ਪੰਜਾਬ ਤੋਂ ਵੱਡੀ ਖ਼ਬਰ! ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕੀਤਾ ਕਤਲ; ਮੱਚੀ ਸਨਸਨੀ
Punjab News: ਮੌਜੂਦਾ ਸਰਪੰਚ ਬੀਬੀ ਕੁਲਵਿੰਦਰ ਕੌਰ ਦੇ ਪਤੀ ਤੇ ਅਕਾਲੀ ਆਗੂ ਨਵਪ੍ਰੀਤ ਸਿੰਘ ਨਵੀ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

Punjab News: ਪੁਲਿਸ ਥਾਣਾ ਝਬਾਲ ਅਧੀਨ ਆਉਂਦੇ ਅੱਡਾ ਗੱਗੋ ਬੂਹਾ ਵਿੱਚ ਮੌਜੂਦਾ ਸਰਪੰਚ ਬੀਬੀ ਕੁਲਵਿੰਦਰ ਕੌਰ ਦੇ ਪਤੀ ਤੇ ਅਕਾਲੀ ਆਗੂ ਨਵਪ੍ਰੀਤ ਸਿੰਘ ਨਵੀ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਸੋਨੂ ਕੰਡਾ ਨਾਂ ਦਾ ਇਕ ਵਿਅਕਤੀ ਅੱਡਾ ਗੱਗੋਬੂਹਾ ਵਿਖੇ ਸੁਨਿਆਰੇ ਦੀ ਦੁਕਾਨ ਕਰਦਾ ਹੈ ਅਤੇ ਨਾਲ ਇਸ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ।
ਬੀਤੀ ਰਾਤ ਇਨ੍ਹਾਂ ਦਾ ਆਪਸ ਵਿਚ ਕਿਸ ਗੱਲ ਨੂੰ ਲੈਕੇ ਟਾਕਰਾ ਹੋ ਗਿਆ ਸੀ, ਜਿਸ ਕਰਕੇ ਆਪਸ ਵਿਚ ਹੋਈ ਬਹਿਸ ਹੋਈ ਜਿਸ ਤੋਂ ਬਾਅਦ ਸੋਨੂ ਕੰਡਾ ਜਿਸ ਨਾਲ ਕੁਝ ਹੋਰ ਵੀ ਵਿਅਕਤੀ ਸਨ ਨੇ ਅਕਾਲੀ ਆਗੂ ਨਵੀ ਨੂੰ ਗੋਲੀ ਮਾਰ ਦਿੱਤੀ।
ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਝਬਾਲ ਦੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਝਬਾਲ ਇਲਾਕੇ ਵਿਚ ਚੱਲ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਟ੍ਰੈਂਡਿੰਗ ਟੌਪਿਕ





















