Punjab News: ਸਿੰਗਾਪੁਰ ਟ੍ਰੇਨਿਗ ਲਈ ਪ੍ਰਿੰਸੀਪਲਜ਼ ਦਾ ਦੂਜਾ ਬੈਚ ਰਵਾਨਾ, ਪਹਿਲੇ ਦੇ ਵਾਪਸ ਆਉਂਦਿਆਂ ਹੀ ਛਿੜਿਆ ਸੀ ਵਿਵਾਦ
ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਪ੍ਰੋਗਰਾਮ ਬਹੁਤ ਵਧੀਆ ਹੋਵੇਗਾ ਅਤੇ ਅਧਿਆਪਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਹਾਜ਼ਰ ਸਨ।
Punjab News: ਪੰਜਾਬ ਤੋਂ ਸਿਖਲਾਈ ਲਈ ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਲਈ ਰਵਾਨਾ ਹੋਇਆ। ਇਸ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਪਹੁੰਚੇ ਤੇ ਬੈਚ ਨਾਲ ਮੀਟਿੰਗ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਵਾਨਾ ਕੀਤਾ ਇਸ ਮੌਕੇ ਮੀਟਿੰਗ ਦੌਰਾਨ ਹੀ ਅਧਿਆਪਕਾਂ ਨੇ ਉਸ ਪ੍ਰਕਿਰਿਆ ਬਾਰੇ ਦੱਸਿਆ ਜਿਸ ਰਾਹੀਂ ਉਨ੍ਹਾਂ ਦੀ ਚੋਣ ਕੀਤੀ ਗਈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਸਿੰਗਾਪੁਰ ਬੈਚ ਦੇ ਨਾਲ ਕਿਹੜੇ ਅਧਿਕਾਰੀ ਜਾ ਰਹੇ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਪ੍ਰੋਗਰਾਮ ਬਹੁਤ ਵਧੀਆ ਹੋਵੇਗਾ ਅਤੇ ਅਧਿਆਪਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਹਾਜ਼ਰ ਸਨ।
ਟਰੇਨਿੰਗ ਲੈਣ ਲਈ ਸਿੰਗਾਪੁਰ ਜਾ ਰਹੇ ਪ੍ਰਿੰਸੀਪਲਜ਼ ਦੇ ਦੂਜੇ ਬੈਚ ਨੂੰ ਰਵਾਨਾ ਕੀਤਾ, ਚੰਡੀਗੜ੍ਹ ਤੋਂ Live... https://t.co/w1CltlIAy4
— Bhagwant Mann (@BhagwantMann) March 3, 2023
ਮੀਡੀਆ ਨਾਲ ਰਾਬਤਾ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਸ ਨਾਲ ਪੰਜਾਬ ਨੂੰ ਬਹੁਤ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ 30 ਅਧਿਆਪਕ ਰਵਾਨਾ ਹੋਏ ਹਨ ਤੇ ਇਹ 11 ਮਾਰਚ ਤੱਕ ਉੱਥੇ ਸਿਖਲਾਈ ਲੈਣਗੇ। ਮੁੱਖ ਮੰਤਰੀ ਨੇ ਇਸ ਅਧਿਆਪਕਾਂ ਦੀ ਸਲੈਕਸ਼ਨ ਲਈ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਇਸ ਭਰਤੀ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਕਿ ਅਧਿਆਪਕਾਂ ਦੀ ਪੜ੍ਹਾਈ ਤੇ ਉਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ ਵੇਖਣ ਦੇ ਨਾਲ-ਨਾਲ ਉਨ੍ਹਾਂ ਦੀਆਂ ਉੱਪਲੱਭਦੀਆਂ ਦੇਖਦੀ ਹੈ। ਇਹ ਸਭ ਪ੍ਰਾਪਤੀਆਂ ਦੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਅੱਗੇ ਭੇਜਿਆ ਜਾਂਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੋ ਅਧਿਆਪਕ ਇਸ ਵਿੱਚ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਸਨ ਉਨ੍ਹਾਂ ਨੂੰ ਜਾਣ ਤੋਂ ਜਵਾਬ ਵੀ ਦਿੱਤਾ ਗਿਆ ਹੈ। ਮਾਨ ਨੇ ਕਿਹਾ ਕਿ ਇਸ ਮੌਕੇ ਅਧਿਆਪਕਾਂ ਨਾਲ ਐਗਰੀਮੈਂਟ ਕੀਤਾ ਗਿਆ ਹੈ ਕਿ ਉਹ ਅਧਿਆਪਕਾਂ ਨੂੰ ਪੰਜਾਬ ਵਿੱਚ ਕਿਸੇ ਵੀ ਸਕੂਲ ਵਿੱਚ ਭੇਜ ਸਕਦੇ ਹਨ ਤਾਂ ਜੋ ਹਰ ਸਕੂਲ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਭਰਤੀ ਲਈ ਕਿਸੇ ਸਿਫਾਰਸ਼ ਜਾਂ ਰਿਸ਼ਵਤ ਨਹੀਂ ਲਈ ਜਾ ਰਹੀ ਕਿਉਂਕਿ ਜੇ ਜੜ੍ਹਾਂ ਨੂੰ ਹੀ ਸਿਉਂਕ ਲੱਗ ਗਈ ਤਾਂ ਇਹ ਫਿਰ ਦਰੱਖਤ ਕਿਵੇਂ ਵਧੇਗਾ।