(Source: ECI/ABP News)
ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਅੱਜ ਤੋਂ ਸਵੇਰੇ 8.30 ਵਜੇ ਖੁੱਲ੍ਹਣਗੇ ਸਕੂਲ
Punjab News: ਮੌਸਮ ਵਿੱਚ ਆਈ ਤਬਦੀਲੀ ਕਾਰਨ ਪੰਜਾਬ ਦੇ ਸਾਰੇ ਸਕੂਲ ਬੁੱਧਵਾਰ ਸਵੇਰੇ 8.30 ਵਜੇ ਤੋਂ ਖੁੱਲ੍ਹਣਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦਿੱਤੀ।
Punjab News: ਮੌਸਮ ਵਿੱਚ ਆਈ ਤਬਦੀਲੀ ਕਾਰਨ ਪੰਜਾਬ ਦੇ ਸਾਰੇ ਸਕੂਲ ਬੁੱਧਵਾਰ ਸਵੇਰੇ 8.30 ਵਜੇ ਤੋਂ ਖੁੱਲ੍ਹਣਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਦੁਪਹਿਰ 2.30 ਵਜੇ ਛੁੱਟੀ ਰਹੇਗੀ। ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦੁਪਹਿਰ 2.50 ਵਜੇ ਛੁੱਟੀ ਕਰ ਦਿੱਤੀ ਜਾਵੇਗੀ। ਯਾਦ ਰਹੇ ਕਿ ਸੂਬੇ ਵਿੱਚ ਕਰੀਬ 27 ਹਜ਼ਾਰ ਸਰਕਾਰੀ ਸਕੂਲ ਹਨ। ਇਨ੍ਹਾਂ ਵਿੱਚ 25 ਲੱਖ ਵਿਦਿਆਰਥੀ ਪੜ੍ਹਦੇ ਹਨ। ਸਿੱਖਿਆ ਵਿਭਾਗ ਵੱਲੋਂ ਮਿਡਲ ਪੱਧਰ ਤੱਕ ਦੇ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਮੁਹੱਈਆ ਕਰਵਾਇਆ ਜਾਂਦਾ ਹੈ।
ਕੱਲ ਮਿਤੀ 01/03/2023 ਤੋਂ 31/03/2023 ਤੱਕ ਪੰਜਾਬ ਰਾਜ ਦੇ ਸਮੂਹ ਸਕੂਲ ਸਵੇਰੇ 8:30 ਵਜੇ ਖੁੱਲ੍ਹਣਗੇ।
— Harjot Singh Bains (@harjotbains) February 28, 2023
ਪ੍ਰਾਇਮਰੀ ਸਕੂਲਾਂ ਵਿੱਚ ਬਾਅਦ ਦੁਪਹਿਰ 2:30 ਵਜੇ ਸਾਰੀ ਛੁੱਟੀ ਹੋਵੇਗੀ ਜਦਕਿ ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 2:50 ‘ਤੇ ਸਾਰੀ ਛੁੱਟੀ ਹੋਵੇਗੀ।
ਹੋਲਾ ਮੁਹੱਲਾ ਕਰਕੇ PSEB ਦੀ ਡੇਟਸ਼ੀਟ ਬਦਲ ਗਈ
ਹੋਲੇ ਮਹੱਲੇ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 12ਵੀਂ ਜਮਾਤ ਦੀ ਡੇਟਸ਼ੀਟ ਬਦਲ ਦਿੱਤੀ ਹੈ। 6 ਮਾਰਚ ਨੂੰ ਹੋਣ ਵਾਲੀ ਵਾਤਾਵਰਣ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਹੁਣ 21 ਅਪ੍ਰੈਲ ਨੂੰ ਹੋਵੇਗੀ। ਪੀ.ਐਸ.ਈ.ਬੀ ਦੇ ਡਿਪਟੀ ਸਕੱਤਰ ਮਨਜੀਤ ਭੱਠਲ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲਾਂ ਅਤੇ ਸੈਂਟਰ ਸੁਪਰਡੈਂਟਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖੁਦ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰੀਖਿਆ ਨਾਲ ਸਬੰਧਤ ਪੂਰੀ ਜਾਣਕਾਰੀ ਅਤੇ ਡੇਟਸ਼ੀਟ ਲਈ, ਕਿਸੇ ਨੂੰ PSEB ਦੀ ਵੈੱਬਸਾਈਟ https://www.peeb.ac.in/ 'ਤੇ ਲਾਗਇਨ ਕਰਨਾ ਹੋਵੇਗਾ। ਕਿਸੇ ਵੀ ਜਾਣਕਾਰੀ ਲਈ ਫੋਨ ਨੰਬਰ 01725227333 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)