ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹੁਣ ਟਕਸਾਲੀਆਂ ਨੇ ਲਾਈ ਭਗਵੰਤ ਮਾਨ ਨਾਲ ਯਾਰੀ, 7 ਮਾਰਚ ਨੂੰ ਖੋਲ੍ਹਣਗੇ ਪੱਤੇ
![ਹੁਣ ਟਕਸਾਲੀਆਂ ਨੇ ਲਾਈ ਭਗਵੰਤ ਮਾਨ ਨਾਲ ਯਾਰੀ, 7 ਮਾਰਚ ਨੂੰ ਖੋਲ੍ਹਣਗੇ ਪੱਤੇ seat-of-aap-taksali-alliance-will-announce-on-march-7-said Bhagwant Mann ਹੁਣ ਟਕਸਾਲੀਆਂ ਨੇ ਲਾਈ ਭਗਵੰਤ ਮਾਨ ਨਾਲ ਯਾਰੀ, 7 ਮਾਰਚ ਨੂੰ ਖੋਲ੍ਹਣਗੇ ਪੱਤੇ](https://static.abplive.com/wp-content/uploads/sites/5/2019/03/05122505/Bhagwant-Mann.jpg?impolicy=abp_cdn&imwidth=1200&height=675)
ਸੰਗਰੂਰ: ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਚੋਣ ਗਠਜੋੜ ਹੋ ਗਿਆ ਹੈ। ਇਸ ਤਹਿਤ ਸੀਟਾਂ ‘ਤੇ ਆਪਸੀ ਸਹਿਮਤੀ ਵੀ ਬਣ ਚੁੱਕੀ ਹੈ। ਸੀਟਾਂ ਦੀ ਵੰਡ ਦਾ ਐਲਾਨ 7 ਮਾਰਚ ਨੂੰ ਚੰਡੀਗੜ੍ਹ ‘ਚ ਹੋਣ ਵਾਲੀ ਬੈਠਕ ‘ਚ ਹੋਣਾ ਹੈ। ਭਗਵੰਤ ਮਾਨ ਸੋਮਵਾਰ ਨੂੰ ਆਪਣੇ ਦਫ਼ਤਰ ‘ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ।
ਉਨ੍ਹਾਂ ਕਿਹਾ ਕਿ ਆਨੰਦਪੁਰ ਸਾਹਿਬ ਦੀ ਸੀਟ ‘ਤੇ ਕੋਈ ਵਿਵਾਦ ਨਹੀਂ। ਅਕਾਲੀ ਦਲ ਟਕਸਾਲੀ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਜਿਹੇ ਲੀਡਰਾਂ ਨਾਲ ਉਨ੍ਹਾਂ ਦੀ ਬੈਠਕ ਹੋ ਚੁੱਕੀ ਹੈ। ਬਸਪਾ ਨਾਲ ਚੋਣ ਗਠਜੋੜ ਸਬੰਧੀ ਗੱਲਬਾਤ ਹੋ ਰਹੀ ਹੈ ਜਿਸ ਦਾ ਨਤੀਜਾ ਜਲਦੀ ਹੀ ਸਾਹਮਣੇ ਆ ਜਾਵੇਗਾ।
ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ 5 ਉਮੀਦਵਾਰਾਂ ਦੇ ਨਾਂ ਦੱਸੇ ਜਾ ਚੁੱਕੇ ਹਨ, ਜਦੋਂਕਿ ਦੋ ਉਮੀਦਵਾਰਾਂ ਦੇ ਨਾਂ ਦੋ ਦਿਨਾਂ ਅੰਦਰ ਹੀ ਦੱਸ ਦਿੱਤੇ ਜਾਣਗੇ। ਇਸ ਸਬੰਧੀ ਕੋਰ ਕਮੇਟੀ ਨੂੰ ਲਿਖ ਕੇ ਭੇਜਿਆ ਜਾ ਚੁੱਕਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)