ਪੜਚੋਲ ਕਰੋ
Advertisement
School Van Fire : ਸਕੂਲ ਵੈਨ ਨੂੰ ਲੱਗੀ ਭਿਆਨਕ ਅੱਗ, ਪੂਰੀ ਤਰ੍ਹਾਂ ਸੜ ਕੇ ਹੋਈ ਸੁਆਹ , ਜਾਨੀ ਨੁਕਸਾਨ ਤੋਂ ਬਚਾਅ
School Van Fire : ਬਰਨਾਲਾ 'ਚ ਬਠਿੰਡਾ- ਚੰਡੀਗੜ੍ਹ ਮੁੱਖ ਸੜਕ 'ਤੇ ਸ਼ਾਰਟ ਸਰਕਟ ਕਾਰਨ ਸਕੂਲ ਵੈਨ ਨੂੰ ਅੱਗ ਲੱਗ ਗਈ ਹੈ। ਜਿਸ ਕਾਰਨ ਭਿਆਨਕ ਹਾਦਸਾ ਟਲ ਗਿਆ ਹੈ। ਇਸ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ
School Van Fire : ਬਰਨਾਲਾ 'ਚ ਬਠਿੰਡਾ- ਚੰਡੀਗੜ੍ਹ ਮੁੱਖ ਸੜਕ 'ਤੇ ਸ਼ਾਰਟ ਸਰਕਟ ਕਾਰਨ ਸਕੂਲ ਵੈਨ ਨੂੰ ਅੱਗ ਲੱਗ ਗਈ ਹੈ। ਜਿਸ ਕਾਰਨ ਭਿਆਨਕ ਹਾਦਸਾ ਟਲ ਗਿਆ ਹੈ। ਇਸ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ ਪਰ ਸਕੂਲ ਵੈਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਵੈਨ ਦੇ ਮਾਲਕ ਨੇ ਦੱਸਿਆ ਕਿ ਹਾਦਸਾ ਵੈਨ ਦੀ ਬੈਟਰੀ ਨੂੰ ਅੱਗ ਲੱਗਣ ਕਾਰਨ ਵਾਪਰਿਆ ਹੈ।
ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਜਗਜੀਤ ਸਿੰਘ ਨੇ ਦੱਸਿਆ ਕਿ ਸਕੂਲ ਵੈਨ, ਜੋ ਕਿ ਬੱਚਿਆਂ ਨੂੰ ਛੱਡ ਕੇ ਵਾਪਸ ਆ ਰਹੀ ਸੀ, ਉਸਨੂੰ ਇਕਦਮ ਅੱਗ ਲੱਗ ਗਈ। ਜਿਸ ਤੋਂ ਬਾਅਦ ਉਸ ਦੀ ਫੈਕਟਰੀ ਦੇ ਮਜ਼ਦੂਰਾਂ ਅਤੇ ਫਾਇਰ ਬ੍ਰਿਗੇਡ ਵੱਲੋਂ ਸਕੂਲ ਵੈਨ ਦੀ ਅੱਗ 'ਤੇ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਸਕੂਲ ਵੈਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਅੱਗਜ਼ਨੀ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਪਾਰਟੀ 'ਚੋਂ ਕੱਢੇ ਜਾਣ 'ਤੇ ਬੀਬੀ ਜਗੀਰ ਕੌਰ ਦਾ ਵੱਡਾ ਹਮਲਾ , ਜਿਨ੍ਹਾਂ ਨੂੰ ਲੋਕਾਂ ਨੇ ਵੈਸੇ ਹੀ ਕੱਢਿਆ ਹੋਵੇ, ਉਹ ਮੈਨੂੰ ਕਿੱਥੋਂ ਕੱਢਣਗੇ
ਇਸ ਸਬੰਧੀ ਸਕੂਲ ਵੈਨ ਦੇ ਮਾਲਕ ਭਗਵਾਨ ਸਿੰਘ ਨੇ ਦੱਸਿਆ ਕਿ ਸਕੂਲ ਵੈਨ ਬੱਚਿਆਂ ਨੂੰ ਛੱਡ ਕੇ ਵਾਪਸ ਆ ਰਹੀ ਸੀ ਕਿ ਅਚਾਨਕ ਵੈਨ ਦੀ ਬੈਟਰੀ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਵੈਨ ਦੇ ਡਰਾਈਵਰ ਅਤੇ ਕੰਡਕਟਰ ਵੈਨ ਨੇ ਬੈਟਰੀ ਦੀਆਂ ਤਾਰਾਂ ਨੂੰ ਪੁੱਟਿਆ ਪਰ ਉਦੋਂ ਤੱਕ ਸਕੂਲ ਵੈਨ ਨੂੰ ਅੱਗ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਚੁੱਕੀ ਸੀ, ਜਦਕਿ ਉਨ੍ਹਾਂ ਦੱਸਿਆ ਕਿ ਸਕੂਲ ਵੈਨ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਫੈਕਟਰੀ ਕਰਮਚਾਰੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਾਣੀ ਆਦਿ ਪਾ ਕੇ ਅੱਗ 'ਤੇ ਕਾਬੂ ਪਾਇਆ।
ਜਦੋਂਕਿ ਪਤਾ ਲੱਗਾ ਤਾਂ ਉਨ੍ਹਾਂ ਦੱਸਿਆ ਕਿ ਸਕੂਲ ਵੈਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਕੂਲ ਵੈਨ ਵਿੱਚ ਸਿਰਫ਼ ਡਰਾਈਵਰ ਅਤੇ ਕੰਡਕਟਰ ਹੀ ਸਨ ਅਤੇ ਕੋਈ ਵੀ ਸਕੂਲੀ ਬੱਚਾ ਨਹੀਂ ਸੀ ਅਤੇ ਅੱਗ ਲੱਗਣ ਕਾਰਨ ਡਰਾਈਵਰ ਅਤੇ ਕੰਡਕਟਰ ਵੀ ਉਸੇ ਸਮੇਂ ਵੈਨ ਵਿੱਚੋਂ ਬਾਹਰ ਨਿਕਲ ਗਏ ਸਨ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਸਿਹਤ
Advertisement