Punjab News: ਵਿਦੇਸ਼ ਜਾਣ ਦੇ ਨਾਂਅ 'ਤੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਇਆ ਪੰਜਾਬੀ ਨੌਜਵਾਨ, ਏਜੰਟ ਵੱਲੋਂ ਕੀਤੀ ਗਈ ਧੋਖਾਧੜੀ, ਹੁਣ ਜਾਨੋਂ ਮਾਰਨ ਦੀਆਂ ਧਮਕੀਆਂ
human trafficking case: ਬਹੁਤ ਸਾਰੇ ਨੌਜਵਾਨ ਜੋ ਕਿ ਵਿਦੇਸ਼ਾਂ ਦੇ ਵਿੱਕ ਕੰਮ ਕਰਕੇ ਆਪਣੇ ਪਰਿਵਾਰ ਦੀ ਗਰੀਬੀ ਚੁੱਕਣ ਦੇ ਸੁਫਨੇ ਦੇਖਦੇ ਹਨ। ਕੁੱਝ ਨੌਜਵਾਨ ਇਸ ਵਿੱਚ ਸਫਲ ਹੋ ਜਾਂਦੇ ਹਨ ਅਤੇ ਕੁੱਝ ਨੌਜਵਾਨ ਖਤਰਨਾਕ ਏਜੰਟਾਂ ਦੇ ਹੱਥੀਂ ਚੜ੍ਹ
Punjab News: ਬਹੁਤ ਸਾਰੇ ਨੌਜਵਾਨ ਜੋ ਕਿ ਵਿਦੇਸ਼ਾਂ ਦੇ ਵਿੱਕ ਕੰਮ ਕਰਕੇ ਆਪਣੇ ਪਰਿਵਾਰ ਦੀ ਗਰੀਬੀ ਚੁੱਕਣ ਦੇ ਸੁਫਨੇ ਦੇਖਦੇ ਹਨ। ਕੁੱਝ ਨੌਜਵਾਨ ਇਸ ਵਿੱਚ ਸਫਲ ਹੋ ਜਾਂਦੇ ਹਨ ਅਤੇ ਕੁੱਝ ਨੌਜਵਾਨ ਖਤਰਨਾਕ ਏਜੰਟਾਂ ਦੇ ਹੱਥੀਂ ਚੜ੍ਹ ਜਾਂਦੇ ਹਨ। ਅਜਿਹਾ ਹੀ ਇੱਕ ਨਵਾਂ ਮਾਮਲਾ ਸਮਰਾਲਾ ਹਲਕੇ ਦੇ ਪਿੰਡ ਸਲੌਦੀ ਤੋਂ ਆਇਆ ਹੈ, ਜਿੱਥੇ ਦਾ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਆਪਣੇ ਘਰ ਦੇ ਹਲਾਤ ਸਹੀ ਕਰਨ ਦੇ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਚਮਕੀਲਾ ਸਿੰਘ ਨਾਂਅ ਦੇ ਨੌਜਵਾਨ ਨੇ 80 ਹਜ਼ਾਰ ਵਿਆਜ ਉੱਤੇ ਲੈ ਸਮਰਾਲਾ ਦੇ ਇੱਕ ਏਜੰਟ ਨੂੰ ਵਿਦੇਸ਼ ਵਿੱਚ 6 ਮਹੀਨੇ ਦੇ ਵਰਕ ਪਰਮਿਟ ਦੇ ਲਈ ਪੈਸੇ ਦਿੱਤੇ। ਹੋਰ ਪੈਸੇ ਦੀ ਡਿਮਾਂਡ 'ਤੇ ਨੌਜਵਾਨ ਦਾ ਮੋਟਰਸਾਈਕਲ ਵੀ ਏਜੰਟ ਨੇ ਆਪਣੇ ਕੋਲ ਰੱਖ ਲਿਆ ਸੀ। ਵਿਦੇਸ਼ ਜ਼ਰੂਰ ਭੇਜਿਆ ਗਿਆ ਪਰ ਇਹ ਨੌਜਵਾਨ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਗਿਆ।
ਦੁਬਈ ਭੇਜਣ ਦੀ ਥਾਂ ਨੌਜਵਾਨ ਹੋਇਆ ਮਨੁੱਖੀ ਤਸਕਰੀ ਦਾ ਸ਼ਿਕਾਰ
ਪੀੜਤ ਚਮਕੀਲਾ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਕਥਿਤ ਏਜੰਟ ਦਿਲਪ੍ਰੀਤ ਸਿੰਘ ਉਰਫ ਦੀਪ ਵਾਸੀ ਸਮਰਾਲਾ ਉਨਾਂ ਦੇ ਪਿੰਡ ਵਿੱਚ ਵਿਆਹਿਆ ਹੋਇਆ ਹੈ, ਜਿਸ ਕਾਰਨ ਉਸਦੇ ਨਾਲ ਉਨਾਂ ਦੀ ਜਾਣ ਪਹਿਚਾਣ ਹੋ ਗਈ । ਦਿਲਪ੍ਰੀਤ ਸਿੰਘ ੳਰਫ ਦੀਪ ਨੇ ਚਮਕੀਲਾ ਸਿੰਘ ਨੂੰ ਦੱਸਿਆ ਕਿ ਉਹ ਉਸ ਨੂੰ 80 ਹਜ਼ਾਰ ਰੁਪਏ ਦੇ ਵਿੱਚ ਦੁਬਈ ਦੋ ਸਾਲਾਂ ਦੇ ਵਰਕ ਵੀਜ਼ੇ ਉੱਤੇ ਭੇਜਵਾ ਦੇਵੇਗਾ। ਕਿਸੇ ਤਰ੍ਹਾਂ ਪੈਸਿਆਂ ਦਾ ਜੁਗਾੜ ਕਰਕੇ ਪੀੜਤ ਚਮਕੀਲਾ ਨੇ ਏਜੰਟ ਦਿਲਪ੍ਰੀਤ ਨੂੰ ਪੈਸੇ ਦਿੱਤੇ। ਪਰ ਉਸਨੂੰ 2 ਮਹੀਨੇ ਦੇ ਟੂਰਿਸਟ ਵੀਜੇ 'ਤੇ ਭੇਜਿਆ ਗਿਆ। ਜਦੋਂ ਚਮਕੀਲਾ ਸਿੰਘ ਦੁਬਈ ਪਹੁੰਚਿਆ ਤਾਂ ਉਸ ਨਾਲ ਮਨੁੱਖੀ ਤਸ਼ੱਦਦ ਸ਼ੁਰੂ ਹੋ ਗਿਆ | ਅਨਪੜ ਹੋਣ ਕਾਰਨ ਚਮਕੀਲਾ ਸਿੰਘ ਨੂੰ ਦੁਬਈ ਜਾ ਕੇ ਪਤਾ ਲਗਿਆ ਕਿ ਉਸਦਾ ਟੂਰਿਸਤ ਵੀਜ਼ਾ 2 ਮਹੀਨੇ ਦਾ ਹੈ।
15 ਦਿਨ ਇਕ ਬਾਥਰੂਮ 'ਚ ਪੀੜਤ ਨੂੰ ਰੱਖਿਆ ਬੰਦ
ਜਦੋਂ ਉਸਨੇ ਦਿਲਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਦਿਲਪ੍ਰੀਤ ਸਿੰਘ ਨੇ ਵਿਦੇਸ਼ ਰਹਿੰਦੇ ਭਰਾ ਨੇ ਉਸਦੀ ਕੁੱਟਮਾਰ ਕਰਕੇ ਤਸੀਹੇ ਦਿੱਤੇ ਅਤੇ ਉਸਨੂੰ 15 ਦਿਨ ਇਕ ਬਾਥਰੂਮ ਵਿਚ ਬੰਦ ਕਰਕੇ ਰੱਖਿਆ। ਉਸਤੋਂ ਬਾਅਦ ਉਸਨੂੰ ਘਰ ਭੇਜਣ ਦੇ ਵੀ ਪੈਸਿਆਂ ਦੀ ਮੰਗ ਕੀਤੀ ਉਸ ਥਾਂ ਤੋਂ ਕਿਸੇ ਹੋਰ ਦੀ ਮਦਦ ਨਾਲ ਬਚ ਕੇ ਉਹ ਲੇਬਰ ਕੋਰਟ ਪਹੁੰਚਿਆ, ਜਿਥੇ ਲੇਬਰ ਕੋਰਟ ਉਸਨੂੰ ਆਊਟ ਪਾਸ 'ਤੇ ਭਾਰਤ ਆਪਣੇ ਘਰ ਭੇਜਿਆ ।
ਵਾਪਸ ਘਰ ਆਉਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ
ਘਰ ਆਉਣ ਤੋਂ ਬਾਅਦ ਚਮਕੀਲੇ ਨੇ ਦਿਲਪ੍ਰੀਤ ਸਿੰਘ ਉਸ ਨਾਲ ਕੀਤੀ ਗਈ ਠੱਗੀ ਪੈਸੇ ਅਤੇ ਮੋਟਰ ਸਾਈਕਲ ਵਾਪਸੀ ਦੀ ਮੰਗ ਕੀਤੀ, ਪਰੰਤੂ ਦਿਲਪ੍ਰੀਤ ਸਿੰਘ ਨੇ ਉਸਨੂੰ ਪੈਸੇ ਵਾਪਸ ਕਰਨੇ ਤਾਂ ਦੂਰ ਦੀ ਗੱਲ, ਸਗੋਂ ਉਸਨੂੰ ਵਿਦੇਸ਼ੋ ਜਾਨੋਂ ਮਾਰਨ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ । ਸਹਿਮੇ ਹੋਏ ਚਮਕੀਲਾ ਸਿੰਘ ਅਤੇ ਉਸਦੀ ਪਤਨੀ ਨੇ ਇਸ ਮਾਮਲੇ ਦੀ ਦਰਖਾਸਤ ਐਸ.ਐਸ.ਪੀ. ਅਵਨੀਤ ਕੌਂਡਲ ਨੂੰ ਲਿਖਤੀ ਤੌਰ ਤੇ ਦਿੱਤੀ, ਜਿਸਤੋਂ ਬਾਅਦ ਕਾਰਵਾਈ ਕਰਦੇ ਹੋਏ ਸਮਰਾਲਾ ਪੁਲਿਸ ਦਿਲਪ੍ਰੀਤ ਸਿੰਘ ਤੇ ਧੋਖਾਧੜੀ ਅਤੇ ਇਮੀਗਰੇਸ਼ਨ ਐਕਟ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ।
ਵੱਡੇ ਅਫਸਰਾਂ ਦੇ ਨਾਂਅ 'ਤੇ ਡਰਾਇਆ ਜਾ ਰਿਹਾ
ਮਾਮਲਾ ਦਰਜ ਤੋਂ ਬਾਅਦ ਦਿਲਪ੍ਰੀਤ ਸਿੰਘ ਖਾਸਮਖਾਸ ਰਿਸ਼ਤੇਦਾਰ ਵਲੋਂ ਚਮਕੀਲਾ ਅਤੇ ਉਸਦੀ ਪਤਨੀ ਨੂੰ ਫੋਨ ਤੇ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਤੁਸੀਂ ਆਪਣਾ ਕੇਸ ਵਾਪਸ ਲਓ ਨਹੀਂ ਤਾਂ ਸਾਡੇ ਖਾਸਮਖਾਸ ਪੁਲਿਸ ਦੇ ਵੱਡੇ ਅਫਸਰ, ਜਿਨ੍ਹਾਂ ਰਾਹੀਂ ਤੁਹਾਡਾ ਨੁਕਸਾਨ ਕਰਵਾ ਦੇਵਾਂਗੇ । ਚਮਕੀਲੇ ਨੇ ਹੋਰ ਦਸਿਆ ਕਿ ਉਸਨੂੰ ਦੁਬਈ ਵਿਚ ਐਨੇ ਤਸੀਹੇ ਦਿੱਤੇ ਗਏ ਅਤੇ ਉਸਦੀ ਬਾਂਹ ਦਾ ਨੁਕਸਾਨ ਵੀ ਹੋ ਗਿਆ।
ਏਜੰਟ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ
ਚਮਕੀਲੇ ਦੀ ਪਤਨੀ ਮਨਪ੍ਰੀਤ ਕੌਰ ਨੇ ਦਸਿਆ ਕਿ ਦਿਲਪ੍ਰੀਤ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਜੋ ਕਿ ਸਾਡੇ ਲਈ ਬਹੁਤ ਵੱਡਾ ਖਤਰਾ ਸਾਬਿਤ ਹੋ ਸਕਦਾ ਹੈ। ਉਹ ਕਿਸੇ ਵੀ ਤਰ੍ਹਾਂ ਦੀ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ। ਉਨ੍ਹਾਂ ਨੇ ਧਮਕੀਆਂ ਵਾਲੀਆਂ ਰਿਕਾਰਡਿੰਗਾਂ ਵੀ ਪੇਸ਼ ਕੀਤੀਆਂ। ਪਰ ਅਜੇ ਤੱਕ ਦਿਲਪ੍ਰੀਤ ਦਾ ਕੁੱਝ ਅਤਾ-ਪਤਾ ਨਹੀਂ ਹੈ।
ਸੀਐੱਮ ਮਾਨ ਤੇ ਪ੍ਰਸ਼ਾਸ਼ਨ ਨੂੰ ਖਾਸ ਬੇਨਤੀ
ਉਨ੍ਹਾਂ ਪ੍ਰਸ਼ਾਸ਼ਨ ਅਤੇ ਸੂਬੇ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਅਜਿਹੇ ਨੌਸਰਬਾਜਾਂ ਏਜੰਟਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਸਾਡੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ।
ਇਮੀਗ੍ਰੇਸ਼ਨ ਐਕਟ ਦੇ ਅਧੀਨ ਪਰਚਾ ਦਰਜ
ਉੱਥੇ ਹੀ ਥਾਣਾ ਮੁਖੀ ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਚਮਕੀਲੇ ਦੀ ਘਰਵਾਲੀ ਨੇ ਇਕ ਦਰਖ਼ਾਸਤ ਐਸ ਐਸ ਪੀ ਮੈਡਮ ਨੂੰ ਦਿੱਤੀ ਦੀ ਜਿਸ ਦੀ ਪੜ੍ਹਤਾਲ ਤੋਂ ਬਾਅਦ ਮਾਮਲਾ ਦਰਜ਼ ਕੀਤਾ ਸੀ। ਉਹਨਾਂ ਦੱਸਿਆ ਕਿ ਦਿਲਪ੍ਰੀਤ ਜੋ ਏਜੰਟੀ ਦਾ ਕੰਮ ਕਰਦਾ ਹੈ ਉਸਨੇ ਚਮਕੀਲੇ ਨੂੰ ਬਾਹਰ ਭੇਜਣ ਲਈ ਵਰਕ ਪਰਮਿਟ 'ਤੇ ਪੈਸੇ ਲਿਤੇ ਸਨ ਪਰੰਤੂ ਉਸਨੇ ਟੂਰਿਸਟ ਵੀਜ਼ੇ 'ਤੇ ਬਾਹਰ ਭੇਜ ਦਿੱਤਾ ਅਤੇ ਉਸ ਨੂੰ ਛੇ ਮਹੀਨੇ ਕੰਮ ਕਰਾਉਣ ਦੇ ਬਦਲੇ ਕੋਈ ਪੈਸਾ ਤਨਖਾਹ ਨਹੀਂ ਦਿੱਤੀ। ਕਾਫੀ ਜਦੋ ਜ਼ਹਿਦ ਤੋਂ ਬਾਅਦ ਜਗਰਾਉਂ ਦੀ ਇੱਕ ਹੇਲਪਿੰਗ ਸੁਸਾਇਟੀ ਵੱਲੋਂ ਪੀੜਤ ਪਰਿਵਾਰ ਦੀ ਮਦਦ ਕੀਤੀ ਗਈ। ਇਸ ਤਰ੍ਹਾਂ ਚਮਕੀਲਾ ਸਿੰਘ ਦੁਬਈ ਤੋਂ ਵਾਪਸ ਆਪਣੇ ਦੇਸ਼ ਆ ਸਕਿਆ। ਥਾਣਾ ਮੁਖੀ ਨੇ ਦੱਸਿਆ ਕਿ ਥਰੈਟ ਕਾਲ ਦਾ ਵੀ ਪਰਚਾ ਦਰਜ ਕੀਤਾ ਗਿਆ ਹੈ। ਅੰਡਰ ਸੈਕਸ਼ਨ ,406,420,504, 506, 24 ਇਮੀਗ੍ਰੇਸ਼ਨ ਐਕਟ ਦੇ ਅਧੀਨ ਕੀਤਾ ਗਿਆ।