Scam: SC ਸਕਾਲਰਸ਼ਿਪ ਸਕੈਮ 'ਤੇ ਮਾਨ ਸਰਕਾਰ ਸਖ਼ਤ, ਧਰਮਸੋਤ 'ਤੇ ਕੱਸਿਆ ਜਾ ਸਕਦਾ ਸ਼ਿਕੰਜਾ
ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਕਥਿਤ ਐਸਸੀ ਸਕਾਲਰਸ਼ਿਪ ਸਕੈਮ 'ਤੇ ਸਖ਼ਤ ਨਜ਼ਰ ਆ ਰਹੀ ਹੈ।ਮੁੱਖ ਮੰਤਰੀ ਭਗਵੰਤ ਮਾਨ ਵੱਡੇ ਐਕਸ਼ਨ ਦੀ ਤਿਆਰੀਆਂ 'ਚ ਹਨ।
ਚੰਡੀਗੜ੍ਹ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਥਿਤ ਐਸਸੀ ਸਕਾਲਰਸ਼ਿਪ ਸਕੈਮ 'ਤੇ ਸਖ਼ਤ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਡੇ ਐਕਸ਼ਨ ਦੀ ਤਿਆਰੀਆਂ 'ਚ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘੁਟਾਲੇ ਸਬੰਧੀ ਫਾਈਲਾਂ ਮੰਗਵਾਈਆਂ ਹਨ। ਪਿਛਲੀ ਸਰਕਾਰ ਵੇਲੇ ਜਾਰੀ ਕੀਤੀ ਗਈ ਰਾਸ਼ੀ ਲਈ ਇਹ ਫਾਈਲਾਂ ਮੰਗੀਆਂ ਗਈਆਂ ਹਨ। ਇਸ ਪੂਰੇ ਮਾਮਲੇ ਦੀ ਪੜਤਾਲ ਹੋਏਗੀ।
ਇਸ ਮਾਮਲੇ ਨੂੰ ਲੈ ਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਸਰਕਾਰ ਸ਼ਿਕੰਜਾ ਕੱਸ ਸਕਦੀ ਹੈ। ਧਰਮਸੋਤ ਪਹਿਲਾਂ ਹੀ ਫੋਰੈਸਟ ਸਕੈਮ 'ਚ ਗ੍ਰਿਫ਼ਤਾਰ ਹਨ ਤੇ ਇਸ ਵੇਲੇ ਨਾਭਾ ਜੇਲ੍ਹ 'ਚ ਬੰਦ ਹਨ। ਪਿਛਲੀ ਸਰਕਾਰ ਵੇਲੇ ਕਥਿਤ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਸੀ। ਸਾਧੂ ਸਿੰਘ ਧਰਮਸੋਤ 'ਤੇ ਸਵਾਲ ਚੁੱਕੇ ਗਏ ਸੀ। ਉਨ੍ਹਾਂ 'ਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਵਿੱਚ ਘਪਲੇ ਦੇ ਦੋਸ਼ ਹਨ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :