ਸੰਗਰੂਰ ਦੇ ਸੁਨਾਮੀ ਗੇਟ ਖੜ੍ਹੀ ਸਕਾਰਪੀਓ ਗੱਡੀ ਨੂੰ ਲੱਗੀ ਭਿਆਨਕ ਅੱਗ, ਅੱਧੀ ਰਾਤ ਨੂੰ ਪੈ ਗਈਆਂ ਭਾਜੜਾਂ
Sangrur News: ਸੰਗਰੂਰ ਦੇ ਸੁਨਾਮੀ ਗੇਟ ਇਲਾਕੇ ਵਿੱਚ ਮਾਲਕ ਵੱਲੋਂ ਸਹੀ ਸਲਾਮਤ ਹਾਲਤ ਵਿਚ ਖੜਾਈ ਗਈ ਸਕਾਰਪੀਓ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ 10 ਤੇ 11 ਮਾਰਚ ਦੀ ਦਰਮਿਆਨੀ ਰਾਤ ਤਕਰੀਬਨ 3 ਵਜੇ ਦੀ ਹੈ।
Sangrur News: ਸੰਗਰੂਰ ਦੇ ਸੁਨਾਮੀ ਗੇਟ ਇਲਾਕੇ ਵਿੱਚ ਮਾਲਕ ਵੱਲੋਂ ਸਹੀ ਸਲਾਮਤ ਹਾਲਤ ਵਿਚ ਖੜਾਈ ਗਈ ਸਕਾਰਪੀਓ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ 10 ਤੇ 11 ਮਾਰਚ ਦੀ ਦਰਮਿਆਨੀ ਰਾਤ ਤਕਰੀਬਨ 3 ਵਜੇ ਦੀ ਹੈ। ਗੱਡੀ ਦੇ ਮਾਲਕ ਰਵੀ ਕੁਮਾਰ ਅਰੋੜਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਗੁਆਂਢੀਆਂ ਵੱਲੋਂ ਸੁਨੇਹਾ ਲੱਗਿਆ ਕੀ ਤੁਹਾਡੀ ਸਕਾਰਪੀਓ ਗੱਡੀ ਨੂੰ ਅੱਗ ਲੱਗ ਗਈ ਹੈ।
ਉਨ੍ਹਾਂ ਮੌਕੇ ਉੱਪਰ ਹੀ ਪਹੁੰਚ ਕੇ ਸਾਰੇ ਪਰਿਵਾਰ ਤੇ ਗੁਆਂਢੀਆਂ ਵੱਲੋ ਸਕਾਰਪੀਓ ਗੱਡੀ ਨੂੰ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਸੀ ਕੀ ਉਸ ਦੇ ਉੱਪਰ ਕਾਬੂ ਪਾਉਣਾ ਮੁਸ਼ਕਿਲ ਸੀ। ਉਨ੍ਹਾਂ ਕਿਹਾ ਕਿ ਫੇਰ ਸਾਡੇ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਤੇ ਕੁਝ ਹੀ ਸਮੇਂ ਵਿੱਚ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਕਾਂਗਰਸ ਨੇ ਜਲੰਧਰ ਜ਼ਿਮਨੀ ਚੋਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਥਾਪਿਆ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ
ਉਨ੍ਹਾਂ ਦੱਸਿਆ ਕਿ ਅੱਗ ਇੰਨੀ ਤੇਜ਼ ਸੀ ਕਿ ਫਾਇਰ ਬਰਗੇਡ ਦੇ ਪਾਣੀ ਦੇ ਪ੍ਰੈਸ਼ਰ ਨਾਲ ਵੀ ਅੱਗ ਬੁਝਾਉਣ ਨੂੰ ਕਾਫੀ ਸਮਾਂ ਲੱਗ ਗਿਆ। ਇਸ ਘਟਨਾ ਵਿੱਚ ਸਕਾਰਪੀਓ ਗੱਡੀ ਦਾ ਅਗਲਾ ਹਿੱਸਾ ਬੁਰੇ ਤਰੀਕੇ ਨਾਲ ਸੜਕੇ ਸੁਆਹ ਹੋ ਗਿਆ ਹੈ। ਗੱਡੀ ਮਾਲਕ ਰਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਵੱਲੋਂ ਰੋਜ਼ ਵਾਂਗੂੰ ਹੀ ਗੱਡੀ ਨੂੰ ਸਹੀ-ਸਲਾਮਤ ਲਿਆ ਕੇ ਖੜ੍ਹਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਅੱਗ ਕਿਨਾਂ ਕਾਰਨਾਂ ਕਰਕੇ ਲੱਗੀ ,ਫਿਲਹਾਲ ਕੁਝ ਨਹੀਂ ਪਤਾ।
ਇਹ ਵੀ ਪੜ੍ਹੋ : ਮਾਧੁਰੀ ਦੀਕਸ਼ਿਤ ਦੀ ਮਾਂ ਦਾ ਹੋਇਆ ਦੇਹਾਂਤ , ਅੱਜ ਮੁੰਬਈ 'ਚ ਹੋਵੇਗਾ ਅੰਤਿਮ ਸਸਕਾਰ
ਸ਼ੱਕ ਜਤਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਜਾਂ ਤਾਂ ਗੱਡੀ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਹੋ ਸਕਦਾ ਹੈ ਜਾਂ ਫਿਰ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ। ਰਵੀ ਕੁਮਾਰ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਸਾਰੀ ਘਟਨਾ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ।