ਪੜਚੋਲ ਕਰੋ
Advertisement
(Source: ECI/ABP News/ABP Majha)
ਕਰਫਿਊ ਦੌਰਾਨ ਨਾਕੇ 'ਤੇ ਪੁਲਿਸ ਅਤੇ ਨੌਜਵਾਨਾਂ 'ਚ ਹੋਈ ਝੱੜਪ, ਮਾਮਲਾ ਦਰਜ
ਜ਼ਿਲਾ ਤਰਨਤਾਰਨ ਦੇ ਸਰਹੱਦੀ ਥਾਣਾ ਖਾਲੜਾ ਅਧੀਨ ਆਉਂਦੇ ਨਾਰਲੀ ਚੌਕ ਵਿਖੇ ਅੱਜ ਇੱਕ ਪੁਲਿਸ ਨਾਕੇ 'ਤੇ ਨੌਜਵਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ।
ਤਰਨਤਾਰਨ: ਜ਼ਿਲਾ ਤਰਨਤਾਰਨ ਦੇ ਸਰਹੱਦੀ ਥਾਣਾ ਖਾਲੜਾ ਅਧੀਨ ਆਉਂਦੇ ਨਾਰਲੀ ਚੌਕ ਵਿਖੇ ਅੱਜ ਇੱਕ ਪੁਲਿਸ ਨਾਕੇ 'ਤੇ ਨੌਜਵਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ।
ਨਾਕੇ ਤੇ ਮੌਜੂਦ ਏਐੱਸਆਈ ਸਰਬਜੀਤ ਸਿੰਘ ਅਤੇ ਪਿੰਡ ਨਾਰਲੀ ਦੇ ਦੋ ਨੌਜਵਾਨਾਂ ਵਿਚਕਾਰ ਮਾਮੂਲੀ ਗੱਲ ਨੂੰ ਲੈ ਤਕਰਾਰ ਹੋ ਗਿਆ। ਇਹ ਤਕਰਾਰ ਇੰਨਾ ਜ਼ਿਆਦਾ ਵੱਧ ਗਈ ਕਿ ਦੋਵੇਂ ਨੌਜਵਾਨ ਏਐੱਸਆਈ ਨਾਲ ਹੱਥੋਪਾਈ ਹੋ ਗਏ।
ਐਸਐੱਚਓ ਜਸਵੰਤ ਸਿੰਘ ਮੁਤਾਬਕ ਪੁਲਿਸ ਨੇ ਨਾਰਲੀ ਚੌਕ ਨਾਕਾ ਲਾਇਆ ਹੋਇਆ ਸੀ। ਜਦੋਂ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਰੋਕਣ ਲਈ ਹੱਥ ਦਿੱਤਾ ਤਾਂ ਨੌਜਵਾਨ ਮੋਟਰ ਸਾਇਕਲ ਛੱਡ ਪੁਲਿਸ ਦੇ ਗਲ ਪੈ ਗਏ। ਇਸੇ ਗੱਲ ਤੋਂ ਮਾਮਲਾ ਇਨ੍ਹਾਂ ਵੱਧ ਗਿਆ ਕਿ ਨੌਜਵਾਨਾਂ ਨੇ ਡਿਊਟੀ ਤੇ ਤੈਨਾਤ ਏਐਸਆਈ ਨਾਲ ਹੱਥੋਪਾਈ ਕੀਤੀ।
ਪੁਲਿਸ ਨੇ ਦੋਵਾਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਏ. ਐੱਸ. ਆਈ. ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਇਸ ਦੌਰਾਨ ਏ. ਐੱਸ. ਆਈ. ਦੀ ਪੱਗੜੀ ਵੀ ਉੱਤਰ ਗਈ, ਜਿਸ ਨੂੰ ਆਸ ਪਾਸ ਦੇ ਲੋਕਾਂ ਵੱਲੋਂ ਸ਼ਰੇਆਮ ਵੇਖਿਆ ਗਿਆ। ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਪੁਲਸ ਆਈ ਹਰਕਤ ਚ ਦੋ ਨੌਜਵਾਨਾਂ ਤੇ ਕੇਸ ਦਰਜ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement