ਅੰਮ੍ਰਿਤਸਰ 'ਚ SDO ਦਾ ਕਤਲ

ਅੰਮ੍ਰਿਤਸਰ: ਸ਼ਹਿਰ ਦੇ ਮਜੀਠਾ ਰੋਡ 'ਤੇ ਬੁੱਧਵਾਰ ਸ਼ਾਮ ਅਚਾਨਕ ਜਦੋਂ ਫਾਇਰਿੰਗ ਦੀ ਅਵਾਜ਼ ਲੋਕਾਂ ਦੇ ਕੰਨੀ ਪਈ ਤਾਂ ਸਨਸਨੀ ਫੈਲ ਗਈ। ਗੋਲੀਆਂ ਦੀ ਅਵਾਜ਼ ਸੁਣਕੇ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਉੱਥੋਂ ਦੇ ਹੀ ਰਹਿਣ ਵਾਲੇ ਜਗਬੀਰ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਜਗਬੀਰ ਸਿੰਘ PWD ਵਿੱਚ SDO ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਦੋ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਜਗਬੀਰ ਸਿੰਘ ਸ਼ਾਮ ਨੂੰ ਆਪਣੇ ਘਰ ਬਾਹਰ ਸੈਰ ਲਈ ਨਿਕਲੇ ਸਨ, ਕੁੱਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਕਤਲ ਕਰ ਦਿੱਤਾ। ਜਗਬੀਰ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ ਸੀ। ਰਿਸ਼ਤੇਦਾਰਾਂ ਮੁਤਾਬਕ ਜਗਬੀਰ ਸਿੰਘ ਦੀ ਆਪਣੇ ਪਿੰਡ ਸ਼ਾਮ ਨਗਰ ਵਿੱਚ ਦੁਸ਼ਮਣੀ ਹੈ, ਇਸੇ ਰੰਜਿਸ਼ ਕਾਰਨ ਹੀ ਕਤਲ ਕੀਤਾ ਗਿਆ ਹੈ।
ਪੁਲਿਸ ਨੇ ਆਲੇ ਦੁਆਲੇ ਘਰਾਂ ਦੀ ਸੀਸੀਟੀਵੀ ਫੁਟੇਜ ਖੰਗਾਲਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕਾਤਲਾਂ ਦਾ ਸੁਰਾਗ ਮਿਲ ਸਕੇ। ਅੰਮ੍ਰਿਤਸਰ ਦੇ ਪੌਸ਼ ਇਲਾਕੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸ਼ਹਿਰ ਦੀ ਸੁਰੱਖਿਆ ਵਿਵਸਥਾ ਇੱਕ ਵਾਰ ਮੁੜ ਸਵਾਲਾਂ ਦੇ ਘੇਰੇ ਵਿੱਚ ਹੈ।
Before You Go
ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਟ੍ਰੈਂਡਿੰਗ ਟੌਪਿਕ






















