ਪੜਚੋਲ ਕਰੋ

Punjab News: ਗਮਾਡਾ ਵਿੱਚ ਕਰੋੜਾਂ ਦਾ ਘਪਲਾ, ਇਲਾਕੇ ਵਿੱਚ ਚੀਤਾ ਦੱਸ ਕੇ ਫੈਲਾਈ ਦਹਿਸ਼ਤ, ਬੂਟਿਆਂ ਦਾ ਕਈ ਗੁਣਾ ਲਿਆ ਮੁਆਵਜ਼ਾ

ਇਲਾਕੇ 'ਚ ਚੀਤੇ ਦੀ ਅਫਵਾਹ ਫੈਲਾ ਕੇ ਕਿਸੇ ਹੋਰ ਸੂਬੇ ਦੀ ਵੀਡੀਓ ਵਾਇਰਲ ਕਰ ਦਿੱਤੀ ਗਈ ਸੀ ਜਿਸ 'ਚ ਕਿਹਾ ਗਿਆ ਸੀ ਕਿ ਸਬੰਧਤ ਜ਼ਮੀਨੀ ਖੇਤਰ 'ਚ ਚੀਤਾ ਨਜ਼ਰ ਆ ਰਿਹਾ ਹੈ। ਮਕਸਦ ਇਹ ਸੀ ਕਿ ਜਦੋਂ ਅਧਿਕਾਰੀ ਜ਼ਮੀਨ ਦੀ ਮਿਣਤੀ ਕਰਨ ਪਹੁੰਚੇ ਤਾਂ ਪਿੰਡ ਦਾ ਕੋਈ ਵਿਅਕਤੀ ਨਾ ਹੋਵੇ।

Punjab News: ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਮੁਆਵਜ਼ੇ ਲਈ ਅਧਿਕਾਰੀਆਂ ਵੱਲੋਂ ਮਿਲੀਭੁਗਤ ਨਾਲ ਕੀਤੇ ਗਏ ਕਰੋੜਾਂ ਦੇ ਘਪਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਸ ਸਾਜ਼ਿਸ਼ ਵਿੱਚ ਸਿਰਫ਼ ਕਾਗਜ਼ਾਂ ਵਿੱਚ ਹੀ ਧਾਂਦਲੀ ਹੀ ਨਹੀਂ ਕੀਤੀ ਗਈ ਸਗੋਂ ਖ਼ੌਫ਼ਨਾਕ ਚੀਤੇ ਦਾ ਵੀ ਇਸਤੇਮਾਲ ਕੀਤਾ ਗਿਆ।

ਇਲਾਕੇ ਵਿੱਚ ਖ਼ਤਰਨਾਕ ਚੀਤਾ ਹੋਣ ਦੀ ਫੈਲਾਈ ਅਫ਼ਵਾਹ

ਦੱਸ ਦਈਏ ਕਿ ਇਲਾਕੇ 'ਚ ਚੀਤੇ ਦੀ ਅਫਵਾਹ ਫੈਲਾ ਕੇ ਕਿਸੇ ਹੋਰ ਸੂਬੇ ਦੀ ਵੀਡੀਓ ਵਾਇਰਲ ਕਰ ਦਿੱਤੀ ਗਈ ਸੀ ਜਿਸ 'ਚ ਕਿਹਾ ਗਿਆ ਸੀ ਕਿ ਸਬੰਧਤ ਜ਼ਮੀਨੀ ਖੇਤਰ 'ਚ ਚੀਤਾ ਨਜ਼ਰ ਆ ਰਿਹਾ ਹੈ। ਮਕਸਦ ਇਹ ਸੀ ਕਿ ਜਦੋਂ ਅਧਿਕਾਰੀ ਜ਼ਮੀਨ ਦੀ ਮਿਣਤੀ ਕਰਨ ਪਹੁੰਚੇ ਤਾਂ ਪਿੰਡ ਦਾ ਕੋਈ ਵਿਅਕਤੀ ਨਾ ਹੋਵੇ। ਇੰਨਾ ਹੀ ਨਹੀਂ ਚੀਤੇ ਨੂੰ ਫੜਨ ਲਈ ਪਿੰਜਰਾ ਵੀ ਲਾਇਆ ਗਿਆ ਸੀ। ਪਿੰਜਰੇ ਨੂੰ ਦੇਖ ਕੇ ਪਿੰਡ ਵਾਸੀਆਂ ਨੂੰ ਯਕੀਨ ਹੋ ਗਿਆ ਕਿ ਇਲਾਕੇ ਵਿੱਚ ਚੀਤਾ ਹੈ। ਡਰਾਮਾ ਕਰ ਕੇ ਮੁਲਜ਼ਮਾਂ ਨੇ ਜ਼ਮੀਨ ਦਾ ਮੁਆਵਜ਼ਾ ਲੈ ਲਿਆ। ਹੁਣ ਵਿਜੀਲੈਂਸ ਟੀਮ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ।

ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ ਸੀ ਡਰਾਮਾ

ਜਾਂਚ ਅਧਿਕਾਰੀਆਂ ਨੇ ਕਿਹਾ ਕਿ ਮਿਲੀਭੁਗਤ ਤੋਂ ਬਿਨਾਂ ਡਰਾਮਾ ਰਚਣਾ ਮੁਸ਼ਕਲ ਸੀ। ਉਸ ਸਮੇਂ ਛੱਤਬੀੜ ਚਿੜੀਆਘਰ ਪ੍ਰਸ਼ਾਸਨ ਦੇ ਫੀਲਡ ਡਾਇਰੈਕਟਰ ਨੇ ਵੀ ਤੇਂਦੁਏ ਦੀ ਅਫਵਾਹ ਨੂੰ ਬੇਬੁਨਿਆਦ ਦੱਸਿਆ ਸੀ। 

ਹੋਈਆਂ ਗ੍ਰਿਫ਼ਤਾਰੀਆਂ, ਰਿਮਾਂਡ 'ਤੇ ਭੇਜੇ

ਦੂਜੇ ਪਾਸੇ ਇਸ ਮਾਮਲੇ ਵਿੱਚ 7 ​​ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਸ਼ਨੀਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਵਿੱਚੋਂ 6 ਨੂੰ ਨਿਆਂਇਕ ਹਿਰਾਸਤ ਵਿੱਚ ਅਤੇ ਇੱਕ ਮੁਲਜ਼ਮ ਮੁਕੇਸ਼ ਜਿੰਦਲ ਨੂੰ 2 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ।

ਬੂਟਿਆਂ ਲਈ ਵੀ ਲਿਆ ਕਈ ਗੁਣਾ ਮੁਆਵਜ਼ਾ

ਕਈ ਸਾਲਾਂ ਤੋਂ ਬੂਟੇ ਲੱਗੇ ਹੋਣ ਦੀ ਗੱਲ ਕਹਿ ਕੇ 50 ਰੁਪਏ ਦੇ ਬੂਟੇ ਲਈ 5500 ਰੁਪਏ ਦਾ ਮੁਆਵਜ਼ਾ ਲਿਆ ਗਿਆ। ਇਹ ਵੀ ਸਾਹਮਣੇ ਆਇਆ ਕਿ ਘਪਲੇ ਦੇ ਮੁਲਜ਼ਮਾਂ ਨੇ ਜ਼ਮੀਨ ਐਕੁਆਇਰ ਹੋਣ ਤੋਂ ਕੁਝ ਮਹੀਨੇ ਪਹਿਲਾਂ ਹੀ ਸਬੰਧਤ ਜ਼ਮੀਨ 'ਤੇ ਬੂਟੇ ਲਗਾ ਦਿੱਤੇ ਸਨ। ਪ੍ਰਤੀ ਬੂਟਾ 50 ਰੁਪਏ ਦੇ ਹਿਸਾਬ ਨਾਲ ਲਾਇਆ ਗਿਆ ਅਤੇ ਜਦੋਂ ਜ਼ਮੀਨ ਐਕੁਆਇਰ ਕੀਤੀ ਗਈ ਤਾਂ ਮੁਲਜ਼ਮਾਂ ਨੇ ਕਿਹਾ ਕਿ ਸਾਡੇ ਇੱਥੇ ਸਾਲਾਂ ਤੋਂ ਫਲਦਾਰ ਦਰੱਖਤ ਲਗਾਏ ਹੋਏ ਹਨ, ਇਸ ਲਈ ਉਨ੍ਹਾਂ ਦਾ ਵੀ ਮੁਆਵਜ਼ਾ ਦਿੱਤਾ ਜਾਵੇ। ਮੁਲਜ਼ਮਾਂ ਨੇ ਗਮਾਡਾ ਤੋਂ ਪ੍ਰਤੀ ਰੁੱਖ 5500 ਰੁਪਏ ਦਾ ਮੁਆਵਜ਼ਾ ਲਿਆ।

ਮੁਲਜ਼ਮਾਂ ਨੇ ਗਮਾਡਾ ਦੀ ਯੋਜਨਾ ਤੋਂ ਪਹਿਲਾਂ ਹੀ ਜ਼ਮੀਨ ਲੈ ਲਈ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਸ਼ੁਰੂ ਵਿੱਚ ਮਹਿਕਮੇ ਦੇ ਅਧਿਕਾਰੀਆਂ ਨੂੰ ਹੀ ਪਤਾ ਸੀ ਕਿ ਗਮਾਡਾ ਕਿਸ ਖੇਤਰ ਵਿੱਚ ਕਿੰਨੀ ਜ਼ਮੀਨ ਐਕੁਆਇਰ ਕਰੇਗਾ। ਦਲਾਲ ਫਿਰ ਉਹ ਜ਼ਮੀਨ ਖਰੀਦ ਲੈਂਦੇ ਸਨ ਜੋ ਐਕੁਆਇਰ ਕੀਤੀ ਜਾਣੀ ਸੀ। ਐਕੁਆਇਰ ਤੋਂ ਪਹਿਲਾਂ ਉਨ੍ਹਾਂ 'ਤੇ ਅਮਰੂਦ ਦੇ ਬੂਟੇ ਲਗਾਏ ਗਏ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Advertisement
for smartphones
and tablets

ਵੀਡੀਓਜ਼

Bhagwant Mann| 'ਮੇਰੇ ਤੋਂ ਹਰ ਥਾਂ ਜਾਇਆ ਨਹੀਂ ਜਾਣਾ, ਮੈਨੂੰ ਉਡੀਕਿਓ ਨਾ'Lok Sabha Election 2024|8 ਮੰਤਰੀਆਂ ਦੀ ਕਿਸਮਤ ਦਾਅ 'ਤੇ ,21 ਸੂਬੇ, 102 ਸੀਟਾਂ, ਪਹਿਲੇ ਪੜਾਅ ਲਈ ਵੋਟਿੰਗ ਜਾਰੀ...Harsimrat Badal | ''ਬੇਅਦਬੀ ਦੇ ਨਾਮ 'ਤੇ ਅਕਾਲੀ ਦਲ ਨੂੰ ਬਦਨਾਮ ਕੀਤਾ'', ਵਿਰੋਧੀਆਂ 'ਤੇ ਫ਼ਿਰ ਵਰ੍ਹੀ ਬੀਬਾ ਬਾਦਲCM Bhagwnat Mann ਨੇ ਇਕੱਠੇ ਕਰ ਲਏ ਸਾਰੇ ਉਮੀਦਵਾਰ ਤੇ ਦਿੱਤਾ ਜਿੱਤ ਦਾ ਗੁਰੂ ਮੰਤਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Lok Sabha Election 2024: ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ, ਤਾਂ ਲੈ ਜਾਓ ਆਹ ਡਾਕੂਮੈਂਟਸ, ਪਾ ਸਕੋਗੇ ਵੋਟ
Lok Sabha Election 2024: ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ, ਤਾਂ ਲੈ ਜਾਓ ਆਹ ਡਾਕੂਮੈਂਟਸ, ਪਾ ਸਕੋਗੇ ਵੋਟ
LOk Sabha Election: 21 ਸੂਬੇ, 102 ਸੀਟਾਂ ਅਤੇ 1625 ਉਮੀਦਵਾਰ...ਅੱਜ ਤੋਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਹੋਈ ਸ਼ੁਰੂਆਤ, ਇੰਨੇ ਵਜੇ ਸ਼ੁਰੂ ਹੋਵੇਗੀ ਵੋਟਿੰਗ
LOk Sabha Election: 21 ਸੂਬੇ, 102 ਸੀਟਾਂ ਅਤੇ 1625 ਉਮੀਦਵਾਰ...ਅੱਜ ਤੋਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਹੋਈ ਸ਼ੁਰੂਆਤ, ਇੰਨੇ ਵਜੇ ਸ਼ੁਰੂ ਹੋਵੇਗੀ ਵੋਟਿੰਗ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Embed widget