ਪੜਚੋਲ ਕਰੋ

ਅਕਾਲੀ ਦਲ ਨੇ ਸੋਨੇ ਦੀਆਂ ਥੈਲੀਆਂ 'ਚ ਰੇਤ ਵੇਚ ਕੇ ਕੀਤਾ ਅਨੋਖਾ ਪ੍ਰਦਰਸ਼ਨ , ਰੇਤੇ ਦੇ ਰੇਟ ਅਸਮਾਨੇ ਚੜਨ 'ਤੇ AAP ਸਰਕਾਰ ਨੂੰ ਘੇਰਿਆ

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਅਕਾਲੀ ਆਗੂਆਂ- ਵਰਕਰਾਂ ਨੇ ਰੇਤਾ ਅਤੇ ਬਿਲਡਿੰਗ ਮਟੀਰੀਅਲ ਯੂਨੀਅਨਾਂ ਦੇ ਨਾਲ ਸੋਨੇ ਦੀਆਂ ਥੈਲੀਆ ’ਚ ਰੇਤ ਵੇਚ ਕੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। 

ਅੰਮ੍ਰਿਤਸਰ : ਪੰਜਾਬ ’ਚ ਰੇਤਾਂ ਦੇ ਅਸਮਾਨ ਛੂਹ ਰਹੀਆਂ ਕੀਮਤਾਂ ਦੇ ਵਿਰੋਧ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਅਕਾਲੀ ਆਗੂਆਂ- ਵਰਕਰਾਂ ਨੇ ਰੇਤਾ ਅਤੇ ਬਿਲਡਿੰਗ ਮਟੀਰੀਅਲ ਯੂਨੀਅਨਾਂ ਦੇ ਨਾਲ ਸੋਨੇ ਦੀਆਂ ਥੈਲੀਆ ’ਚ ਰੇਤ ਵੇਚ ਕੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। 
 
ਇਸ ਮੌਕੇ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ’ਚ ‘ਆਪ’ ਸਰਕਾਰ ਦੀ ਨਾਲਾਇਕੀ ਕਾਰਨ ਸੋਨੇ ਭਾਅ ਰੇਤ ਵਿਕਣ ਲੱਗ ਪਈ ਹੈ। ਕੀ ਸਰਕਾਰ ਸੁੱਤੀ ਹੋਈ ਹੈ ਜਾਂ ਫਿਰ ‘ਆਪ’ ਹੱਥ ਭਾਰੀ ਬਹੱਮਤ ਨਾਲ ਸੂਬੇ ਦੀ ਵਾਗਡੋਰ ਸੋਂਪਣ ਦਾ ਪੰਜਾਬੀਆਂ ਨੂੰ ਇਨਾਮ ਦਿਤਾ ਜਾ ਰਿਹਾ ਹੈ। 

ਗਿੱਲ ਨੇ ਕਿਹਾ ਕਿ ਰੇਤਾ ਮਹਿੰਗੀ ਹੋਣ ਕਾਰਨ ਵੱਡੀ ਗਿਣਤੀ ’ਚ ਲੋਕਾਂ ਦੇ ਕਾਰੋਬਾਰ ਬੰਦ ਹੋ ਚੁੱਕੇ ਹਨ, ਕਿਉਂਕਿ ਇਕ ਘਰ ਬਣਨ ਨਾਲ ਮਿਸਤਰੀ, ਮਜਦੂਰਾਂ, ਪਲੰਬਰਾਂ, ਲੱਕੜ ਦਾ ਕਾਰੋਬਾਰ ਕਰਨ ਵਾਲਿਆਂ, ਇੱਟਾਂ, ਸੀਮੈਂਟ, ਰੇਤਾ ਤੇ ਬਜਰੀ ਦੀ ਵਿਕਰੀ ਕਰਨ ਵਾਲਿਆਂ ਸਮੇਤ ਅਣਗਿਣਤ ਲੋਕਾਂ ਦੇ ਘਰਾਂ ਦੀ ਰੋਜੀ ਰੋਟੀ ਚੱਲਦੀ ਹੈ। 
 
