ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਗਾਤਾਰ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਵਲੋਂ ਦਿੱਲੀ ਦੀ ਹੱਦ ‘ਤੇ ਮੋਰਚਾ ਜਾਰੀ ਹੈ। ਲਗਾਤਾਰ ਪੰਜਾਬ ਭਰ ਤੋਂ ਨੌਜਵਾਨ ਕਿਸਾਨ ਅਤੇ ਔਰਤਾਂ ਇਸ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ। ਇਸ ਕਿਸਾਨੀ ਸੰਘਰਸ਼ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਸੰਘਰਸ਼ ਕਰਨ ਦਾ ਜ਼ਜਬਾ ਵੀ ਦਿੱਤਾ। ਇਸ ਜਜ਼ਬੇ ਦੇ ਚੱਲਦਿਆਂ ਇੱਕ 60 ਸਾਲਾ ਬਜ਼ੁਰਗ ਦਿੱਲੀ ਨੂੰ ਪੈਦਲ ਚਾਲੇ ਪੇਾ ਦਿੱਤੇ।

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦਾ ਰਹਿਣ ਵਾਲਾ ਜੋਗਿੰਦਰ ਸਿੰਘ ਆਪਣੇ ਘਰ ਤੋਂ ਅਰਦਾਸ ਕਰਕੇ ਹੱਥ ਵਿੱਚ ਕਿਸਾਨ ਯੂਨੀਅਨ ਦਾ ਝੰਡਾ ਫ਼ੜ ਕੇ ਦਿੱਲੀ ਨੂੰ ਪੈਦਲ ਹੀ ਤੁਰ ਪਿਆ। ਪਿੰਡ ਬਰਨਾਲਾ ਵਿਖੇ ਪਹੁੰਚੇ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਚਾਰ ਵਜੇ ਉਹ ਆਪਣੇ ਪਿੰਡ ਚਕਰ ਤੋਂ ਮੋਗਾ-ਬਰਨਾਲਾ ਮਾਰਗ ਰਾਹੀਂ ਹੁੰਦੇ ਹੋਏ ਦਿੱਲੀ ਨੂੰ ਜਾ ਰਿਹਾ ਹੈ।



ਉਸ ਨੇ ਅੱਗ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਰਾਹੀਂ ਸਰਕਾਰ ਅਤੇ ਕਾਰਪੋਰੇਟਾਂ ਦੀ ਅੱਖ ਸਾਡੀਆਂ ਜ਼ਮੀਨਾਂ ’ਤੇ ਹੈ। ਜਿਸਨੂੰ ਰੋਕਣ ਲਈ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਦਿੱਲੀ ਦੀ ਹੱਦ ’ਤੇ ਸੰਘਰਸ਼ ਕਰ ਰਹੇ ਹਨ। ਜਿਸ ਵਿੱਚ ਸ਼ਾਮਲ ਹੋਣ ਲਈ ਉਹ ਤੁਰ ਕੇ ਹੀ ਜਾ ਰਿਹਾ ਹੈ।

ਜੋਗਿੰਦਰ ਨੇ ਦੱਸਿਆ ਕਿ ਪੈਦਲ ਜਾਣ ਦਾ ਉਸ ਦਾ ਮੁੱਖ ਮਕਸਦ ਇਹੀ ਹੈ ਕਿ ਸਾਨੂੰ ਦਿੱਲੀ ਜਾਣ ਤੋਂ ਰੋਕਣ ਦੇ ਸਰਕਾਰ ਲੱਖ ਯਤਨ ਕਰ ਲਵੇ, ਪਰ ਅਸੀਂ ਖੇਤਾਂ ਰਾਹੀਂ ਵੀ ਦਿੱਲੀ ਪਹੁੰਚ ਜਾਵਾਂਗੇ। ਇਸ ਦੇ ਨਾਲ ਹੀ ਉਸ ਨੇ ਅੱਗੇ ਕਿਹਾ ਕਿ ਜ਼ਮੀਨ ਸਾਡੀ ਮਾਂ ਹੈ, ਜਿਸ ਨੂੰ ਬਚਾਉਣ ਲਈ ਅਸੀਂ ਹਰ ਲੜਾਈ ਲੜਨ ਲਈ ਤਿਆਰ ਹਾਂ। ਭਾਵੇਂ ਕੜਾਕੇ ਦੀ ਠੰਡ ਪੈ ਰਹੀ ਹੈ, ਪਰ ਸਾਡਾ ਸਿੱਖੀ ਦਾ ਇਤਿਹਾਸ ਸਾਨੂੰ ਅਜਿਹੇ ਹਾਲਾਤਾਂ ਨਾਲ ਜੂਝਣ ਦੀ ਪ੍ਰੇਰਨਾ ਦਿੰਦਾ ਰਿਹਾ ਹੈ।

ਐਲਪੀਜੀ ਸਿਲੰਡਰ ਦੀ ਕੀਮਤ ਵਿਚ ਵਾਧਾ ਦੇਖ ਰਾਹੁਲ ਗਾਂਧੀ ਨੇ ਸਰਕਾਰ ਨੂੰ ਪਾਇਆ ਘੇਰਾ, ਇਹ ਸ਼ਬਦ ਕਹਿ ਕੀਤਾ ਵਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904