਾਂ ਵੱਧ ਹਨ।

ਟਾਪ ਹੈਡਲਾਈਨ

Barnala 'ਚ ਪਿਤਾ 'ਤੇ ਨਾਬਾਲਗ ਧੀ ਨਾਲ ਜਬਰ-ਜਨਾਹ ਦਾ ਆਰੋਪ , ਰਾਤ 2 ਵਜੇ ਰੋਣ ਦੀ ਆਵਾਜ਼ ਸੁਣ ਕੇ ਪਹੁੰਚੀ ਮਾਂ 
Barnala 'ਚ ਪਿਤਾ 'ਤੇ ਨਾਬਾਲਗ ਧੀ ਨਾਲ ਜਬਰ-ਜਨਾਹ ਦਾ ਆਰੋਪ , ਰਾਤ 2 ਵਜੇ ਰੋਣ ਦੀ ਆਵਾਜ਼ ਸੁਣ ਕੇ ਪਹੁੰਚੀ ਮਾਂ 
Holiday News : ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਲਕੇ ਹੋਵੇਗੀ ਸਥਾਨਕ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Holiday News : ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਲਕੇ ਹੋਵੇਗੀ ਸਥਾਨਕ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab Bandh: ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
CM ਭਗਵੰਤ ਮਾਨ ਖ਼ਿਲਾਫ਼ ਧੂਰੀ ਤੋਂ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ,ਪਾਰਟੀ ਜਲਦ ਕਰੇਗੀ ਫ਼ੈਸਲਾ, 3 ਸੀਟਾਂ ’ਤੇ ਚਰਚਾ
CM ਭਗਵੰਤ ਮਾਨ ਖ਼ਿਲਾਫ਼ ਧੂਰੀ ਤੋਂ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ,ਪਾਰਟੀ ਜਲਦ ਕਰੇਗੀ ਫ਼ੈਸਲਾ, 3 ਸੀਟਾਂ ’ਤੇ ਚਰਚਾ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget