ਦੋ ਸਾਲ ਪਹਿਲਾਂ ਹੋਇਆ ਸਿੱਖ ਰੈਜੀਮੈਂਟ 'ਚ ਭਰਤੀ, ਸਿਆਚਿਨ 'ਚ ਸ਼ਹੀਦ
ਮਲੇਰਕੋਟਲਾ ਦੇ ਪਿੰਡ ਗੋਵਾਰਾ ਦੇ ਵੀਰਪਾਲ ਸਿੰਘ ਦੀ ਸਿਆਚਿਨ ਵਿੱਚ ਬਰਫ਼ ਹੇਠਾਂ ਦੱਬਣ ਕਰਕੇ ਮੌਤ ਹੋ ਗਈ। ਵੀਰਪਾਲ ਦੇ ਜੱਦੀ ਪਿੰਡ ਗੋਵਾਰਾ ਵਿੱਚ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਲਿਆਂਦੀ ਜਾਏਗੀ। ਦੱਸ ਦੇਈਏ ਭਾਰਤ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਇੱਕ ਸਿਆਚਿਨ ਵਿੱਚ ਤਾਇਨਾਤ ਫੌਜ ਦੇ 5 ਜਵਾਨ ਬਰਫ਼ ਹੇਠਾਂ ਆ ਗਏ ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ। ਸੰਗਰੂਰ ਦੇ ਵੀਰਪਾਲ ਸਿੰਘ ਵੀ ਇਨ੍ਹਾਂ ਚਾਰਾਂ ਵਿੱਚੋਂ ਇੱਕ ਸਨ।
ਸੰਗਰੂਰ: ਮਲੇਰਕੋਟਲਾ ਦੇ ਪਿੰਡ ਗੋਵਾਰਾ ਦੇ ਵੀਰਪਾਲ ਸਿੰਘ ਦੀ ਸਿਆਚਿਨ ਵਿੱਚ ਬਰਫ਼ ਹੇਠਾਂ ਦੱਬਣ ਕਰਕੇ ਮੌਤ ਹੋ ਗਈ। ਵੀਰਪਾਲ ਦੇ ਜੱਦੀ ਪਿੰਡ ਗੋਵਾਰਾ ਵਿੱਚ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਲਿਆਂਦੀ ਜਾਏਗੀ। ਦੱਸ ਦੇਈਏ ਭਾਰਤ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਇੱਕ ਸਿਆਚਿਨ ਵਿੱਚ ਤਾਇਨਾਤ ਫੌਜ ਦੇ 5 ਜਵਾਨ ਬਰਫ਼ ਹੇਠਾਂ ਆ ਗਏ ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ। ਸੰਗਰੂਰ ਦੇ ਵੀਰਪਾਲ ਸਿੰਘ ਵੀ ਇਨ੍ਹਾਂ ਚਾਰਾਂ ਵਿੱਚੋਂ ਇੱਕ ਸਨ।
ਵੀਰਪਾਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਵੀਰਪਾਲ ਦੀਆਂ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਵੀਰਪਾਲ ਘਰ ਵਿੱਚ ਸਭ ਤੋਂ ਛੋਟਾ ਸੀ। ਦੱਸ ਦੇਈਏ ਸਿਆਚਿਨ ਗਲੇਸ਼ੀਅਰ ਵਿੱਚ ਆਪਰੇਸ਼ਨ ਮੇਘਦੂਤ ਦੇ ਚੱਲਦਿਆਂ 3 ਸਿੱਖ ਰੈਜੀਮੈਂਟ ਦੇ ਜਵਾਨ ਬਰਫੀਲੇ ਤੂਫਾਨ ਦਾ ਸ਼ਿਕਾਰ ਹੋ ਗਏ। 22 ਸਾਲਾ ਵੀਰਪਾਲ ਸਮੇਤ 5 ਜਣੇ ਬਰਫ਼ ਹੇਠਾਂ ਦੱਬੇ ਗਏ। ਵੀਰਪਾਲ ਸਿੰਘ ਕਰੀਬ 2 ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦੀਆਂ ਤਿੰਨ ਭੈਣਾਂ ਹਨ ਤੇ ਇੱਕ ਵੱਡਾ ਭਰਾ ਵੀ ਹੈ।
ਵੀਰਪਾਲ ਦੇ ਭਰਾ ਨੇ ਦੱਸਿਆ ਕਿ ਉਹ 2 ਸਾਲ ਪਹਿਲਾਂ ਹੀ 3 ਸਿੱਖ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਉਨ੍ਹਾਂ ਨੂੰ ਹੁਣ ਸੂਚਨਾ ਮਿਲੀ ਕਿ ਉਨ੍ਹਾਂ ਦਾ ਭਰਾ ਸਰਹੱਦ ਦੀ ਰਾਖੀ ਕਰਾਦ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ। ਵੀਰਪਾਲ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਬੇਹੱਦ ਮਿਹਨਤੀ ਲੜਕਾ ਸੀ। ਉਹ ਇਕੱਲਾ ਹੀ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦਾ ਸੀ। ਉਸ ਦੀ ਇੱਛਾ ਸੀ ਕਿ ਜਦੋਂ ਉਹ ਛੁੱਟੀ ਆਏਗਾ ਤਾਂ ਤਿੰਨ-ਚਾਰ ਮਹੀਨੇ ਤਕ ਆਪਣੀ ਇੱਕ ਭੈਣ ਦਾ ਵਿਆਹ ਕਰਵਾਏਗਾ।