ਪੜਚੋਲ ਕਰੋ

Kisan Andolan: ਸੀਜਫਾਇਰ ਤੋਂ ਬਾਅਦ ਸ਼ੰਭੂ ਤੇ ਖਨੌਰੀ 'ਚ ਮੁੜ ਕਿਸਾਨਾਂ ਤੇ ਪੁਲਿਸ ਦੀ ਹਲਚਲ ਵਧੀ, ਅੱਧੀ ਰਾਤ ਵੀ ਚੱਲਦੇ ਰਹੇ ਗੋਲੇ

Kisan Andolan: ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਪਾਬੰਦੀ 15 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇਹ ਪਾਬੰਦੀ ਲਾਗੂ ਰਹੇਗੀ।

Kisan Andolan: ਦਿੱਲੀ ਮਾਰਚ ਲਈ ਨਿੱਤਰੀਆਂ ਕਿਸਾਨ ਜਥੇਬੰਦੀਆਂ ਦਾ ਹਰਿਆਣਾ ਦੀਆਂ ਸਰਹੱਦਾਂ 'ਤੇ ਅੱਜ ਦਾ ਦੂਸਰਾ ਦਿਨ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਸਵੇਰੇ 10 ਵਜੇ ਦਿੱਲੀ ਲਈ ਚਾਲੇ ਪਾਏ ਸਨ ਪਰ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਹੀ ਹਰਿਆਣਾ ਪੁਲਿਸ ਨੇ ਰੋਕ ਲਿਆ ਸੀ। ਕਿਸਾਨਾਂ ਨੇ ਬੀਤੀ ਰਾਤ ਵੀ ਇਹਨਾਂ ਸਰਹੱਦਾਂ 'ਤੇ ਹੀ ਕੱਟੀ ਸੀ। ਅੱਜ ਦਿਨ ਚੜ੍ਹਦੇ ਸਾਰ ਕਿਸਾਨ ਮੁੜ ਦਿੱਲੀ ਜਾਣ ਲਈ ਪੁਲਿਸ ਦੀਆਂ ਰੋਕਾਂ ਤੋੜਨ ਦੀ ਕੋਸ਼ਿਸ਼ ਕਰਨਗੇ।
 
 ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਜਾਣਗੇ। ਕੱਲ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਨੇ ਸੀਜਫਾਇਰ ਦੀ ਮੰਗ ਕੀਤੀ ਸੀ। ਸਰਵਣ ਸਿੰਘ ਪੰਧੇਰ ਨੇ ਕਿਹਾ ਸੀ ਕਿ ਰਾਤ ਦੇ ਸਮੇਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਸਰਹੱਦ ਦੇ ਦੋਵਾਂ ਪਾਸੇ ਸਾਰੀਆਂ ਗਤੀਵਿਧੀਆਂ ਰੋਕੀਆਂ ਜਾਣ। ਪਰ ਜਾਣਕਾਰੀ ਮਿਲੀ ਹੈ ਕਿ ਦੇਰ ਰਾਤ ਤੱਕ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਸਨ।

ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਪਾਬੰਦੀ 15 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇਹ ਪਾਬੰਦੀ ਲਾਗੂ ਰਹੇਗੀ।

ਇਸ ਤੋਂ ਪਹਿਲਾਂ ਮੰਗਲਵਾਰ (13 ਫਰਵਰੀ) ਨੂੰ ਕਿਸਾਨ ਸਵੇਰੇ 10 ਵਜੇ ਪੰਜਾਬ ਤੋਂ ਹਰਿਆਣਾ ਲਈ ਰਵਾਨਾ ਹੋਏ। ਦੁਪਹਿਰ ਕਰੀਬ 12 ਵਜੇ ਕਿਸਾਨ ਇਕੱਠੇ ਹੋ ਕੇ ਪੰਜਾਬ-ਹਰਿਆਣਾ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਬਾਰਡਰ 'ਤੇ ਪਹੁੰਚੇ। ਜ਼ਿਆਦਾਤਰ ਕਿਸਾਨ ਸ਼ੰਭੂ ਬਾਰਡਰ 'ਤੇ ਪਹੁੰਚ ਗਏ। ਜਿਵੇਂ ਹੀ ਕਿਸਾਨ ਇੱਥੇ ਪੁੱਜੇ ਤਾਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ।

ਮਸ਼ੀਨ ਦੀ ਰੇਂਜ ਘੱਟ ਹੋਣ 'ਤੇ ਡਰੋਨ ਰਾਹੀਂ ਅੱਥਰੂ ਗੈਸ ਛੱਡੀ ਗਈ। ਕਿਸਾਨਾਂ ਨੇ ਇੱਥੇ ਸੜਕ ਦੇ ਵਿਚਕਾਰ ਪਈਆਂ ਸੀਮਿੰਟ ਦੀਆਂ ਸਲੈਬਾਂ ਨੂੰ ਟਰੈਕਟਰਾਂ ਨਾਲ ਹਟਾ ਦਿੱਤਾ। ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ।

ਇਸ ਦੌਰਾਨ ਅੰਬਾਲਾ ਪੁਲੀਸ ਦੇ ਡੀਐਸਪੀ ਸਮੇਤ 5 ਪੁਲੀਸ ਮੁਲਾਜ਼ਮ ਅਤੇ ਕਈ ਕਿਸਾਨ ਵੀ ਜ਼ਖ਼ਮੀ ਹੋ ਗਏ। ਕਿਸਾਨਾਂ ਨੇ ਇੱਥੇ ਘੱਗਰ ਪੁਲ ਦੇ ਕੰਢੇ ਲਾਏ ਸੁਰੱਖਿਆ ਬੈਰੀਅਰ ਤੋੜ ਦਿੱਤੇ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਮੱਚਿਆ ਹਾਹਾਕਾਰ, 'ਆਪ' ਵਰਕਰਾਂ 'ਤੇ ਹੋਇਆ ਜਾਨਲੇਵਾ ਹਮਲਾ; ਕਾਂਗਰਸੀ ਆਗੂਆਂ 'ਤੇ ਧਮਕੀਆਂ ਦੇਣ ਦਾ ਦੋਸ਼: ਜਾਣੋ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, 'ਆਪ' ਵਰਕਰਾਂ 'ਤੇ ਹੋਇਆ ਜਾਨਲੇਵਾ ਹਮਲਾ; ਕਾਂਗਰਸੀ ਆਗੂਆਂ 'ਤੇ ਧਮਕੀਆਂ ਦੇਣ ਦਾ ਦੋਸ਼: ਜਾਣੋ ਮਾਮਲਾ...
Punjab News: ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਮਸ਼ਹੂਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਆਪਣਾ ਅਹੁਦਾ?
ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਮਸ਼ਹੂਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਆਪਣਾ ਅਹੁਦਾ?
ਕੇਸਰ ਧਾਮੀ ਕਤਲ ਕਾਂਡ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਐਨਕਾਊਂਟਰ ‘ਚ ਦੋ ਬਦਮਾਸ਼ ਜ਼ਖ਼ਮੀ, ਸਰੈਂਡਰ ਨਾ ਕਰਨ ‘ਤੇ ਬਦਮਾਸ਼ਾਂ ਵੱਲੋਂ ਫਾਇਰਿੰਗ, ਪੁਲਿਸ ਨੇ ਇੰਝ ਘੇਰਾ ਪਾ ਕੀਤਾ ਕਾਬੂ

B Praak: ਪਾਲੀਵੁੱਡ-ਬਾਲੀਵੁੱਡ ਗਾਇਕ ਬੀ ਪਰਾਕ ਨੂੰ ਲਾਰੈਂਸ ਗੈਂਗ ਵੱਲੋਂ ਮਿਲੀ ਧਮਕੀ, ਮੰਗੀ 10 ਕਰੋੜ ਦੀ ਫਿਰੌਤੀ! ਜਾਨ ਦਾ ਖ਼ਤਰਾ, ਪੁਲਿਸ ਅਲਰਟ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਮੱਚਿਆ ਹਾਹਾਕਾਰ, 'ਆਪ' ਵਰਕਰਾਂ 'ਤੇ ਹੋਇਆ ਜਾਨਲੇਵਾ ਹਮਲਾ; ਕਾਂਗਰਸੀ ਆਗੂਆਂ 'ਤੇ ਧਮਕੀਆਂ ਦੇਣ ਦਾ ਦੋਸ਼: ਜਾਣੋ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, 'ਆਪ' ਵਰਕਰਾਂ 'ਤੇ ਹੋਇਆ ਜਾਨਲੇਵਾ ਹਮਲਾ; ਕਾਂਗਰਸੀ ਆਗੂਆਂ 'ਤੇ ਧਮਕੀਆਂ ਦੇਣ ਦਾ ਦੋਸ਼: ਜਾਣੋ ਮਾਮਲਾ...
Punjab News: ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਮਸ਼ਹੂਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਆਪਣਾ ਅਹੁਦਾ?
ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਮਸ਼ਹੂਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਆਪਣਾ ਅਹੁਦਾ?
ਕੇਸਰ ਧਾਮੀ ਕਤਲ ਕਾਂਡ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਐਨਕਾਊਂਟਰ ‘ਚ ਦੋ ਬਦਮਾਸ਼ ਜ਼ਖ਼ਮੀ, ਸਰੈਂਡਰ ਨਾ ਕਰਨ ‘ਤੇ ਬਦਮਾਸ਼ਾਂ ਵੱਲੋਂ ਫਾਇਰਿੰਗ, ਪੁਲਿਸ ਨੇ ਇੰਝ ਘੇਰਾ ਪਾ ਕੀਤਾ ਕਾਬੂ
ਕੇਸਰ ਧਾਮੀ ਕਤਲ ਕਾਂਡ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਐਨਕਾਊਂਟਰ ‘ਚ ਦੋ ਬਦਮਾਸ਼ ਜ਼ਖ਼ਮੀ, ਸਰੈਂਡਰ ਨਾ ਕਰਨ ‘ਤੇ ਬਦਮਾਸ਼ਾਂ ਵੱਲੋਂ ਫਾਇਰਿੰਗ, ਪੁਲਿਸ ਨੇ ਇੰਝ ਘੇਰਾ ਪਾ ਕੀਤਾ ਕਾਬੂ
B Praak: ਪਾਲੀਵੁੱਡ-ਬਾਲੀਵੁੱਡ ਗਾਇਕ ਬੀ ਪਰਾਕ ਨੂੰ ਲਾਰੈਂਸ ਗੈਂਗ ਵੱਲੋਂ ਮਿਲੀ ਧਮਕੀ, ਮੰਗੀ 10 ਕਰੋੜ ਦੀ ਫਿਰੌਤੀ! ਜਾਨ ਦਾ ਖ਼ਤਰਾ, ਪੁਲਿਸ ਅਲਰਟ
B Praak: ਪਾਲੀਵੁੱਡ-ਬਾਲੀਵੁੱਡ ਗਾਇਕ ਬੀ ਪਰਾਕ ਨੂੰ ਲਾਰੈਂਸ ਗੈਂਗ ਵੱਲੋਂ ਮਿਲੀ ਧਮਕੀ, ਮੰਗੀ 10 ਕਰੋੜ ਦੀ ਫਿਰੌਤੀ! ਜਾਨ ਦਾ ਖ਼ਤਰਾ, ਪੁਲਿਸ ਅਲਰਟ
Punjab State Dear Lohri Bumper Lottery Result: 10 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਦਾ ਹੋਇਆ ਐਲਾਨ, ਜਾਣੋ ਕੌਣ ਬਣਿਆ ਕਰੋੜਪਤੀ!

ਪੰਜਾਬ ‘ਚ ਕੋਹਰੇ ਕਾਰਨ ਡਿਵਾਈਡਰ ਨਾਲ ਟਕਰਾਈ ਫਾਰਚੂਨਰ, ਲੇਡੀ ਕਾਂਸਟੇਬਲ ਸਮੇਤ 5 ਦੀ ਮੌਤ; 24 ਘੰਟਿਆਂ 'ਚ ਸੜਕ ਹਾਦਸਿਆਂ ‘ਚ 6 ਦੀ ਮੌਤ, ਜਲੰਧਰ ‘ਚ ਕਾਰ ਨਾਲੇ 'ਚ ਡਿੱਗੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (18-01-2026)

Punjab Weather Today: ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ, ਪਰ ਇਹ ਵਾਲੇ 6 ਜ਼ਿਲ੍ਹਿਆਂ 'ਚ ਸੰਘਣੇ ਕੋਹਰੇ ਦਾ ਅਲਰਟ, 19 ਜਨਵਰੀ ਨੂੰ ਮੀਂਹ ਦੀ ਵਾਰਨਿੰਗ

Embed widget