ਪੜਚੋਲ ਕਰੋ

ਚੋਣ ਨਤੀਜੇ 2026

(Source: ECI/ABP News)

ਸ਼੍ਰੋਮਣੀ ਅਕਾਲੀ ਦਲ ਲਈ ਪਿੰਡਾਂ ਵਿੱਚ ਖ਼ਤਰੇ ਦੀ ਘੰਟੀ!

ਚੰਡੀਗੜ੍ਹ: ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਹਨ। ਬੇਸ਼ੱਕ ਇਨ੍ਹਾਂ ਚੋਣਾਂ ਵਿੱਚ ਆਮ ਤੌਰ 'ਤੇ ਸੱਤਾਧਿਰ ਨੂੰ ਹੀ ਬਹੁਮਤ ਹਾਸਲ ਹੁੰਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਤਰ੍ਹਾਂ ਨਾਲ ਸਫਾਇਆ ਹੀ ਹੋ ਜਾਣਾ, ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਵੱਡੀ ਗੱਲ ਇਹ ਹੈ ਕਿ ਪੇਂਡੂ ਖੇਤਰ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਹਨ ਤੇ ਇੱਥੋਂ ਦੇ ਵੋਟਰਾਂ ਨੇ ਪੰਥਕ ਕਹੀ ਜਾਣ ਵਾਲੀ ਪਾਰਟੀ ਨੂੰ ਨਾਕਾਰ ਦਿੱਤਾ ਹੈ।   ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਨਤੀਜਿਆਂ ਮੁਤਾਬਕ ਕਾਂਗਰਸ ਦੇ ਉਮੀਦਵਾਰਾਂ ਦੀ ਹੂੰਝਾਫੇਰ ਜਿੱਤ ਹੋਈ ਹੈ। ਸੂਬੇ ਦੀਆਂ ਸਾਰੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ’ਤੇ ਕਾਂਗਰਸ ਨੇ ਕਬਜ਼ਾ ਕੀਤਾ ਹੈ। ਇਸੇ ਤਰ੍ਹਾਂ 150 ਪੰਚਾਇਤ ਸਮਿਤੀਆਂ ਵਿੱਚੋਂ ਵੀ 145 ਤੋਂ ਵੱਧ ’ਤੇ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਪੰਚਾਇਤ ਸਮਿਤੀਆਂ ਵਿੱਚ ਸਿਰਫ ਮਜੀਠਾ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦੀ ਲਾਜ ਰੱਖੀ ਹੈ ਜਿੱਥੇ ਸਪੱਸ਼ਟ ਬਹੁਮਤ ਮਿਲਿਆ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਚੋਣਾਂ ਵਿੱਚ ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣ ਦਾ ਮੁੱਦਾ ਸਭ ਤੋਂ ਅਹਿਮ ਰਿਹਾ। ਇਹੀ ਕਾਰਨ ਹੈ ਕਿ ਪਿੰਡਾਂ ਵਿੱਚ ਲੋਕ ਵੋਟ ਪਾਉਣ ਨਿਕਲੇ ਹੀ ਨਹੀਂ। ਇਸ ਵਾਰ ਸਿਰਫ 58.10 ਫੀਸਦੀ ਵੋਟਿੰਗ ਹੀ ਹੋਈ। ਸਪਸ਼ਟ ਹੈ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਕੇਡਰ ਨੇ ਵੋਟਾਂ ਵਿੱਚ ਕੋਈ ਉਤਸ਼ਾਹ ਨਹੀਂ ਵਿਖਾਇਆ। ਇਸ ਲਈ ਪਿੰਡਾਂ ਵਿੱਚ ਅਕਾਲੀ ਦਲ ਦੇ ਪੈਰ ਉਖੜਦੇ ਨਜ਼ਰ ਆ ਰਹੇ ਹਨ। ਉਧਰ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਬੇਅਦਬੀ ਮਾਮਲੇ ਵਿੱਚ ਘਿਰਨ ਕਰਕੇ ਨੁਕਸਾਨ ਹੋਇਆ, ਉੱਥੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਕਲੇਸ਼ ਕਰਕੇ ਵੋਟਰਾਂ ਨੇ ਕੋਈ ਉਤਸ਼ਾਹ ਨਹੀਂ ਵਿਖਾਇਆ। ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਵਿਰੋਧੀ ਧਿਰ ਦੇ ਰੂਪ ਵਿੱਚ ਉੱਭਰੀ ਆਮ ਆਦਮੀ ਪਾਰਟੀ (ਆਪ) ਦੇ ਪੱਲੇ ਵੱਡੀ ਨਿਰਾਸ਼ਾ ਪਈ। ਇਸ ਪਾਰਟੀ ਦਾ ਕੁਝ ਕੁ ਸਮਿਤੀਆਂ ’ਤੇ ਮਹਿਜ਼ ਖਾਤਾ ਹੀ ਖੁੱਲ੍ਹ ਸਕਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਜੱਦੀ ਗੜ੍ਹ ਨੂੰ ਨਹੀਂ ਬਚਾ ਸਕੇ। ਮੁਕਸਤਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਤੇ ਮਾਨਸਾ ਵਿੱਚ ਵੀ ਕਾਂਗਰਸ ਦੀ ਫਤਿਹ ਅਕਾਲੀ ਦਲ ਲਈ ਵੱਡਾ ਝਟਕਾ ਹੈ। ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਨੇ ਅਕਾਲੀ ਵਰਕਾਰਾਂ ਦਾ ਮਨੋਬਲ ਚੁੱਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ ਤੇ ਖੁਦ ਚੋਣਾਂ ਵਾਲੇ ਦਿਨ ਮੈਦਾਨ ਵਿੱਚ ਨਿੱਤਰੇ ਸਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 

Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ

Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ

ਅੰਮ੍ਰਿਤਸਰ ਦੇ ਹੋਟਲ 'ਚ ਨਾਬਾਲਗ ਨਾਲ ਕੀਤਾ ਬਲਾਤਕਾਰ, ਗੁਆਂਢੀਆਂ ਨੇ ਅਪਰਾਧ ਨੂੰ ਦਿੱਤਾ ਅੰਜਾਮ; ਮੱਚੀ ਹਾਹਾਕਾਰ

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ
Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 
ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend

ਅਧਿਆਪਕ ਤੋਂ ਤੰਗ ਆ ਕੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਨਹਿਰ 'ਚ ਛਾਲ ਮਾਰ ਕੇ ਗਵਾਈ ਜਾਨ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Bikram Majithia ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ ,ਵਿਦੇਸ਼ੀ ਨੰਬਰ ਤੋਂ ਆਇਆ ਫ਼ੋਨ ,ਕਿਹਾ - 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
Bikram Majithia ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ ,ਵਿਦੇਸ਼ੀ ਨੰਬਰ ਤੋਂ ਆਇਆ ਫ਼ੋਨ ,ਕਿਹਾ - 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
Car ਦਾ AC ਚਲਾਉਂਦੇ ਸਮੇਂ ਤੁਸੀਂ ਕਰ ਰਹੇ ਹੋ ਇਹ 5 ਗਲਤੀਆਂ ? ਖ਼ਰਚ ਹੋ ਸਕਦਾ ਹੈ ਦੁੱਗਣਾ ! ਜਾਣੋ ਸਹੀ ਤਰੀਕਾ

Embed widget