ਗਿੱਲ ਨੇ ਕਿਹਾ ਕਿ ਰੇਤਾਂ ਦਾ ਕਾਰੋਬਾਰ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ ਕਿਸ਼ਤਾਂ ’ਤੇ ਟਿੱਪਰ, ਟਰੱਕ, ਛੋਟੀਆਂ ਗੱਡੀਆ ਅਤੇ ਟਰੈਕਟਰ ਟਰਾਲੀਆ ਖਰੀਦੇ ਹੋਏ ਹਨ, ਜਿੰਨਾ ਲਈ ਉਕਤ ਵਾਹਨਾਂ ਦੀਆਂ ਕਿਸ਼ਤਾਂ ਭਰਨੀਆ ਔਖੀਆਂ ਹੋ ਗਈਆਂ ਹਨ। ਲੋਕਾਂ ਨੂੰ ਅਜਿਹੇ ਬਦਲਾਅ ਦੀ ਬਿਲਕੁਲ ਲੋੜ ਨਹੀਂ, ਜਿਸ ਵਿਚ ਉਹ 2 ਵੇਲੇ ਦੀ ਰੋਟੀ ਖਾਣ ਤੋਂ ਵੀ ਤੰਗ ਹੋ ਜਾਣ। 

ਤਲਬੀਰ ਸਿੰਘ ਗਿੱਲ ਨੇ ਐਲਾਨ ਕਰਦਿਆਂ ਆਖਿਆ ਕਿ ਜੇਕਰ ਸਰਕਾਰ ਨੇ ਜਲਦ ਰੇਤਾ ਸਸਤੀ ਨਾ ਕੀਤੀ ਤਾਂ ਗੁਰੂ ਨਗਰੀ ਦੇ ਸਾਰੇ ਰੇਤਾ ਬਜਰੀ ਵਿਕਰੇਤਾ ਨੂੰ ਨਾਲ ਲੈ ਕੇ ਉਨ੍ਹਾਂ ਦੇ ਟਰੱਕਾਂ, ਟਿੱਪਰਾਂ, ਟਰੈਕਟਰ ਟਰਾਲੀਆਂ ਨਾਲ ਅੰਮ੍ਰਿਤਸਰ ਜਲੰਧਰ ਜੀ. ਟੀ.ਰੋਡ ’ਤੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ ਜਾਵੇਗਾ। ਇਹ ਰੋਸ ਧਰਨਾ ਫਿਰ ਉਦੋਂ ਖਤਮ ਕਰਾਂਗੇ, ਜਦੋਂ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਕੇ ਰੇਤਾ ਸਸਤੀ ਕਰੇਗੀ।
 
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਆਪ ਦੀ ਸਿੱਖਿਆ ਨੀਤੀ ! 12ਵੀਂ ਦੇ ਪੇਪਰ 'ਚ ਪੁੱਛੇ ਪਾਰਟੀ ਨਾਲ ਜੁੜੇ ਸਵਾਲ, BJP ਨੇ ਲਾਏ ਇਲਜ਼ਾਮ, ਕਿਹਾ-ਸਿੱਖਿਆ ਪ੍ਰਣਾਲੀ ਦੀ ਕੀਤੀ ਦੁਰਵਰਤੋਂ

Farmer Protest: ਚੰਡੀਗੜ੍ਹ ਨਹੀਂ ਆਉਣ ਦਿੱਤੇ ਤਾਂ ਕਿਸਾਨਾਂ ਨੇ ਘਰਾਂ 'ਚ ਹੀ ਘੇਰੇ ਵਿਧਾਇਕ ਤੇ ਮੰਤਰੀ, ਪੁਲਿਸ ਬਲ ਤੈਨਾਤ, SKM ਨੇ ਕਰ ਦਿੱਤਾ ਵੱਡਾ ਐਲਾਨ

IPL 2025: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਸਟਾਰ ਖਿਡਾਰੀ ਨੇ IPL ਤੋਂ ਵਾਪਸ ਲਿਆ ਨਾਮ; ਜਾਣੋ ਵਜ੍ਹਾ

ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਦੋ ਮੰਜਿਲਾ ਇਮਾਰਤ ਡਿੱਗੀ, 1 ਦੀ ਦਰਦਨਾਕ ਮੌਤ, 11 ਘੰਟੇ ਚੱਲਿਆ ਰੈਸਕਿਉ ਆਪਰੇਸ਼ਨ|| ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਮਜੀਠੀਆ ਨਾਲ ਡਟਿਆ ਯੂਥ ਅਕਾਲੀ ਦਲ|SGPC|AMRITSARਬਗਾਵਤ ਮਗਰੋਂ ਭੂੰਦੜ ਵੱਲੋਂ ਸਖਤ ਐਕਸ਼ਨ, ਮਜੀਠੀਆ ਖਿਲਾਫ ਹੋਏਗੀ ਕਾਰਵਾਈਨਿਹੰਗ ਸਿੰਘਾਂ ਵੱਲੋਂ ਵੱਡਾ ਐਲਾਨ, ਨਹੀਂ ਹੋਣ ਦਿਆਂਗੇ ਨਵੇਂ ਜਥੇਦਾਰ ਦੀ ਤਾਜਪੋਸ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਆਪ ਦੀ ਸਿੱਖਿਆ ਨੀਤੀ ! 12ਵੀਂ ਦੇ ਪੇਪਰ 'ਚ ਪੁੱਛੇ ਪਾਰਟੀ ਨਾਲ ਜੁੜੇ ਸਵਾਲ, BJP ਨੇ ਲਾਏ ਇਲਜ਼ਾਮ, ਕਿਹਾ-ਸਿੱਖਿਆ ਪ੍ਰਣਾਲੀ ਦੀ ਕੀਤੀ ਦੁਰਵਰਤੋਂ
Punjab News: ਆਪ ਦੀ ਸਿੱਖਿਆ ਨੀਤੀ ! 12ਵੀਂ ਦੇ ਪੇਪਰ 'ਚ ਪੁੱਛੇ ਪਾਰਟੀ ਨਾਲ ਜੁੜੇ ਸਵਾਲ, BJP ਨੇ ਲਾਏ ਇਲਜ਼ਾਮ, ਕਿਹਾ-ਸਿੱਖਿਆ ਪ੍ਰਣਾਲੀ ਦੀ ਕੀਤੀ ਦੁਰਵਰਤੋਂ
Farmer Protest: ਚੰਡੀਗੜ੍ਹ ਨਹੀਂ ਆਉਣ ਦਿੱਤੇ ਤਾਂ ਕਿਸਾਨਾਂ ਨੇ ਘਰਾਂ 'ਚ ਹੀ ਘੇਰੇ ਵਿਧਾਇਕ ਤੇ ਮੰਤਰੀ, ਪੁਲਿਸ ਬਲ ਤੈਨਾਤ, SKM ਨੇ ਕਰ ਦਿੱਤਾ ਵੱਡਾ ਐਲਾਨ
Farmer Protest: ਚੰਡੀਗੜ੍ਹ ਨਹੀਂ ਆਉਣ ਦਿੱਤੇ ਤਾਂ ਕਿਸਾਨਾਂ ਨੇ ਘਰਾਂ 'ਚ ਹੀ ਘੇਰੇ ਵਿਧਾਇਕ ਤੇ ਮੰਤਰੀ, ਪੁਲਿਸ ਬਲ ਤੈਨਾਤ, SKM ਨੇ ਕਰ ਦਿੱਤਾ ਵੱਡਾ ਐਲਾਨ
IPL 2025: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਸਟਾਰ ਖਿਡਾਰੀ ਨੇ IPL ਤੋਂ ਵਾਪਸ ਲਿਆ ਨਾਮ; ਜਾਣੋ ਵਜ੍ਹਾ
IPL 2025: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਸਟਾਰ ਖਿਡਾਰੀ ਨੇ IPL ਤੋਂ ਵਾਪਸ ਲਿਆ ਨਾਮ; ਜਾਣੋ ਵਜ੍ਹਾ
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ
ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ

Giani Harpreet Singh: ਰਾਤੋ-ਰਾਤ  ਕਰਵਾਈ ਨਵੇਂ ਜਥੇਦਾਰ ਦੀ ਤਾਜਪੋਸ਼ੀ, ਸ਼੍ਰੋਮਣੀ ਕਮੇਟੀ ਫਿਰ ਕਸੂਤੀ ਘਿਰੀ

Shiromani Akali Dal: ਬਾਦਲ ਧੜੇ ਖਿਲਾਫ ਡਟ ਗਏ ਅਕਾਲੀ ਲੀਡਰ, ਬੋਲੇ...ਸਾਜ਼ਿਸ਼ੀ ਟੋਲੇ ਦੇ ਚਿਹਰੇ ਨੰਗੇ ਹੋਏ

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ, ਨਿਹੰਗ ਜੱਥੇਬੰਦੀਆਂ ਵੱਲੋਂ ਵਿਰੋਧ, ਦੱਸਿਆ- 'ਮਰਿਆਦਾ ਦੀ ਘੋਰ ਉਲੰਘਣਾ'

Embed widget